Breaking NewsLatest NewsPunjab

ਗਤਕਾ ਸਿੱਖ ਮਾਰਸ਼ਲ ਆਰਟ ਦਾ ਇੱਕ ਅਹਿਮ ਹਿੱਸਾ ਹੈ – ਪ੍ਰਿੰਸੀਪਲ ਗਿੱਲ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਜੇਤੂ ਵਿਦਿਆਰਥੀਆਂ ਅਤੇ ਸਟਾਫ਼ ਨਾਲ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ‘ਜ਼ੋਨਲ ਪੱਧਰ ਗਤਕਾ ਚੈਂਪੀਅਨਸ਼ਿਪ 2026’ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੰਡਰ 14 ਸ਼੍ਰੇਣੀ ਦੇ ਵਿਅਕਤੀਗਤ ਮੁਕਾਬਲੇ ’ਚ ਮਨਜੋਤ ਸਿੰਘ ਅੱਠਵੀਂ-ਏ ਨੇ ਸੋਨ ਤਮਗਾ, ਸਿੰਗਲ ਸੋਟੀ ਟੀਮ ਮੁਕਾਬਲੇ ’ਚ ਮਨਜੋਤ ਸਿੰਘ ਅੱਠਵੀਂ-ਏ, ਬਲਸ਼ੇਰ ਸਿੰਘ ਅੱਠਵੀਂ-ਏ, ਹਰਮਨਪ੍ਰੀਤ ਸਿੰਘ ਸੱਤਵੀਂ-ਏ ਅਤੇ ਰਣਵੀਰ ਸੰਧੂ ਅੱਠਵੀਂ-ਏ ਨੇ ਸੋਨ ਤਮਗੇ ਅਤੇ ਫਰੀ ਸੋਟੀ ਟੀਮ ਮੁਕਾਬਲੇ ’ਚ ਅੰਗਦ ਸਿੰਘ ਅੱਠਵੀਂ-ਏ, ਮਹਿਤਾਬ ਸਿੰਘ ਸੱਤਵੀਂ-ਏ, ਗੁਰਵੀਰ ਸਿੰਘ ਸੱਤਵੀਂ-ਏ ਅਤੇ ਅਮਨਜੋਤ ਸਿੰਘ ਅੱਠਵੀਂ-ਏ ਨੇ ਚਾਂਦੀ ਦੇ ਤਮਗੇ ਜਿੱਤੇ। ਉਨ੍ਹਾਂ ਕਿਹਾ ਕਿ ਜਦਕਿ ਅੰਡਰ 17 ਸ਼੍ਰੇਣੀ ਦੇ ਵਿਅਕਤੀਗਤ ਮੁਕਾਬਲੇ ’ਚ ਗੁਰਸਿਮਰਨ ਸਿੰਘ 9ਵੀਂ-ਬੀ ਨੇ ਸੋਨ ਤਮਗਾ, ਸਿੰਗਲ ਸੋਟੀ ਟੀਮ ਮੁਕਾਬਲੇ ’ਚ ਗੁਰਸਿਮਰਨ ਸਿੰਘ 11ਵੀਂ-ਬੀ, ਕਿਰਪਨਜੋਤ ਸਿੰਘ 8ਵੀਂ-ਏ, ਹਰਪ੍ਰੀਤ ਸਿੰਘ 11ਵੀਂ-ਏ ਅਤੇ ਗੁਰਬੀਰ ਸਿੰਘ 8ਵੀਂ-ਏ ਨੇ ਸੋਨ ਤਮਗੇ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੰਡਰ 19 ਸ਼੍ਰੇਣੀ ਦੇ ਵਿਅਕਤੀਗਤ ਮੁਕਾਬਲੇ ’ਚ ਨਮਨਦੀਪ ਸਿੰਘ (11ਵੀਂ ਆਰਟਸ) ਨੇ ਚਾਂਦੀ ਦਾ ਤਮਗਾ ਜਿੱਤਿਆ। ਉਨ੍ਹਾਂ ਕਿਹਾ ਕਿ ਸਕੂਲ ਨੇ ਜ਼ੋਨਲ ਪੱਧਰ ਗਤਕਾ ਚੈਂਪੀਅਨਸ਼ਿਪ ’ਚ ਅੰਡਰ 14 ਅਤੇ ਅੰਡਰ 17 ਸ਼੍ਰੇਣੀਆਂ ’ਚ ਸਮੁੱਚੀ ਪਹਿਲੀ ਸਥਿਤੀ ਵੀ ਹਾਸਲ ਕੀਤੀ। ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਗਤਕਾ ਸਿੱਖ ਮਾਰਸ਼ਲ ਆਰਟ ਦਾ ਇੱਕ ਅਹਿਮ ਹਿੱਸਾ ਹੈ ਜੋ ਆਤਮ-ਰੱਖਿਆ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਤਕਾ ਇੱਕ ਖਿਡਾਰੀ ਨੂੰ ਮਨੁੱਖੀ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨਾ, ਨਿਡਰ, ਨਿਸਵਾਰਥ ਬਣਨਾ ਅਤੇ ਗੁਰਮਤਿ ਅਨੁਸਾਰ ਜੀਵਨ ਜਿਉਣਾ ਸਿਖਾਉਂਦਾ ਹੈ। ਇਸ ਮੌਕੇ ਉਨ੍ਹਾਂ ਨੇ ਗਤਕਾ ਕੋਚ ਸ: ਮਨਿੰਦਰ ਸਿੰਘ ਨੂੰ ਵੀ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ, ਜਿਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਖ਼ਤ ਸਿਖਲਾਈ ਨਾਲ ਵਿਦਿਆਰਥੀਆਂ ਨੇ ਉਕਤ ਪ੍ਰਾਪਤੀਆਂ ਹਾਸਲ ਕੀਤੀਆਂ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।

Related posts

ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਚੀਮਾ

Bunty

ਪੰਜਾਬ ਸਰਕਾਰ ਵੱਲੋਂ 10 ਸੀ.ਡੀ.ਪੀ.ਓ ਨੂੰ ਬਤੌਰ ਡੀ.ਪੀ.ਓਜ਼ ਦਿੱਤੀ ਤਰੱਕੀ: ਡਾ. ਬਲਜੀਤ ਕੌਰ

Bunty

ਫਿਰੋਜ਼ਪੁਰ ਦੀ ਜੇਲ੍ਹ ‘ਚ ਅੱਤਿਆਚਾਰ ਦਾ ਮਾਮਲਾ ਆਇਆ ਸਾਹਮਣੇ, ਕੈਦੀ ਦੀ ਪਿੱਠ ‘ਤੇ ਲਿਖਿਆ ‘ਗੈਂਗਸਟਰ’

Bunty