International

ਸਿਡਨੀ ਏਅਰਪੋਰਟ ਤੇ ਏਅਰ ਨਿਊਜ਼ੀਲੈਂਡ ਦੇ ਜਹਾਜ਼ ਚ ਮਿਲੀ ਬੰਬ ਦੀ ਧਮਕੀ

ਸਿਡਨੀ – ਫਰਾਂਸ ਦੇ ਸਿਡਨੀ ਏਅਰਪੋਰਟ ‘ਤੇ ਏਅਰ ਨਿਊਜ਼ੀਲੈਂਡ ਦੇ ਜਹਾਜ਼ ਵਿਚ ਬੰਬ ਦੀ ਧਮਕੀ ਮਿਲੀ ਹੈ। ਸਕਾਈ ਨਿਊਜ਼ ਆਸਟ੍ਰੇਲੀਆ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ ‘ਚ ਦੱਸਿਆ ਕਿ ਵੈਲਿੰਗਟਨ ਤੋਂ ਸਿਡਨੀ ਜਾ ਰਹੀ ਏਅਰ ਨਿਊਜ਼ੀਲੈਂਡ ਦੀ ਉਡਾਣ ਵਿਚ ਬੰਬ ਦੀ ਧਮਕੀ ਮਿਲੀ ਸੀ, ਜਿਸ ‘ਚ 140 ਯਾਤਰੀ ਸਵਾਰ ਸਨ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਹਾਜ਼ ਸੁਰੱਖਿਅਤ ਰੂਪ ਨਾਲ ਉਤਰ ਗਿਆ ਹੈ, ਪਰ ਅਜੇ ਵੀ ਟਾਰਮੈਕ ‘ਤੇ ਹੀ ਹੈ। ਨਾਇਨ ਨਿਊਜ਼ ਵੈੱਬਸਾਈਟ ਮੁਤਾਬਕ ਫਲਾਈਟ NZ-247 ਸਥਾਨਕ ਸਮੇਂ ਅਨੁਸਾਰ ਸ਼ਾਮ 5:40 ਵਜੇ ਵੈਲਿੰਗਟਨ ਤੋਂ ਆਈ। ਇਸ ਮਗਰੋਂ ਟੈਕਟੀਕਲ ਆਪ੍ਰੇਸ਼ਨ ਯੂਨਿਟ, ਪੈਰਾਮੈਡਿਕਸ ਅਤੇ ਫਾਇਰਫਾਈਟਰਜ਼ ਨੂੰ ਮੌਕੇ ‘ਤੇ ਬੁਲਾਇਆ ਗਿਆ।ਰਿਪੋਰਟ ਦੇ ਅਨੁਸਾਰ, ਜਹਾਜ਼ ਨੂੰ ਟਾਰਮੈਕ ‘ਤੇ ਰੋਕੇ ਜਾਣ ਤੋਂ ਬਾਅਦ ਏਅਰ ਨਿਊਜ਼ੀਲੈਂਡ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸੰਭਾਵਿਤ ਸੁਰੱਖਿਆ ਖ਼ਤਰੇ ਦੀ ਸੰਭਾਵਨਾ ਬਾਰੇ ਪਤਾ ਸੀ। ਏਅਰਲਾਈਨ ਦੇ ਮੁੱਖ ਸੰਚਾਲਨ ਅਖੰਡਤਾ ਅਤੇ ਸੁਰੱਖਿਆ ਅਧਿਕਾਰੀ ਕੈਪਟਨ ਡੇਵਿਡ ਮੋਰਗਨ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਾਂ ਅਤੇ ਅਜਿਹੀਆਂ ਘਟਨਾਵਾਂ ਲਈ ਸਥਾਪਿਤ ਮਿਆਰੀ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਾਂ।”

Related posts

ਯੁਕ੍ਰੇਨ ਨੇ ਰੂਸ ਸਰਹੱਦ ਨੇੜੇ ਫ਼ੌਜ ਦੀ ਤਾਇਨਾਤੀ ਵਧਾਉਣ ਦਾ ਲਾਇਆ ਦੋਸ਼

Bunty

ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ

Bunty

ਮੈਕਸੀਕੋ ‘ਚ ਕੋਵਿਡ-19 ਦੇ ਮਾਮਲੇ ਵਧੇ, ਸਰਬੀਆ ‘ਚ ਪਿਛਲੇ 2 ਮਹੀਨਿਆਂ ‘ਚ ਨਵਾਂ ਕੋਰੋਨਾ ਸੰਕ੍ਰਮਣ ਉੱਚ ਪੱਧਰ ‘ਤੇ ਪਹੁੰਚਿਆ

Bunty