International

ਚੀਨ ਨੇ ਚਲਾਈ ਦੁਨੀਆਂ ਦੀ ਸਭ ਤੋਂ ਤੇਜ਼ ਰੇਲ ਗੱਡੀ !

ਬੀਜਿੰਗ – ਚੀਨ ਨੇ ਐਤਵਾਰ ਨੂੰ ਅਪਣੀ ਤੇਜ਼ ਰਫ਼ਤਾਰ ਬੁਲੇਟ ਟ੍ਰੇਨ ਦਾ ਅਪਡੇਟਡ ਮਾਡਲ ਲਾਂਚ ਕੀਤਾ। ਰੇਲਗੱਡੀ ਦੇ ਨਿਰਮਾਤਾ ਦਾ ਦਾਅਵਾ ਹੈ ਕਿ ਟੈਸਟ ਦੌਰਾਨ ਇਸ ਦੀ ਰਫਤਾਰ 450 ਕਿਲੋਮੀਟਰ ਪ੍ਰਤੀ ਘੰਟਾ ਤਕ ਪਹੁੰਚ ਗਈ, ਜਿਸ ਨਾਲ ਇਹ ਦੁਨੀਆਂ ਦੀ ਸੱਭ ਤੋਂ ਤੇਜ਼ ਤੇਜ਼ ਰਫਤਾਰ ਰੇਲ ਗੱਡੀ ਬਣ ਗਈ ਹੈ।

ਚਾਈਨਾ ਸਟੇਟ ਰੇਲਵੇ ਗਰੁੱਪ ਕੰਪਨੀ (ਚਾਈਨਾ ਰੇਲਵੇ) ਦੇ ਅਨੁਸਾਰ, ਸੀ.ਆਰ. 450 ਪ੍ਰੋਟੋਟਾਈਪ ਵਜੋਂ ਜਾਣਿਆ ਜਾਂਦਾ, ਨਵਾਂ ਮਾਡਲ ਯਾਤਰਾ ਦੇ ਸਮੇਂ ਨੂੰ ਹੋਰ ਘਟਾਏਗਾ ਅਤੇ ਕਨੈਕਟੀਵਿਟੀ ’ਚ ਸੁਧਾਰ ਕਰੇਗਾ, ਜਿਸ ਨਾਲ ਮੁਸਾਫ਼ਰਾਂ ਲਈ ਯਾਤਰਾ ਵਧੇਰੇ ਸੁਵਿਧਾਜਨਕ ਹੋਵੇਗੀ।

ਸਰਕਾਰੀ ਮੀਡੀਆ ਨੇ ਦਸਿਆ ਕਿ ਸੀ.ਆਰ. 450 ਪ੍ਰੋਟੋਟਾਈਪ ਨੇ 450 ਕਿਲੋਮੀਟਰ ਪ੍ਰਤੀ ਘੰਟੇ ਦੀ ਟੈਸਟ ਸਪੀਡ ਦਰਜ ਕੀਤੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਇਕ ਰੀਪੋਰਟ ਮੁਤਾਬਕ ਇਹ ਸੀ.ਆਰ.400 ਫਕਸਿੰਗ ਹਾਈ ਸਪੀਡ ਰੇਲ (ਐਚ.ਐਸ.ਆਰ.) ਨਾਲੋਂ ਬਹੁਤ ਤੇਜ਼ ਹੈ, ਜੋ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀ ਹੈ।

Related posts

ਅੱਗ ਦਾ ਗੋਲਾ ਬਣੀ ਸਕੂਲ ਬੱਸ, ਡਰਾਈਵਰ ਦੀ ਸੂਝ-ਬੂਝ ਨਾਲ ਬਚੀ ਬੱਚਿਆਂ ਦੀ ਜਾਨ

Bunty

ਮੇਜਰ ਰਾਧਿਕਾ ਸੇਨ ਨੂੰ ਸੰਯੁਕਤ ਰਾਸ਼ਟਰ ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ

Bunty

ਹੈਰਿਸ ਨੇ ਰਾਸ਼ਟਰਪਤੀ ਚੁਣੇ ਜਾਣ ਤੇ ਟਿਪ ਟੈਕਸ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ ਹੈਰਿਸ ਨੇ “ਮੇਰੀ ‘ਨੋ ਟੈਕਸ ਆਨ ਟਿਪ ਨੀਤੀ’ ਦੀ ਨਕਲ ਕੀਤੀ ; ਟਰੰਪ

Bunty