Sport

ਬਿ੍ਰਜ ਓਲੰਪੀਆਡ ਚ ਭਾਰਤੀ ਟੀਮਾਂ ਨੇ ਕੀਤੀ ਚੰਗੀ ਸ਼ੁਰੂਆਤ

ਨਵੀਂ ਦਿੱਲੀ – ਭਾਰਤੀ ਟੀਮਾਂ ਨੇ ਅਰਜਨਟੀਨਾ ਦੇ ਬਿਊਨਸ ਆਇਰਸ ‘ਚ ਸ਼ੁਰੂ ਹੋਏ 16ਵੀਆਂ ਵਿਸ਼ਵ ਬਿ੍ਰਜ ਖੇਡਾਂ ਯਾਨੀ ਬਿ੍ਰਜ ਓਲੰਪੀਆਡ ‘ਚ ਚੰਗੀ ਸ਼ੁਰੂਆਤ ਕੀਤੀ। ਪਹਿਲੇ ਦਿਨ ਦੀ ਸਮਾਪਤੀ ‘ਤੇ ਭਾਰਤੀ ਟੀਮ ਓਪਨ ਵਰਗ ‘ਚ 12ਵੇਂ ਸਥਾਨ ‘ਤੇ ਰਹੀ। ਭਾਰਤੀ ਮਹਿਲਾ ਟੀਮ 24 ਟੀਮਾਂ ‘ਚੋਂ 15ਵੇਂ ਸਥਾਨ ‘ਤੇ ਹੈ। ਮਿਸ਼ਰਤ ਵਰਗ ਵਿੱਚ ਭਾਰਤੀ ਟੀਮ 29 ਟੀਮਾਂ ਵਿੱਚ ਸ਼ਾਮਲ ਹੈ। ਭਾਰਤੀ ਸੀਨੀਅਰ ਟੀਮ 24 ਟੀਮਾਂ ਵਿੱਚੋਂ ਸਭ ਤੋਂ ਅੱਗੇ ਹੈ। ਇਹ ਮੁਕਾਬਲਾ ਚਾਰ ਵਰਗਾਂ ਵਿੱਚ ਕਰਵਾਇਆ ਜਾ ਰਿਹਾ ਹੈ : ਓਪਨ, ਵੂਮੈਨ, ਮਿਕਸਡ ਅਤੇ ਸੀਨੀਅਰ। ਹਰੇਕ ਮੈਂਬਰ ਦੇਸ਼ ਹਰੇਕ ਸ਼੍ਰੇਣੀ ਵਿੱਚ ਇੱਕ ਟੀਮ ਨੂੰ ਮੈਦਾਨ ਵਿੱਚ ਉਤਾਰ ਸਕਦਾ ਹੈ। ਓਪਨ ਵਰਗ ਵਿੱਚ 24 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ 17 ਟੀਮਾਂ ਦੇ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ।

Related posts

ਆਈ ਪੀ ਐਲ-15 ਗੁਜਰਾਤ ਟਾਈਟਨਸ ਨੇ ਜਿੱਤਿਆ:ਜੇਤੂ ਖਿਡਾਰੀ ਹੋਏ ਮਾਲੋਮਾਲ !

admin

ਫੀਫਾ ਨੇ ਇਜ਼ਰਾਇਲੀ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਤੋਂ ਕੀਤਾ ਇਨਕਾਰ

Bunty

ਸਾਨੀਆ ਨੇ ਹਾਸਲ ਕੀਤਾ ਸੈਸ਼ਨ ਦਾ ਪਹਿਲਾ ਤੇ ਕਰੀਅਰ ਦਾ 43ਵਾਂ ਡਬਲਯੂਟੀਏ ਖ਼ਿਤਾਬ

Bunty