Breaking NewsIndiaLatest News

ਸੋਨੀਆ ਗਾਂਧੀ ਦੀ ਇੰਸਟਾਗ੍ਰਾਮ ’ਤੇ ਮਾਰੀ ਐਂਟਰੀ !

ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ, ਸੋਨੀਆ ਗਾਂਧੀ।

ਨਵੀਂ ਦਿੱਲੀ – ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਆਪਣਾ ਖਾਤਾ ਸ਼ੁਰੂ ਕੀਤਾ। ਆਪਣੀ ਪਹਿਲੀ ਪੋਸਟ ਵਿੱਚ ਉਨ੍ਹਾਂ ਨੇ ਆਉਣ ਵਾਲੀ ਕਿਤਾਬ ‘Belonging: A Journey of Love’ ਦੀ ਪਹਿਲੀ ਝਲਕ ਸਾਂਝੀ ਕੀਤੀ। ਇਹ ਕਿਤਾਬ 10 ਨਵੰਬਰ, 2026 ਨੂੰ ਰਿਲੀਜ਼ ਹੋਣ ਵਾਲੀ ਹੈ।

ਸੋਨੀਆ ਗਾਂਧੀ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ ਇਹ ਪਲ ਸਾਰਿਆਂ ਨਾਲ ਸਾਂਝਾ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਪਿਆਰ, ਫਰਜ਼, ਨਿੱਜੀ ਦੁੱਖ ਅਤੇ ਆਪਣਾਪਣ ਦੀ ਭਾਲ ਦੀ ਕਹਾਣੀ ਹੈ। ਉਨ੍ਹਾਂ ਨੇ ਕਿਤਾਬ ਨੂੰ ਪਾਠਕਾਂ ਨਾਲ ਸਾਂਝਾ ਕਰਨ ਲਈ ਉਤਸ਼ਾਹ ਵੀ ਜ਼ਾਹਰ ਕੀਤਾ। ਸੋਨੀਆ ਗਾਂਧੀ ਦੀ ਇਸ ਕਿਤਾਬ ਵਿੱਚ ਉਨ੍ਹਾਂ ਦੇ ਜੀਵਨ ਦੇ ਕਈ ਅਹਿਮ ਪਲਾਂ ਦਾ ਜ਼ਿਕਰ ਹੈ। ਇਸ ਵਿੱਚ ਇਟਲੀ ਵਿੱਚ ਬਚਪਨ, ਇੰਗਲੈਂਡ ਦੇ ਕੈਂਬਰਿਜ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਮੁਲਾਕਾਤ ਅਤੇ ਵਿਆਹ ਤੋਂ ਬਾਅਦ ਭਾਰਤ ਆਉਣ ਤੱਕ ਦਾ ਸਫ਼ਰ ਸ਼ਾਮਲ ਹੈ। ਕਿਤਾਬ ਵਿੱਚ ਉਨ੍ਹਾਂ ਦੀ ਸੱਸ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਤੀ ਰਾਜੀਵ ਗਾਂਧੀ ਦੀ ਹੱਤਿਆ ਵਰਗੀਆਂ ਦੁਖਦਾਈ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਹ ਕਿਤਾਬ ਸੋਨੀਆ ਗਾਂਧੀ ਦੇ ਨਿੱਜੀ ਜੀਵਨ ਅਤੇ ਭਾਰਤ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਜਾਣਕਾਰੀ ਦੇਵੇਗੀ।

ਸੋਨੀਆ ਗਾਂਧੀ ਦੇ ਪੁੱਤਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਆਪਣੀ ਮਾਂ ਦੀ ਕਿਤਾਬ ਨੂੰ ਲੈ ਕੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਮਾਂ ਦੀ ਕਹਾਣੀ ਹੁਣ ਲੱਖਾਂ ਪਾਠਕਾਂ ਤੱਕ ਪਹੁੰਚੇਗੀ। ਸੋਨੀਆ ਗਾਂਧੀ ਨੇ 1968 ਵਿੱਚ ਰਾਜੀਵ ਗਾਂਧੀ ਨਾਲ ਵਿਆਹ ਕੀਤਾ ਸੀ। ਉਹ ਕਾਂਗਰਸ ਪਾਰਟੀ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹਿਣ ਵਾਲੀਆਂ ਆਗੂਆਂ ਵਿੱਚ ਸ਼ਾਮਲ ਹਨ। ਇਹ ਕਿਤਾਬ ਭਾਰਤ ਵਿੱਚ ਹਾਰਪਰਕੋਲਿਨਜ਼ ਇੰਡੀਆ ਅਤੇ ਵਿਦੇਸ਼ਾਂ ਵਿੱਚ ਪੈਂਗੁਇਨ ਰੈਂਡਮ ਹਾਊਸ ਦੇ ਨੌਫ਼ ਪ੍ਰਕਾਸ਼ਨ ਵੱਲੋਂ ਜਾਰੀ ਕੀਤੀ ਜਾਵੇਗੀ।

Related posts

ਚੱਕਰਵਾਤੀ ਤੂਫ਼ਾਨ ਦੇ ਪ੍ਰਭਾਵ ਨਾਲ ਚੇਨਈ ’ਚ ਭਾਰੀ ਮੀਂਹ, ਆਮ ਜਨਜੀਵਨ ਪ੍ਰਭਾਵਿਤ

Bunty

ਮੁੱਖ ਮੰਤਰੀ ਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਨਾ ਹੋਣਾ ਮੰਦਭਾਗਾ : ਅਕਾਲੀ ਦਲ

Bunty

ਸੰਭਲ ਮਾਮਲੇ ਚ ਸੁਪਰੀਮ ਕੋਰਟ ਨੂੰ ਤੁਰੰਤ ਦੇਣਾ ਚਾਹੀਦਾ ਦਖ਼ਲ : ਰਾਹੁਲ ਗਾਂਧੀ

Bunty