Punjab

‘ਸਨਿਫ਼ਰ ਡੌਗਜ਼’ ਅਤੇ ਉਨ੍ਹਾਂ ਦੇ ਹੈਂਡਲਰਾਂ ਦੀ 6ਵੀਂ ਬੈਚ ਦੀ ਪਾਸਿੰਗ ਆਊਟ ਪਰੇਡ

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਪ੍ਰੋਗਰਾਮ ਦੌਰਾਨ ਕਾਲਜ ਟੀਮ ਤੇ ਹੋਰਨਾਂ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਅਟਾਰੀ ਸਥਿਤ ਕਸਟਮਜ਼ ਕੈਨਾਈਨ ਸੈਂਟਰ ਵਿਖੇ ਸਿਖਲਾਈ ਪ੍ਰਾਪਤ ‘ਸਨਿਫ਼ਰ ਡੌਗਜ਼’ ਅਤੇ ਉਨ੍ਹਾਂ ਦੇ ਹੈਂਡਲਰਾਂ ਦੀ 6ਵੀਂ ਬੈਚ ਦੀ ਪਾਸਿੰਗ ਆਊਟ ਪਰੇਡ ਦੌਰਾਨ ਹਿੱਸਾ ਲਿਆ ਗਿਆ। ਜਿਸ ’ਚ ਮੁੱਖ ਮਹਿਮਾਨ ਸ੍ਰੀ ਮੋਹਨ ਕੁਮਾਰ ਸਿੰਘ, ਮੈਂਬਰ, ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ. ਬੀ. ਆਈ. ਸੀ.), ਨਵੀਂ ਦਿੱਲੀ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਅਗਵਾਈ ਸ੍ਰੀ ਪੁਨੀਤ ਗੁਣਾਵਤ, ਜੁਆਇੰਟ ਕਮਿਸ਼ਨਰ ਆਫ਼ ਕਸਟਮਜ਼, ਅੰਮ੍ਰਿਤਸਰ ਵੱਲੋਂ ਕੀਤੀ ਗਈ।

ਸਮਾਗਮ ਦੌਰਾਨ ਮਹੱਤਵਪੂਰਨ ਆਪ੍ਰੇਸ਼ਨਾਂ ਲਈ ਤਾਇਨਾਤ ਕੇ-9 ਯੂਨਿਟਾਂ ਦੀ ਸਖ਼ਤ ਸਿਖਲਾਈ ਅਤੇ ਤਿਆਰੀ ਦਾ ਪ੍ਰਦਰਸ਼ਨ ਕੀਤਾ ਗਿਆ। ਜਿਸ ਦਾ ਸੁਚੱਜਾ ਪ੍ਰਬੰਧ ਸ੍ਰੀਮਤੀ ਵੀਨਾ ਰਾਓ, ਸੁਪਰਡੈਂਟ ਇੰਚਾਰਜ, ਕੇ-9 ਸੈਂਟਰ, ਅਟਾਰੀ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਐੱਚ. ਕੇ. ਵਰਮਾ ਦੀ ਅਗਵਾਈ ਹੇਠ ਕਾਲਜ ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਮੌਕੇ ਕਸਟਮਜ਼ ਕੈਨਾਈਨ ਸੈਂਟਰ ਵੱਲੋਂ ਕਾਲਜ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਮਜ਼ਬੂਤ ਅਤੇ ਸਾਰਥਿਕ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਦੋਵਾਂ ਸੰਸਥਾਵਾਂ ਵਿਚਕਾਰ ਇਹ ਸਾਂਝਦਾਰੀ ਕੈਨਾਈਨ ਯੂਨਿਟਾਂ ਦੀ ਸਿਹਤ, ਕਾਰਗੁਜ਼ਾਰੀ ਅਤੇ ਆਪ੍ਰੇਸ਼ਨਲ ਕੁਸ਼ਲਤਾ ਨੂੰ ਯਕੀਨੀ ਬਣਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ।

ਇਸ ਦੌਰਾਨ ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਕਾਲਜ ਵੱਲੋਂ ਕੰਮਕਾਜੀ ਕੁੱਤਿਆਂ ਲਈ ਵਿਗਿਆਨਕ ਪੋਸ਼ਣ ਯੋਜਨਾਵਾਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਡਾਇਟ ਤਿਆਰ ਕਰਨ ’ਚ ਸਰਗਰਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੁੱਤਿਆਂ ਦੀ ਤੰਦਰੁਸਤੀ ਅਤੇ ਸਿਹਤ ਨੂੰ ਕਾਇਮ ਰੱਖਣ ਲਈ ਵਿਆਪਕ ਵੈਟਰਨਰੀ ਦੇਖਭਾਲ, ਮੈਡੀਕਲ ਇਲਾਜ ਅਤੇ ਰੋਕਥਾਮੀ ਸਿਹਤ ਸੇਵਾਵਾਂ ਵੀ ਲਗਾਤਾਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਸਮਾਗਮ ਨੇ ਦੇਸ਼ ਦੀ ਫ਼ਰੰਟਲਾਈਨ ਡਿਟੈਕਸ਼ਨ ਅਤੇ ਸੁਰੱਖਿਆ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਇਆ।

ਡਾ. ਵਰਮਾ ਨੇ ਕਿਹਾ ਕਿ ਕਾਲਜ ਵੱਲੋਂ ਡੌਗ ਹੈਂਡਲਰਾਂ ਲਈ ਵਿਸ਼ੇਸ਼ ਵਿਗਿਆਨਕ ਪ੍ਰਬੰਧਨ ਲੈਕਚਰ ਵੀ ਕਰਵਾਏ ਜਾਂਦੇ ਹਨ, ਜਿਸ ਰਾਹੀਂ ਉਨ੍ਹਾਂ ਨੂੰ ਜ਼ਰੂਰੀ ਗਿਆਨ ਅਤੇ ਵਿਹਾਰਕ ਹੁਨਰ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਲਾਈ ਲੈਕਚਰਾਂ ’ਚ ਕੁੱਤਿਆਂ ਦੀ ਮੁੱਢਲੀ ਹੈਂਡਲਿੰਗ, ਟੀਕਾਕਰਨ ਪ੍ਰੋਟੋਕੋਲ, ਡੀਵਰਮਿੰਗ, ਵੱਖ-ਵੱਖ ਬਿਮਾਰੀਆਂ ਦੀ ਪਛਾਣ ਅਤੇ ਪ੍ਰਬੰਧਨ ਤੋਂ ਇਲਾਵਾ ਫਰੈਕਚਰ, ਹੀਟ ਸਟਰੋਕ ਅਤੇ ਜ਼ਹਿਰ ਖਾਣ ਵਰਗੀਆਂ ਐਮਰਜੈਂਸੀ ਸਥਿਤੀਆਂ ’ਚ ਮੁੱਢਲੀ ਸਹਾਇਤਾ ਦੇ ਉਪਾਅ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੈਟਰਨਰੀ ਕਲੀਨਿਕਲ ਸੈਂਟਰ ਦੇ ਮੁਖੀ ਡਾ. ਪੀ. ਐੱਸ. ਮਾਵੀ ਆਪਣੀ ਟੀਮ ਸਮੇਤ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਅਤੇ ਕਸਟਮਜ਼ ਕੈਨਾਈਨ ਸੈਂਟਰ, ਅਟਾਰੀ ਵਿਚਕਾਰ ਆਪਸੀ ਲਾਭ ਲਈ ਇਕ ਸਮਝੌਤਾ ਹੋਇਆ ਹੈ, ਜਿਸ ਰਾਹੀਂ ਉੱਭਰ ਰਹੇ ਵੈਟਰਨਰੀ ਡਾਕਟਰਾਂ ਅਤੇ ਕੈਨਾਈਨ ਸੈਂਟਰ ਦੋਵਾਂ ਨੂੰ ਸਿੱਖਣ, ਸਿਖਲਾਈ ਅਤੇ ਤਜਰਬਾ ਹਾਸਲ ਕਰਨ ਦੇ ਮੌਕੇ ਮਿਲ ਰਹੇ ਹਨ। ਇਹ ਸਹਿਯੋਗ ਵੈਟਰਨਰੀ ਮਾਹਿਰਤਾ ਨੂੰ ਰਾਸ਼ਟਰੀ ਸੁਰੱਖਿਆ ਦੇ ਯਤਨਾਂ ਨਾਲ ਜੋੜਨ ਵਾਲੀ ਅੰਤਰ-ਵਿਭਾਗੀ ਸਹਿਯੋਗ ਦੀ ਇਕ ਸ਼ਾਨਦਾਰ ਮਿਸਾਲ ਹੈ। ਇਸ ਮੌਕੇ ਦੇਸ਼ ਦੀ ਸੁਰੱਖਿਆ ਲਈ ਸਮਰਪਣ ਨਾਲ ਕੰਮ ਕਰ ਰਹੇ ਟਰੇਨਰਾਂ, ਡੌਗ ਹੈਂਡਲਰਾਂ ਅਤੇ ਵੈਟਰਨਰੀ ਮਾਹਿਰਾਂ ਦੀ ਸੇਵਾ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।

Related posts

ਅੰਮ੍ਰਿਤਪਾਲ ਨੂੰ ਸਲਾਖਾਂ ਪਿੱਛੇ ਡੱਕਣ ਲਈ ਕੇਂਦਰ ਨਹੀਂ ਪੰਜਾਬ ਸਰਕਾਰ ਜ਼ਿੰਮੇਵਾਰ; ਕੇਂਦਰੀ ਮੰਤਰੀ ਰਵਨੀਤ ਬਿੱਟੂ

admin

ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਅਤੇ ਮਿਆਰੀ ਬਣਾਉਣ ਲਈ ਸਕੂਲ ਮੁਖੀ ਸਟਾਫ ਦੀ ਸਹਾਇਤਾ ਨਾਲ ਵਿਉਤਬੰਦੀ ਬਣਾਉਣ: ਮੀਤ ਹੇਅਰ

Bunty

ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਦੇ ਦੋ ਸਾਥੀ ਐਮ.ਪੀ. -5 ਗੰਨ ਅਤੇ 44 ਜਿੰਦਾ ਕਾਰਤੂਸਾਂ ਸਮੇਤ ਕਾਬੂ

Bunty