India

ਦਿੱਲੀ ਚ ਹਵਾ ਗੁਣਵੱਤਾ ਬੇਹੱਦ ਖ਼ਰਾਬ ਰਹੀ, AQI 387 ਦਰਜ

ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਵਿਚ ਸ਼ੁੱਕਰਵਾਰ ਸਵੇਰੇ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿਚ ਰਹੀ ਅਤੇ AQI 387 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (387) ਰਿਹਾ। ਪ੍ਰਤੀ ਘੰਟੇ ਏਕਿਊਆਈ ਦੀ ਅਪਡੇਟ ਦੇਣ ਵਾਲੇ ਸੀਪੀਸੀਬੀ ਦੀ ਐਪ ਸਮੀਰ ਦੇ ਅੰਕੜਿਆਂ ਅਨੁਸਾਰ, 38 ਨਿਗਰਾਨੀ ਕੇਂਦਰਾਂ ‘ਚੋਂ 18 ‘ਚ ਏਕਿਊਆਈ 400 ਦੇ ਉੱਪਰ ਰਿਹਾ ਯਾਨੀ ਏਕਿਊਆਈ ‘ਗੰਭੀਰ’ ਸ਼੍ਰੇਣੀ ‘ਚ ਰਿਹਾ।ਇਨ੍ਹਾਂ ਕੇਂਦਰਾਂ ‘ਚ ਆਨੰਦ ਵਿਹਾਰ, ਵਜ਼ੀਰਪੁਰ, ਰੋਹਿਣੀ, ਪੰਜਾਬੀ ਬਾਗ, ਨਹਿਰੂ ਮਾਰਗ, ਮੁੰਡਕਾ ਜਹਾਂਗੀਰਪੁਰੀ, ਅਸ਼ੋਕ ਵਿਹਾਰ, ਬਵਾਨਾ, ਨਰੇਲਾ, ਨਹਿਰੂ ਨਗਰ, ਮੋਤੀ ਬਾਗ, ਪਟਪੜਗੰਜ, ਆਰਕੇ ਪੁਰਮ, ਸੋਨੀਆ ਵਿਹਾਰ, ਸਿਰੀਫੋਰਟ ਅਤੇ ਵਿਵੇਕ ਵਿਹਾਰ ਸ਼ਾਮਲ ਹਨ। AQI 0-50 ਨੂੰ ‘ਚੰਗਾ’, 51-100 ‘ਤਸੱਲੀਬਖਸ਼’, 101-200 ‘ਮੱਧਮ’, 201-300 ‘ਬਹੁਤ ਖ਼ਰਾਬ’ ਅਤੇ 401-500 ‘ਗੰਭੀਰ’ ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਨੇ ਦਿਨ ‘ਚ ਆਸਮਾਨ ਸਾਫ਼ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਦੇ ਨੇੜੇ-ਤੇੜੇ ਰਹਿਣ ਦਾ ਅਨੁਮਾਨ ਜਤਾਇਆ ਹੈ।

Related posts

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !

admin

ਜਾਅਲੀ ਵੋਟ ਪਾਉਣ ਦੀਆਂ ਕੋਸ਼ਿਸ਼ਾਂ ‘ਤੇ ਜੇਲ੍ਹ ਦੀ ਸਜ਼ਾ ਹੋਵੇਗੀ !

admin

ਭਾਰਤੀ ਮੌਸਮ ਵਿਭਾਗ ਵਲੋਂ ਗਰਮੀ ਦੇ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ !

admin