Punjab

ਆਪਸੀ ਵਿਚਾਰ ਵਟਾਂਦਰਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਸਹਾਈ ਹੁੰਦਾ – ਡਾ. ਰੰਧਾਵਾ

ਵਿਦੇਸ਼ੀ ਵਫਦ ਦੇ ਮੈਂਬਰਾਂ ਨੇ ‘ਕੰਨਸੈਂਟ ਕੈਫੇ’ ਦੇ ਸੰਕਲਪ ਰਾਹੀਂ ਦੂਸਰਿਆਂ ਦੀ ਮਰਜੀ ਨੂੰ ਸਮਝਣ ਲਈ ਵੱਖ-ਵੱਖ ਤਰੀਕਿਆਂ ਦੀ ਵਿਆਖਿਆ ਕੀਤੀ।

ਅੰਮ੍ਰਿਤਸਰ – ਖਾਲਸਾ ਕਾਲਜ ਵਿਖੇ ਕੈਨੇਡਾ ਦੀ ਥੌਂਮਸਨ ਯੂਨੀਵਰਸਿਟੀ ਦੇ ਸੋਸ਼ਲ ਵਰਕਸ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੌਰੇ ਦੌਰਾਨ ਕਾਲਜ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰੇ ਸਾਂਝੇ ਕੀਤੇ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਕੈਨੇਡਾ ਦੇ ਸ਼ਹਿਰ ਕੈਮਲੂਪਸ ਵਿਖੇ ਸਥਿਤ ਥੌਂਮਸਨ ਰਿਵਰ ਯੂਨੀਵਰਸਿਟੀ ਵਿਖੇ ਸੋਸ਼ਲ ਵਰਕਸ ਵਿਭਾਗ ਤੋਂ ਡਾ. ਟੈਨੀਆ ਪਾਲੁਕ, ਚੈਲਸਾ ਕੋਰਸੀ ਅਤੇ ਸਰਬਜੀਤ ਘੁੰਮਣ ਦੀ ਅਗਵਾਈ ’ਚ 7 ਵਿਦਿਆਰਥੀਆਂ ਦਾ ਵਫਦ ਪੰਜਾਬੀ ਅਤੇ ਅੰਗਰੇਜ਼ੀ ਵਿਭਾਗ ’ਚ ਪਹੁੰਚਿਆ।

ਇਸ ਮੌਕੇ ਪਹੁੰਚੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਅੱਜ ਦਾ ਸਮਾਂ ਵਾਦ ਵਿਵਾਦ ਅਤੇ ਸੰਵਾਦ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ, ਦੇਸ਼ਾਂ ਦੇ ਵਿਦਿਆਰਥੀਆਂ ਨੂੰ ਇਕ ਦੂਸਰੇ ਨਾਲ ਵਿਚਾਰ ਵਟਾਂਦਰਾਂ ਕਰਕੇ ਆਪਣੇ ਗਿਆਨ ਨੂੰ ਵਧਾਉਣਾ ਚਾਹੀਦਾ ਹੈ। ਆਪਸੀ ਵਿਚਾਰ ਵਟਾਂਦਰਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਸਹਾਈ ਹੁੰਦਾ ਹੈ।

ਇਸ ਮੌਕੇ ਵਿਦੇਸ਼ੀ ਵਫਦ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਸੀਂ ‘ਕੰਨਸੈਂਟ ਕੈਫੇ’ ਦੇ ਸੰਕਲਪ ਰਾਹੀਂ ਦੂਸਰੇ ਦੀ ਮਰਜੀ ਨੂੰ ਸਮਝਣ ਅਤੇ ਤਰਜੀਹ ਦੇਣ ਦੀ ਅਪੀਲ ਕਰ ਰਹੇ ਹਾਂ ਤਾਂ ਜੋ ਦੂਸਰਿਆਂ ’ਤੇ ਕਿਸੇ ਵੀ ਕਿਸਮ ਦੀ ਮਰਜੀ ਥੋਪੀ ਨਾ ਜਾਵੇ। ਉਨ੍ਹਾਂ ਨੇ ਦੂਸਰਿਆਂ ਦੀ ਮਰਜੀ ਨੂੰ ਸਮਝਣ ਲਈ ਵੱਖ ਵੱਖ ਤਰੀਕਿਆਂ ਦੀ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਔਰਤ ਵਿਸ਼ੇਸ਼ ਕਰ ਲੜਕੀ ਨਾਲ ਉਸਦੀ ਮਰਜੀ ਅਨੁਸਾਰ ਵਿਵਹਾਰ ਸਾਡੇ ਸੱਭਿਅਕ ਸਮਾਜ ਦੀ ਨਿਸ਼ਾਨੀ ਹੈ। ਵਿਦੇਸ਼ੀ ਵਫਦ ਨੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਅਤੇ ਕਾਲਜ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਦੀ ਸਰਾਹਣਾ ਕੀਤੀ। ਇਸ ਸਮਾਗਮ ਮੌਕੇ ਡਾ. ਦਲਜੀਤ ਸਿੰਘ. ਡਾ. ਪਰਮਿੰਦਰ ਸਿੰਘ, ਪ੍ਰੋ. ਸਾਵੰਤ ਸਿੰਘ ਮੰਟੋ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਮਿੰਨੀ ਸਲਵਾਨ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਸ਼ਾਮਿਲ ਸਨ।

Related posts

ਸੰਯੁਕਤ ਸਮਾਜ ਮੋਰਚਾ ਵੱਲੋਂ 30 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ

Bunty

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

admin

ਪੰਜਾਬ ਸਰਕਾਰ ਵਲੋਂ ਦੁਕਾਨਦਾਰ ਅਤੇ ਵਪਾਰ ਐਕਟ ਵਿੱਚ ਕੀਤੀ ਗਈ ਸੋਧ !

admin