Australia & New ZealandBreaking NewsLatest News

ਅੱਗ ਤੋਂ ਬਚਾਅ ਅਤੇ ਸੁਰੱਖਿਆ ਲਈ ਜਾਣਕਾਰੀ ਲੱਭਣਾ ਹੁਣ ਹੋਰ ਆਸਾਨ ਹੋਵੇਗੀ

CFA ਨੇ ਵੈੱਬਸਾਈਟ ਨੂੰ ਮੋਬਾਈਲ ਫੋਨ ਅਤੇ ਟੈਬਲੇਟ ਲਈ ਵੀ ਬਿਹਤਰ ਬਣਾਇਆ ਹੈ।

ਲੋਕਾਂ ਲਈ ਅੱਗ ਤੋਂ ਬਚਾਅ ਅਤੇ ਸੁਰੱਖਿਆ ਨਾਲ ਜੁੜੀ ਜਾਣਕਾਰੀ ਲੱਭਣਾ ਹੁਣ ਹੋਰ ਆਸਾਨ ਹੋਵੇਗਾ। Country Fire Authority (CFA) ਨੇ ਆਪਣੀ ਵੈੱਬਸਾਈਟ ’ਤੇ ਨਵਾਂ Fire Safety ਸੈਕਸ਼ਨ ਸ਼ੁਰੂ ਕੀਤਾ ਹੈ। ਨਵਾਂ ਸੈਕਸ਼ਨ ਪੁਰਾਣੇ Plan and Prepare ਸੈਕਸ਼ਨ ਦੀ ਥਾਂ ਲਵੇਗਾ। CFA ਮੁਤਾਬਕ ਇਸ ਪ੍ਰਾਜੈਕਟ ’ਤੇ ਪਿਛਲੇ ਤਿੰਨ ਸਾਲਾਂ ਤੋਂ ਕੰਮ ਚੱਲ ਰਿਹਾ ਸੀ। ਇਸ ਨੂੰ ਤਿਆਰ ਕਰਨ ਲਈ CFA ਨੇ ਆਪਣੇ ਮੈਂਬਰਾਂ ਅਤੇ ਕਮਿਊਨਿਟੀ ਤੋਂ ਮਿਲੇ ਸੁਝਾਵਾਂ, ਵੈੱਬਸਾਈਟ ਦੇ ਡਾਟਾ ਅਤੇ ਡਿਜ਼ੀਟਲ ਰੁਝਾਨਾਂ ਦਾ ਅਧਿਐਨ ਕੀਤਾ। ਇਸ ਖੋਜ ਰਾਹੀਂ CFA ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਲੋਕ ਆਨਲਾਈਨ ਫਾਇਰ ਸੇਫਟੀ ਨਾਲ ਸਬੰਧਤ ਜਾਣਕਾਰੀ ਕਿਵੇਂ ਲੱਭਦੇ ਹਨ, ਉਸ ਤੱਕ ਕਿਵੇਂ ਪਹੁੰਚਦੇ ਹਨ ਅਤੇ ਉਸ ਦੀ ਵਰਤੋਂ ਕਿਵੇਂ ਕਰਦੇ ਹਨ।

ਨਵੀਂ ਵੈੱਬਸਾਈਟ ਵਿੱਚ ਪੇਜਾਂ ਦਾ ਡਿਜ਼ਾਈਨ, ਮੀਨੂ ਅਤੇ ਜਾਣਕਾਰੀ ਦੀ ਬਣਤਰ ਬਦਲੀ ਗਈ ਹੈ। ਇਸ ਦਾ ਮਕਸਦ ਲੋਕਾਂ ਲਈ ਜ਼ਰੂਰੀ ਜਾਣਕਾਰੀ ਨੂੰ ਜਲਦੀ ਲੱਭਣਾ ਆਸਾਨ ਬਣਾਉਣਾ ਹੈ। ਇਸ ਦੇ ਨਾਲ ਉਹ ਲੋਕ ਵੀ ਵਿਸਥਾਰਪੂਰਵਕ ਜਾਣਕਾਰੀ ਲੈ ਸਕਣਗੇ ਜੋ ਫਾਇਰ ਸੇਫਟੀ ਬਾਰੇ ਹੋਰ ਜਾਣਨਾ ਚਾਹੁੰਦੇ ਹਨ।

CFA ਦੇ Deputy Chief Officer Alen Slijepcevic ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਨਾਲ CFA ਦੀ ਭਰੋਸੇਯੋਗ ਫਾਇਰ ਸੇਫਟੀ ਜਾਣਕਾਰੀ ਦੇ ਸਰੋਤ ਵਜੋਂ ਭੂਮਿਕਾ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਕੋਲ ਫਾਇਰ ਸੇਫਟੀ, ਅੱਗ ਦੇ ਖ਼ਤਰੇ ਨੂੰ ਘਟਾਉਣ ਜਾਂ ਆਪਣੇ ਘਰ ਨੂੰ ਤਿਆਰ ਕਰਨ ਬਾਰੇ ਸਵਾਲ ਹੁੰਦੇ ਹਨ ਤਾਂ ਉਹ ਅਕਸਰ ਆਪਣੇ ਸਥਾਨਕ CFA ਤੋਂ ਜਾਣਕਾਰੀ ਲੈਂਦੇ ਹਨ। ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਸੀ ਕਿ ਲੋਕਾਂ ਨੂੰ ਨਵੀਂ ਅਤੇ ਸਹੀ ਜਾਣਕਾਰੀ ਆਸਾਨੀ ਨਾਲ ਮਿਲ ਸਕੇ ਅਤੇ ਉਹ ਇਸ ਨੂੰ ਅਮਲ ਵਿੱਚ ਲਿਆ ਸਕਣ।

ਇਸ ਵੱਡੇ ਪ੍ਰਾਜੈਕਟ ਤਹਿਤ ਸਿਰਫ਼ ਲਿਖਤੀ ਸਮੱਗਰੀ ਹੀ ਨਹੀਂ ਬਦਲੀ ਗਈ, ਸਗੋਂ 1,200 ਤੋਂ ਵੱਧ ਤਸਵੀਰਾਂ, ਵੀਡੀਓ, ਇਲਸਟ੍ਰੇਸ਼ਨ ਅਤੇ ਹੋਰ ਸਰੋਤ ਵੀ ਤਿਆਰ ਜਾਂ ਅਪਡੇਟ ਕੀਤੇ ਗਏ ਹਨ। CFA ਮੁਤਾਬਕ Fire Safety ਅਤੇ Resources ਸੈਕਸ਼ਨਾਂ ਵਿੱਚ ਵੈੱਬ ਪੇਜਾਂ ਦੀ ਗਿਣਤੀ ਲਗਭਗ 120 ਤੋਂ ਵਧ ਕੇ ਕਰੀਬ 200 ਹੋ ਗਈ ਹੈ। ਪਹਿਲਾਂ PDF ਫਾਈਲਾਂ ਵਿੱਚ ਮੌਜੂਦ ਕਈ ਮਹੱਤਵਪੂਰਨ ਜਾਣਕਾਰੀਆਂ ਹੁਣ ਸਿੱਧੇ ਵੈੱਬ ਪੇਜਾਂ ’ਤੇ ਉਪਲਬਧ ਹੋਣਗੀਆਂ। ਇਸ ਨਾਲ ਲੋਕਾਂ ਲਈ ਜਾਣਕਾਰੀ ਪੜ੍ਹਨਾ ਅਤੇ ਲੱਭਣਾ ਆਸਾਨ ਹੋਵੇਗਾ ਅਤੇ Google ਵਰਗੇ ਸਰਚ ਇੰਜਣ ਵੀ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਤੱਕ ਜਲਦੀ ਪਹੁੰਚਾ ਸਕਣਗੇ। ਵੈੱਬਸਾਈਟ ਦੇ ਮੀਨੂ ਅਤੇ ਪੇਜਾਂ ਦੇ ਨਾਮ ਵੀ ਬਦਲੇ ਗਏ ਹਨ, ਤਾਂ ਜੋ ਉਹ ਸ਼ਬਦ ਵਰਤੇ ਜਾਣ ਜੋ ਲੋਕ ਆਮ ਤੌਰ ’ਤੇ ਆਨਲਾਈਨ ਜਾਣਕਾਰੀ ਲੱਭਣ ਸਮੇਂ ਵਰਤਦੇ ਹਨ।

CFA ਨੇ ਵੈੱਬਸਾਈਟ ਨੂੰ ਮੋਬਾਈਲ ਫੋਨ ਅਤੇ ਟੈਬਲੇਟ ਲਈ ਵੀ ਬਿਹਤਰ ਬਣਾਇਆ ਹੈ। ਇਸ ਨਾਲ ਲੋਕ ਘਰ ਵਿੱਚ ਜਾਂ ਬਾਹਰ ਹੋਣ ਸਮੇਂ ਵੀ ਫਾਇਰ ਸੇਫਟੀ ਨਾਲ ਸਬੰਧਤ ਜਾਣਕਾਰੀ ਆਸਾਨੀ ਨਾਲ ਦੇਖ ਸਕਣਗੇ। ਨਵਾਂ Resources ਸੈਕਸ਼ਨ ਹੁਣ ਪੁਰਾਣੇ Schools ਸੈਕਸ਼ਨ ਦੀ ਥਾਂ ਲਵੇਗਾ। ਇਸ ਵਿੱਚ ਪ੍ਰਕਾਸ਼ਨ, ਫੈਕਟ ਸ਼ੀਟਾਂ, ਚੈੱਕਲਿਸਟਾਂ ਅਤੇ ਕਮਿਊਨਿਟੀ ਐਜੂਕੇਸ਼ਨ ਨਾਲ ਜੁੜੀ ਹੋਰ ਸਮੱਗਰੀ ਇੱਕ ਥਾਂ ’ਤੇ ਮਿਲੇਗੀ। ਸਕੂਲਾਂ ਨਾਲ ਸਬੰਧਤ ਜਾਣਕਾਰੀ Resources ਅਤੇ Fire Safety ਦੋਵਾਂ ਸੈਕਸ਼ਨਾਂ ਵਿੱਚ ਉਪਲਬਧ ਹੋਵੇਗੀ। CFA ਨੇ ਵਿਕਟੋਰੀਆ ਵਾਸੀਆਂ ਨੂੰ ਨਵੀਂ ਵੈੱਬਸਾਈਟ ਅਤੇ ਸਰੋਤਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਉਹ ਫਾਇਰ ਸੇਫਟੀ ਬਾਰੇ ਆਪਣੀ ਜਾਣਕਾਰੀ ਵਧਾ ਸਕਣ ਅਤੇ 2026–27 ਦੀ ਫਾਇਰ ਸੀਜ਼ਨ ਲਈ ਆਪਣੇ ਘਰ ਅਤੇ ਪਰਿਵਾਰ ਨੂੰ ਤਿਆਰ ਕਰ ਸਕਣ।

Related posts

ਅੰਤਰਰਾਸ਼ਟਰੀ ਸੈਲਾਨੀਆਂ ਦੀ ਵਾਪਸੀ ਈਸਟਰ ਤੋਂ ਪਹਿਲਾਂ !

admin

Prime Minister’s Christmas 2021 Message

admin

ਗਵਰਨਰ ਜਨਰਲ ਆਫ਼ ਆਸਟ੍ਰੇਲੀਆ ਸਿੱਖ ਯੂਥ ਦੇ 25ਵੇਂ ਸਮਰ ਕੈਂਪ ਦਾ ਉਦਘਾਟਨ ਕਰਨਗੇ !

admin