ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ‘ਖੋਜ ’ਚ ਨੈਤਿਕ ਅਤੇ ਅੰਕੜਾਤਮਕ ਕਠੋਰਤਾ’ ਵਿਸ਼ੇ ’ਤੇ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਾ. ਮਹਿਲ ਸਿੰਘ ਨੇ ਉਕਤ ਪ੍ਰੋਗਰਾਮ ਦੀ ਅਜੋਕੇ ਵਿਗਿਆਨਿਕ ਸਮੇਂ ਦੀ ਜਰੂਰਤ ਨੂੰ ਦੱਸਦਿਆਂ ਪ੍ਰੋਗਰਾਮ ਦੇ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਖੋਜ ਦੇ ਖੇਤਰ ’ਚ ਇਮਾਨਦਾਰੀ, ਭਰੋਸੇਮੰਦੀ ਅਤੇ ਭਾਗੀਦਾਰਾਂ ਦੀ ਸੁਰੱਖਿਆ ਅਤੇ ਸਹਿਮਤੀ ਦੇ ਸਿਧਾਤਾਂ ਨੂੰ ਪ੍ਰੋਤਸ਼ਹਾਨ ਦੇਣ ਅਤੇ ਖੋਜਾਰਥੀਆਂ ਲਈ ਇਕ ਸਪੱਸ਼ਟ ਮਾਰਗ ਦਰਸ਼ਨ ਪ੍ਰਦਾਨ ਕਰਨਾ ਸੀ।
ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪ੍ਰੋਗਰਾਮ ਦੌਰਾਨ ਹੋਰਨਾਂ ਵੱਖ—ਵੱਖ ਅਦਾਰਿਆਂ ਤੋਂ ਆਏ ਹੋਏ ਬੁਲਾਰਿਆਂ ’ਚ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਤੋਂ ਪ੍ਰਿਸੀਪਲ ਡਾ. ਮਨਪ੍ਰੀਤ ਕੌਰ, ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ਆਫ਼ ਨਰਸਿੰਗ, ਲ਼ੁਧਿਆਣਾ ਤੋਂ ਪ੍ਰੋਫੈਸਰ ਸ਼ਿਵਾਨੀ ਕਾਲਰਾ, ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਅਸਿਸਟੈਂਟ ਪ੍ਰੋਫੈਸਰ ਡਾ. ਮਨਪ੍ਰੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾ. ਨਵਜੋਤ ਕੌਰ ਨੇ ਖੋਜ ਦੇ ਖੇਤਰ ’ਚ ਨੈਤਿਕ ਚੁਣੌਤੀਆਂ, ਡੇਟਾ ਵਿਸ਼ਲੇਸ਼ਣ ਦੀਆਂ ਨਵੀਆਂ ਤਕਨੀਕਾਂ ਅਤੇ ਪੈਰਾਮੈਟਰਿਕ ਟੈਸਟਾਂ, ਬਾਇਓ—ਮੈਡੀਕਲ ਖੋਜ ’ਚ ਨੈਤਿਕ ਨਿਯਮਾਂ ਸਬੰਧੀ ਆਏ ਹੋਏ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ’ਚ ਪੰਜਾਬ ਦੇ ਵੱਖ—ਵੱਖ ਨਰਸਿੰਗ ਕਾਲਜਾਂ ਤੋਂ ਆਏ 50 ਤੋਂ ਵਧੇਰੇ ਪ੍ਰਤੀਨਿਧੀਆਂ ਨੇ ਭਾਗ ਲਿਆ।ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਸਟਾਫ ਨਾਲ ਮਿਲ ਕੇ ਡਾ. ਮਹਿਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ।ਇਸ ਪ੍ਰੋਗਰਾਮ ਦੇ ਸਮੀਤਾ ਇਨੋਸ਼, ਅਨੁਕਿਰਨਜੀਤ ਕੌਰ, ਮਹਰੀਨ ਕੋਸਰ ਆਦਿ ਤੋਂ ਇਲਾਵਾ ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
