Punjab

ਪੰਜਾਬ ਦੇ ਲੋਕ ਡਰ-ਡਰਕੇ ਜੀਅ ਰਹੇ ਹਨ – ਬਿਕਰਮ ਸਿੰਘ ਮਜੀਠੀਆ

ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ।

ਅੰਮ੍ਰਿਤਸਰ – ਰਾਜਪੁਰਾ ਸ਼ੰਭੂ ਰੇਲਵੇ ਟਰੈਕ ’ਤੇ ਹੋਏ ਧਮਾਕੇ ਮਗਰੋਂ ਪੰਜਾਬ ਭਰ ’ਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਇਸ ਮਾਮਲੇ ਤੋਂ ਬਾਅਦ ਵਿਰੋਧੀਆਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਤੇ ਸੁਰੱਖਿਆ ਵਿਵਸਥਾ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ੰਭੂ ਨੇੜੇ ਰੇਲਵੇ ਟਰੈਕ ‘ਤੇ ਹੋਏ ਧਮਾਕੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ, “ਪੰਜਾਬ ਲਗਾਤਾਰ ਅਸੁਰੱਖਿਆ ਦੇ ਘੇਰੇ ‘ਚ ਹੈ। ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ ਮੁੱਖ-ਮੰਤਰੀ ਤੇ ਗ੍ਰਹਿ-ਮੰਤਰੀ ਭਗਵੰਤ ਮਾਨ ਕੀ ਕਰ ਰਹੇ ਹਨ? ਵਿਦੇਸ਼ਾਂ ‘ਚ ਐਸ਼-ਪ੍ਰਸਤੀ ਕਰਕੇ ਵਾਪਸ ਆਏ, ਪਰ ਅੱਜ ਤੱਕ ਕਾਨੂੰਨ-ਵਿਵਸਥਾ ‘ਤੇ ਕੋਈ ਗੰਭੀਰ ਬੈਠਕ ਨਹੀਂ ਕੀਤੀ। ਪੁਲਿਸ ਦਾ ਇਸਤੇਮਾਲ ਰਾਜਨੀਤਿਕ ਸਾਧਨ ਵਜੋਂ ਹੋ ਰਿਹਾ ਹੈ ਪਰ ਜਨਤਾ ਦੀ ਸੁਰੱਖਿਆ ਲਈ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਹਰ ਇੱਕ ਫੈਸਲਾ ਸਿਆਸੀ ਲਾਹੇ ਲਈ ਲਿਆ ਜਾ ਰਿਹਾ ਹੈ। ਸਾਂਸਦਾਂ ਦੇ ਘਰਾਂ ’ਤੇ ਗੱਦਾਰ ਲਿਖਣ ਵਾਲਿਆਂ ਨੂੰ ਬਚਾਇਆ ਜਾ ਰਿਹਾ ਹੈ। ਨਾ ਹੀ ਕੋਈ ਐਕਸ਼ਨ ਪਲਾਨ ਨਾ ਹੀ ਕੋਈ ਜਵਾਬਦੇਹੀ ਤੇ ਮੁੱਖ-ਮੰਤਰੀ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ’ਚ ਵਿਅਸਤ ਹਨ। ਪੰਜਾਬ ਦੇ ਲੋਕ ਡਰ ਵਿੱਚ ਜੀਅ ਰਹੇ ਹਨ, ਇਥੋਂ ਤੱਕ ਕਿ ਰੇਲ ਟਰੈਕ ਤੱਕ ਵੀ ਸੁਰੱਖਿਅਤ ਨਹੀਂ ਰਹੇ।

ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੀ ਪੰਜਾਬ ‘ਚ ਕੋਈ ਸਰਕਾਰ ਹੈ ਵੀ ਜਾਂ ਨਹੀਂ? ਕੌਣ ਲਵੇਗਾ ਜ਼ਿੰਮੇਵਾਰੀ? ਕਿੰਨੇ ਹੋਰ ਹਾਦਸਿਆਂ ਤੋਂ ਬਾਅਦ ਜਾਗੋਗੇ? ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਲਾਪਰਵਾਹੀ ਨਹੀਂ, ਸਗੋਂ ਇਹ ਸਿੱਧੀ ਨਾਕਾਮੀ ਹੈ।

Related posts

ਪੁਲਿਸ ਵਲੋਂ ਸ਼ੰਭੂ ਅੰਬਾਲਾ ਰੇਲਵੇ ਮਾਰਗ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ !

admin

ਜਗਰੂਪ ਸਿੰਘ ਜੂਪਾ ਪੰਜਵੜ ਨਿੱਕਲਿਆ ਰੇਲਵੇ ਟਰੈਕ ਧਮਾਕੇ ‘ਚ ਮਰਨ ਵਾਲਾ

admin

ਦਿੱਲੀ ਰਾਜਪੁਰਾ ਟਰੈਕ ਉਤੇ ਹੋਇਆ ਬੰਬ ਧਮਾਕਾ ਖੁਫੀਆ ਏਜੰਸੀਆਂ ਦੀ ਵੱਡੀ ਅਸਫਲਤਾ – ਗਿਆਨੀ ਹਰਪ੍ਰੀਤ ਸਿੰਘ

admin