International

ਕੈਨੇਡੀਅਨ ਬਾਰਡਰ ਏਜੰਸੀ ਨੇ ਮੁਲਾਜ਼ਮ ਸੰਦੀਪ ਸਿੰਘ ਨੂੰ ਦਿੱਤੀ ਕਲੀਨ ਚਿੱ

ਵਿਨੀਪੈੱਗ- ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਆਪਣੇ ਮੁਲਾਜ਼ਮ ਸੰਦੀਪ ਉਰਫ਼ ਸੰਨ੍ਹੀ ਸਿੰਘ ਨੂੰ ਕਲੀਨ ਚਿੱਟ ਦਿੱਤੀ ਹੈ। ਕਥਿਤ ਤੌਰ ’ਤੇ ਸੰਦੀਪ ਦਾ ਨਾਮ ਅਤਿਵਾਦ ਅਤੇ ਕਤਲ ਨਾਲ ਜੋੜਿਆ ਗਿਆ ਸੀ, ਪਰ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ ਦੇ ਕੋਈ ਸਬੂਤ ਨਹੀਂ ਹਨ। ਸੰਦੀਪ ਪਿਛਲੇ 2 ਦਹਾਕਿਆਂ ਤੋਂ CBSA ਨਾਲ ਜੁੜਿਆ ਹੈ। ਉਸ ਨੇ ਦੱਸਿਆ ਕਿ ਉਹ ਪੱਗ ਨਹੀਂ ਬੰਨ੍ਹਦਾ, ਨਾ ਉਸ ਦਾ ਸਿੱਖ ਵੱਖਵਾਦੀ ਸਿਆਸਤ ਨਾਲ ਕੋਈ ਸਬੰਧ ਹੈ। ਪਰ ਇਸ ਬਾਰੇ ਉਸ ਦਾ ਨਾਮ ਅਤੇ ਤਸਵੀਰ ਕਈ ਭਾਰਤੀ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ’ਤੇ ਨਸ਼ਰ ਹੋਈ, ਜਿਸ ਵਿਚ ਭਾਰਤ ਦੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਸੀ।ਇਕ ਭਾਰਤੀ ਅਖ਼ਬਾਰ ਨੇ ਪਾਬੰਦੀਸ਼ੁਦਾ ਸੰਗਠਨ ISYF (ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ) ਦਾ ਮੈਂਬਰ ਦੱਸਿਆ ਅਤੇ ਲਿਖਿਆ ਕਿ ਉਹ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਪ੍ਰਚਾਰਨ ਦਾ ਸ਼ੱਕੀ ਹੈ। ਕਈ ਭਾਰਤੀ ਮੀਡੀਆ ਰਿਪੋਰਟਾਂ ਵਿੱਚ ਸੰਦੀਪ ਖ਼ਿਲਾਫ਼ ਦੋਸ਼ਾਂ ਦੇ ਸੂਤਰ ਵੱਜੋ ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਹਵਾਲਾ ਦਿੱਤਾ ਸੀ। ਸੰਦੀਪ ਨੇ ਇਨ੍ਹਾਂ ਰਿਪੋਰਟਾਂ ਬਾਰੇ ਕਿਹਾ ਕਿ ਉਸ ਦੇ ਉਕਤ ਸੰਗਠਨਾਂ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਉਸ ਨੇ ਕਦੇ ਇਨ੍ਹਾਂ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ ਕਿ ਉਹ ਇਨ੍ਹਾਂ ਸੰਗਠਨਾਂ ਨੂੰ ਜਾਣਦਾ ਤੱਕ ਨਹੀਂ।

Related posts

ਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀ

admin

ਪਾਕਿਸਤਾਨੀ ਫੌਜ ਦੀੇ ਬਲੋਚਿਸਤਾਨ ਵਿੱਚ ਦੋ ਦਿਨਾਂ ਕਾਰਵਾਈ ਦੌਰਾਨ 145 ਤੋਂ ਵੱਧ ਲੋਕਾਂ ਦੀ ਮੌਤ

admin

ਸਿੰਗਾਪੁਰ ਏਅਰ ਸ਼ੋਅ ‘ਚ ਭਾਰਤ ਦੀ ਸਾਰੰਗ ਏਅਰੋਬੈਟਿਕ ਟੀਮ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ

admin