ArticlesAustralia & New ZealandBreaking NewsLatest News

ਡਾਰਵਿਨ ਦੇ ਨਾਬਾਲਗ ‘ਤੇ ਅੱਤਵਾਦੀ ਸਮੱਗਰੀ ਰੱਖਣ ਦੇ ਦੋਸ਼ ਲਗਾਏ

ਆਸਟ੍ਰੇਲੀਅਨ ਫੈਡਰਲ ਪੁਲਿਸ (ਏਐਫਪੀ)।

ਡਾਰਵਿਨ – ਨੌਰਦਰਨ ਟੈਰੀਟਰੀ ਦੇ ਇੱਕ ਨਾਬਾਲਗ ‘ਤੇ ਕਥਿਤ ਅੱਤਵਾਦੀ ਸਮੱਗਰੀ ਰੱਖਣ ਅਤੇ 3D ਪ੍ਰਿੰਟਰ ਰਾਹੀਂ ਹਥਿਆਰ ਬਣਾਉਣ ਨਾਲ ਸਬੰਧਤ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਤਿੰਨ ਦੋਸ਼ ਲਗਾਏ ਗਏ ਹਨ।

ਆਸਟ੍ਰੇਲੀਅਨ ਫੈਡਰਲ ਪੁਲਿਸ, ਨੌਰਦਰਨ ਟੈਰੀਟਰੀ ਪੁਲਿਸ ਅਤੇ ਆਸਟ੍ਰੇਲੀਅਨ ਸਿਕਿਓਰਿਟੀ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ (ASIO) ਦੀ ਸਾਂਝੀ ਅੱਤਵਾਦ ਵਿਰੋਧੀ ਟੀਮ ਨੇ ਇਸ ਮਹੀਨੇ ਜਾਂਚ ਸ਼ੁਰੂ ਕੀਤੀ ਸੀ। ਇਹ ਜਾਂਚ ਕ੍ਰਾਈਮ ਸਟੌਪਰਜ਼ ਰਾਹੀਂ ਮਿਲੀ ਜਾਣਕਾਰੀ ਤੋਂ ਬਾਅਦ ਸ਼ੁਰੂ ਹੋਈ, ਜਿਸ ਵਿੱਚ ਇੱਕ ਆਸਟ੍ਰੇਲੀਅਨ ਯੂਜ਼ਰ ਵੱਲੋਂ ਔਨਲਾਈਨ ਹਿੰਸਕ ਕੱਟੜਪੰਥੀ ਸਮੱਗਰੀ ਪਾਉਣ ਦਾ ਸ਼ੱਕ ਜਤਾਇਆ ਗਿਆ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਨਾਬਾਲਗ ਕਈ ਸੋਸ਼ਲ ਮੀਡੀਆ ਚੈਨਲ ਚਲਾਉਂਦਾ ਸੀ, ਜਿੱਥੇ ਕਥਿਤ ਤੌਰ ‘ਤੇ ਹਿੰਸਕ ਕੱਟੜਪੰਥੀ ਸਮੱਗਰੀ ਦੇਖੀ, ਸਾਂਝੀ ਅਤੇ ਦੁਬਾਰਾ ਪੋਸਟ ਕੀਤੀ ਜਾਂਦੀ ਸੀ। 28 ਅਕਤੂਬਰ ਨੂੰ ਡਾਰਵਿਨ ਵਿੱਚ ਤਲਾਸ਼ੀ ਦੌਰਾਨ ਦਸਤਾਵੇਜ਼ ਅਤੇ ਕਈ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਗਏ। ਪੁਲਿਸ ਮੁਤਾਬਕ, ਇਨ੍ਹਾਂ ਵਿੱਚ ਹਿੰਸਕ ਕੱਟੜਪੰਥੀ ਸਮੱਗਰੀ, ਹਿੰਸਕ ਹਮਲਿਆਂ ਦੇ ਹਵਾਲੇ ਅਤੇ 3D ਪ੍ਰਿੰਟਿਡ ਹਥਿਆਰ ਬਣਾਉਣ ਨਾਲ ਸਬੰਧਤ ਕਥਿਤ ਨਕਸ਼ੇ ਤੇ ਹਦਾਇਤਾਂ ਮਿਲੀਆਂ ਹਨ।

ਨਾਬਾਲਗ ਵਿਰੁੱਧ ਲਗਾਏ ਗਏ ਦੋਸ਼ਾਂ ਵਿੱਚ ਅੱਤਵਾਦੀ ਕਾਰਵਾਈ ਨੂੰ ਸੰਭਵ ਬਣਾਉਣ ਵਾਲੇ ਦਸਤਾਵੇਜ਼ ਇਕੱਠੇ ਕਰਨ ਜਾਂ ਬਣਾਉਣ ਦਾ ਇੱਕ ਦੋਸ਼, ਹਿੰਸਕ ਕੱਟੜਪੰਥੀ ਸਮੱਗਰੀ ਰੱਖਣ ਦਾ ਇੱਕ ਦੋਸ਼ ਅਤੇ ਹਥਿਆਰਾਂ ਤੇ ਵਿਸਫੋਟਕ ਬਣਾਉਣ ਨਾਲ ਸਬੰਧਤ ਸਮੱਗਰੀ ਰੱਖਣ ਦਾ ਇੱਕ ਦੋਸ਼ ਸ਼ਾਮਲ ਹੈ। ਪਹਿਲੇ ਦੋਸ਼ ਲਈ ਵੱਧ ਤੋਂ ਵੱਧ 10 ਸਾਲ ਅਤੇ ਬਾਕੀ ਦੋ ਦੋਸ਼ਾਂ ਵਿੱਚੋਂ ਹਰੇਕ ਲਈ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਹੋ ਸਕਦੀ ਹੈ।

AFP ਦੀ ਕਾਊਂਟਰ ਟੈਰਰਿਜ਼ਮ ਕਮਾਂਡਰ ਪੌਲਾ ਹਡਸਨ ਨੇ ਨੌਜਵਾਨਾਂ ਦੇ ਕੱਟੜਪੰਥੀ ਵਿਚਾਰਾਂ ਵੱਲ ਖਿੱਚੇ ਜਾਣ ‘ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਗਰੁੱਪ ਆਨਲਾਈਨ ਮਾਧਿਅਮਾਂ ਰਾਹੀਂ ਨੌਜਵਾਨਾਂ ਨੂੰ ਆਪਣੇ ਪ੍ਰਭਾਵ ਹੇਠ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਅਧਿਕਾਰੀਆਂ ਨੇ ਮਾਪਿਆਂ ਅਤੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜਵਾਨਾਂ ਦੇ ਵਿਹਾਰ ਵਿੱਚ ਆਉਣ ਵਾਲੀਆਂ ਤਬਦੀਲੀਆਂ ਵੱਲ ਧਿਆਨ ਦੇਣ।

ਕੱਟੜਪੰਥੀ ਵਿਚਾਰਾਂ ਵੱਲ ਖਿੱਚੇ ਜਾਣ ਦੇ ਸੰਭਾਵੀ ਸੰਕੇਤਾਂ ਵਿੱਚ ਸ਼ਾਮਲ ਹਨ:

  • ਪਰਿਵਾਰ ਅਤੇ ਪੁਰਾਣੇ ਦੋਸਤਾਂ ਤੋਂ ਦੂਰ ਰਹਿਣਾ।
  • ਨਫ਼ਰਤ ਭਰੀ ਭਾਸ਼ਾ ਜਾਂ ਕੱਟੜਪੰਥੀ ਵਿਚਾਰਾਂ ਦਾ ਵਧਣਾ।
  • ਸਾਜ਼ਿਸ਼ਾਂ ਨਾਲ ਜੁੜੇ ਸਿਧਾਂਤਾਂ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲੈਣਾ।
  • ਖ਼ਬਰਾਂ ਜਾਂ ਰਾਜਨੀਤੀ ਬਾਰੇ ਬਹੁਤ ਜ਼ਿਆਦਾ ਗੁੱਸੇ ਵਾਲੀ ਪ੍ਰਤੀਕਿਰਿਆ ਦੇਣਾ।
  • ਇੰਟਰਨੈੱਟ ‘ਤੇ ਕੱਟੜਪੰਥੀ ਗਰੁੱਪਾਂ ਦੇ ਮੰਚਾਂ ‘ਤੇ ਵਧੇਰੇ ਸਮਾਂ ਬਿਤਾਉਣਾ।

ਜੇਕਰ ਕਿਸੇ ਦੀ ਜਾਨ ਨੂੰ ਤੁਰੰਤ ਖ਼ਤਰਾ ਹੋਵੇ ਤਾਂ 000 ‘ਤੇ ਕਾਲ ਕਰੋ। ਆਨਲਾਈਨ ਜਾਂ ਹੋਰ ਤਰੀਕੇ ਨਾਲ ਕੱਟੜਪੰਥੀ ਬਣਾਏ ਜਾਣ ਦਾ ਸ਼ੱਕ ਹੋਵੇ ਤਾਂ ਨੈਸ਼ਨਲ ਸਕਿਓਰਿਟੀ ਹੌਟਲਾਈਨ 1800 123 400 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਪਤ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਦੇ ਨੰਬਰ 1800 333 000 ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

Related posts

ਲੋਕਤੰਤਰ ਦੀ ਮੱਠੀ-ਮੱਠੀ ਮੌਤ ਹੈ, ਪੰਜਾਬ ਦੇ ਸੰਘਰਸ਼ ਨੂੰ ਦਬਾਉਣਾ

admin

ਸੁਪਰੀਮ ਕੋਰਟ ਨੇ ਸੈਂਟਰਲ ਵਿਸਟਾ ਲਾਇਬ੍ਰੇਰੀ ਵਾਰੇ ਹੋਰ ਜਾਣਕਾਰੀ ਮੰਗੀ

admin

ਸੋਸ਼ਲ ਮੀਡੀਆ ਬਾਰੇ ਨੌਜਵਾਨ ਕੀ ਸੋਚਦੇ ਹਨ?

admin