ਨੌਰਥ ਈਸਟ ਫਾਇਰ ਜ਼ਿਲ੍ਹੇ ਲਈ ਟੋਟਲ ਫਾਇਰ ਬੈਨ (TFB) ਦਾ ਐਲਾਨ ਕੀਤਾ ਗਿਆ ਹੈ, ਜੋ ਮੰਗਲਵਾਰ, 10 ਫਰਵਰੀ 2026 ਨੂੰ ਲਾਗੂ ਰਹੇਗਾ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਨੌਰਥ ਈਸਟ ਇਲਾਕੇ ਵਿੱਚ ਕੱਲ੍ਹ ਮੰਗਲਵਾਰ, 10 ਫਰਵਰੀ 2026 ਨੂੰ ਅਤਿਅੰਤ ਅੱਗ ਦਾ ਖਤਰਾ (Extreme Fire Danger) ਬਣਿਆ ਹੋਇਆ ਹੈ। ਇਲਾਕੇ ਵਿੱਚ ਗਰਮ ਅਤੇ ਸੁੱਕੇ ਮੌਸਮ ਦੇ ਨਾਲ ਹਲਕੀ ਤੋਂ ਦਰਮਿਆਨੀ ਦੱਖਣ-ਪੱਛਮੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਪੂਰਬੀ ਪਹਾੜੀ ਇਲਾਕਿਆਂ ਵਿੱਚ ਦੁਪਹਿਰ ਸਮੇਂ ਕੁਝ ਥਾਵਾਂ ’ਤੇ ਗਰਜ-ਚਮਕ ਨਾਲ ਬਾਰਿਸ਼ ਵੀ ਹੋ ਸਕਦੀ ਹੈ।
ਮੌਸਮ ਮੁਤਾਬਕ ਰਾਜ ਦੇ ਉੱਤਰੀ ਹਿੱਸਿਆਂ ਵਿੱਚ ਤਾਪਮਾਨ 34 ਤੋਂ 38 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜਦਕਿ ਦੱਖਣੀ ਇਲਾਕਿਆਂ ਵਿੱਚ ਤਾਪਮਾਨ 25 ਤੋਂ 30 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
ਟੋਟਲ ਫਾਇਰ ਬੈਨ ਦਾ ਮਤਲਬ ਹੈ ਕਿ ਰਾਤ 12:01 ਵਜੇ ਤੋਂ 11:59 ਵਜੇ ਤੱਕ ਖੁੱਲ੍ਹੀ ਜਗ੍ਹਾ ਵਿੱਚ ਕਿਸੇ ਵੀ ਕਿਸਮ ਦੀ ਅੱਗ ਲਗਾਉਣ ਜਾਂ ਬਲਦੀ ਅੱਗ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ।
CFA ਦੇ ਮੁੱਖ ਅਧਿਕਾਰੀ ਜੇਸਨ ਹੈਫਰਨਨ ਨੇ ਕਿਹਾ ਹੈ ਕਿ, “ਉਮੀਦ ਕੀਤੇ ਮੌਸਮੀ ਹਾਲਾਤ ਅਤੇ ਲਗਾਤਾਰ ਗਰਮੀ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇ ਕੱਲ੍ਹ ਅੱਗ ਲੱਗੀ ਤਾਂ ਫਾਇਰਫਾਈਟਰਾਂ ਲਈ ਉਸ ‘ਤੇ ਕਾਬੂ ਪਾਉਣਾ ਬਹੁਤ ਔਖਾ ਹੋ ਸਕਦਾ ਹੈ। ਬੁੱਧਵਾਰ ਨੂੰ ਵੀ ਰਾਜ ਦੇ ਕਈ ਹਿੱਸਿਆਂ ਵਿੱਚ ਅੱਗ ਦਾ ਖਤਰਾ ਬਣਿਆ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅੱਗ ਪਾਬੰਦੀ ਨਾਲ ਜੁੜੀਆਂ ਸਾਰੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੀ ਸੁਰੱਖਿਆ ਲਈ ਪੂਰੀ ਤਿਆਰੀ ਰੱਖਣ।”
ਵਿਕਟੋਰੀਆ ਦੇ ਨਿਵਾਸੀ CFA ਦੀ ਵੈੱਬਸਾਈਟ www.cfa.vic.gov.au ‘ਤੇ ਜਾ ਕੇ ਜਾਣਕਾਰੀ ਲੈ ਸਕਦੇ ਹਨ ਕਿ ਪੂਰੀ ਅੱਗ ਪਾਬੰਦੀ ਲਾਗੂ ਹੈ ਜਾਂ ਨਹੀਂ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਾਣਕਾਰੀ ਲਈ ਇੱਕ ਤੋਂ ਵੱਧ ਸਰੋਤ ਵਰਤੋ ਅਤੇ ਆਪਣਾ ਫਾਇਰ ਪਲੈਨ ਤਿਆਰ ਰੱਖੋ।
ਕੀ ਕਰ ਸਕਦੇ ਹੋ ਅਤੇ ਕੀ ਨਹੀਂ, ਇਸ ਬਾਰੇ ਜਾਨਣ ਲਈ ਕਾਉਂਟਰੀ ਫਾਇਰ ਅਥਾਰਟੀ ਦਾ Can I or Can’t I page ਦੀ ਵੈੱਬ ਪੇਜ ਵੇਖੋ।
ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇੱਕ ਤੋਂ ਵੱਧ ਜਾਣਕਾਰੀ ਸਰੋਤ ਵਰਤਣ, ਜਿਵੇਂ:
- ABC ਲੋਕਲ ਰੇਡੀਓ, Sky News ਦੇ ਕਮਰਸ਼ੀਅਲ ਅਤੇ ਮਨੋਨੀਤ ਰੇਡੀਓ ਸਟੇਸ਼ਨ
- The VicEmergency App
- The VicEmergency website www.emergency.vic.gov.au
- The VicEmergency Hotline 1800 226 226
- CFA ਜਾਂ VicEmergency Twitter ਜਾਂ Facebook
