Australia & New Zealand

ਆਸਟ੍ਰੇਲੀਅਨ ਸੀ ਬਰਡ ਵਿੱਚ ਖਤਰਨਾਕ ਬਰਡ ਫਲੂ H5N1 ਸਟ੍ਰੇਨ ਦੀ ਪੁਸ਼ਟੀ

ਬਰਾਊਨ ਸਕੂਆ, ਆਸਟ੍ਰੇਲੀਆ ਦਾ ਸਮੁੰਦਰੀ ਪੰਛੀ।

ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਸੀ ਬਰਡ (ਸਮੁੰਦਰੀ ਪੰਛੀ) ਵਿੱਚ ਬਹੁਤ ਖਤਰਨਾਕ ਬਰਡ ਫਲੂ H5N1 ਸਟ੍ਰੇਨ (ਕਲੇਡ 2.3.4.4b) ਪਾਇਆ ਗਿਆ ਹੇ। ਇਸ ਸੀ ਬਰਡ ਦੇ ਵਿੱਚ H5N1 2.3.4.4b ਖਤਰਨਾਕ ਬਰਡ ਫਲੂ ਸਟ੍ਰੇਨ ਦੀ ਪੁਸ਼ਟੀ ਕੀਤੀ ਹੈ ਅਤੇ ਇੱਕ ਹੋਰ ਸਮੁੰਦਰੀ ਪੰਛੀ (ਜਾਇੰਟ ਪੈਟਰਲ) ਦੇ ਵੀ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਹ ਫਲੂ ਵੈਸਟਰਨ ਆਸਟ੍ਰੇਲੀਆ ਦੇ ਐਸਪੇਰੈਂਸ ਨੇੜੇ ਕੇਪ ਲੇ ਗ੍ਰੈਂਡ ਬੀਚ ‘ਤੇ ਮਿਲੇ ਇੱਕ ਜੰਗਲੀ ਪ੍ਰਵਾਸੀ ਸਮੁੰਦਰੀ ਪੰਛੀ (ਇੱਕ ਭੂਰਾ ਸਕੂਆ) ਵਿੱਚ ਪਾਇਆ ਗਿਆ ਸੀ। ਵਾਇਰਸ ਦੇ ਉਸੇ ਖੇਤਰ ਦੇ ਇੱਕ ਦੱਖਣੀ ਵਿਸ਼ਾਲ ਪੇਟ੍ਰਲ ਵਿੱਚ ਮੌਜੂਦ ਹੋਣ ਦਾ ਵੀ ਸ਼ੱਕ ਹੈ।

ਇਹ ਆਸਟ੍ਰੇਲੀਆ ਦੇ ਵਿੱਚ ਇਸ ਖਤਰਨਾਕ ਵਾਇਰਸ ਦਾ ਪਹਿਲਾ ਪੁਸ਼ਟੀ ਹੋਇਆ ਕੇਸ ਹੈ, ਜਿਸ ਨੇ 2020 ਤੋਂ ਦੁਨੀਆ ਭਰ ਵਿਚ ਲੱਖਾਂ ਪੰਛੀਆਂ ਤੇ ਜਾਨਵਰਾਂ ਦੀ ਜਾਨ ਲਈ ਹੈ। ਆਸਟ੍ਰੇਲੀਆ ਦੀ ਫੈਡeਲ ਸਰਕਾਰ ਨੇ ਇਸ ਤੋਂ ਸੰਭਾਵੀ ਪ੍ਰਕੋਪ ਨਾਲ ਨਜਿੱਠਣ ਲਈ 113 ਮਿਲੀਅਨ ਡਾਲਰ ਦੇ ਫੰਡ ਜਾਰੀ ਕੀਤੇ ਹਨ। ਅਧਿਕਾਰੀ ਆਉਣ ਵਾਲੇ ਦਿਨਾਂ ਵਿਚ ਇਹ ਪਤਾ ਲਗਾਉਣਗੇ ਕਿ ਕੀ ਇਹ ਵਾਇਰਸ ਆਸਟ੍ਰੇਲੀਆ ਦੀ ਆਬਾਦੀ ਦੀਆਂ ਜੜ੍ਹਾਂ ਦੇ ਵਿੱਚ ਕਿਨਾ ਕੁ ਵੜ ਚੁੱਕਾ ਹੈ।

ਆਸਟ੍ਰੇਲੀਆ ਪਹਿਲਾਂ ਇਕੱਲਾ ਹੀ ਅਜਿਹਾ ਮਹਾਂਦੀਪ ਸੀ ਜਿੱਥੇ H5N1 ਸਟ੍ਰੇਨ ਨਹੀਂ ਪਾਇਆ ਗਿਆ ਸੀ। ਇਹ ਵਾਇਰਸ ਪੋਲਟਰੀ ਅਤੇ ਜੰਗਲੀ ਪੰਛੀਆਂ ਵਿਚ ਤੇਜ਼ੀ ਨਾਲ ਫੈਲ ਸਕਦਾ ਹੈ, ਪਰ ਇਨਸਾਨਾਂ ਵਿੱਚ ਇਸ ਦੇ ਮਾਮਲੇ ਬਹੁਤ ਘੱਟ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿੱਚ ਇਹ ਵਾਇਰਸ ਆਸਟ੍ਰੇਲੀਆ ਦੇ ਦੂਰ-ਦੁਰਾਡੇ ਦੇ ਟਾਪੂਆਂ ਵਿਚ ਪਾਇਆ ਗਿਆ ਸੀ।

Related posts

Victoria’s Hospitals Deliver Record Surgeries !

admin

ACT Police ਨੂੰ First Nations ਭਾਈਚਾਰਿਆਂ ਨਾਲ ਰਿਸ਼ਤੇ ਸੁਧਾਰਨ ਦੀ ਸਿਫਾਰਸ਼

admin

2027 ‘ਚ ਮੈਲਟਨ ਲਾਈਨ ‘ਤੇ ਨੌਂ-ਕਾਰਾਂ ਵਾਲੀਆਂ ਇਲੈਕਟ੍ਰਿਕ ਟ੍ਰੇਨਾਂ ਦੌੜਣਗੀਆਂ !

admin