ArticlesAustralia & New ZealandBreaking NewsLatest NewsTravel

ਚੀਨ ਨਾਲ ਸਿੱਧੀਆਂ ਸੇਵਾਵਾਂ ਬੰਦ ਕਰੇਗੀ ਚਾਈਨਾ ਸਾਊਦਰਨ ਏਅਰਲਾਈਨ

ਆਸਟ੍ਰੇਲੀਆ ਦੇ ਨਾਰਦਰਨ ਟੈਰੀਟਰੀ ਅਤੇ ਚੀਨ ਵਿਚਕਾਰ ਸਿੱਧੀਆਂ ਹਵਾਈ ਸੇਵਾਵਾਂ ਨੂੰ ਵੱਡਾ ਝਟਕਾ ਲੱਗਿਆ ਹੈ।

ਡਾਰਵਿਨ – ਆਸਟ੍ਰੇਲੀਆ ਦੇ ਨਾਰਦਰਨ ਟੈਰੀਟਰੀ ਅਤੇ ਚੀਨ ਵਿਚਕਾਰ ਸਿੱਧੀਆਂ ਹਵਾਈ ਸੇਵਾਵਾਂ ਨੂੰ ਵੱਡਾ ਝਟਕਾ ਲੱਗਿਆ ਹੈ। ਚਾਈਨਾ ਸਾਊਦਰਨ ਏਅਰਲਾਈਨ ਨੇ ਡਾਰਵਿਨ ਤੋਂ ਚੀਨ ਦੇ ਗੁਆਂਗਝੂ ਸ਼ਹਿਰ ਲਈ ਆਪਣੀਆਂ ਸਿੱਧੀਆਂ  ਉਡਾਣ ਸੇਵਾਵਾਂ ਸੇਵਾ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਸੇਵਾ ਪਿਛਲੇ ਸਾਲ ਦਸੰਬਰ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਸਿਰਫ਼ ਇੱਕ ਸਾਲ ਦੇ ਅੰਦਰ ਹੀ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਡਾਰਵਿਨ ਤੋਂ ਗੁਆਂਗਝੂ ਜਾਣ ਵਾਲੀ ਆਖ਼ਰੀ ਉਡਾਣ 3 ਦਸੰਬਰ ਨੂੰ ਰਵਾਨਾ ਹੋਵੇਗੀ। ਇਹ ਰੂਟ ਨਾਰਦਰਨ ਟੈਰੀਟਰੀ ਅਤੇ ਚੀਨ ਵਿਚਕਾਰ ਚੱਲਣ ਵਾਲੀ ਇਕੱਲੀ ਸਿੱਧੀ ਹਵਾਈ ਸੇਵਾ ਸੀ। ਇਸ ਉਡਾਣ ਦੇ ਬੰਦ ਹੋਣ ਨਾਲ ਡਾਰਵਿਨ ਅਤੇ ਚੀਨ ਵਿਚਕਾਰ ਸਿੱਧਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਹੋਰ ਦੇਸ਼ਾਂ ਜਾਂ ਸ਼ਹਿਰਾਂ ਰਾਹੀਂ ਯਾਤਰਾ ਕਰਨੀ ਪਵੇਗੀ।

ਡਾਰਵਿਨ ਹਵਾਈ ਅੱਡੇ ਦੇ ਵਿਕਾਸ ਨਾਲ ਜੁੜੇ Airport Development Group ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਹਵਾਈ ਰੂਟ ਨੂੰ ਜਾਰੀ ਰੱਖਣ ਜਾਂ ਬੰਦ ਕਰਨ ਦਾ ਫ਼ੈਸਲਾ ਸਬੰਧਤ ਏਅਰਲਾਈਨ ਦਾ ਵਪਾਰਕ ਫ਼ੈਸਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡਾਰਵਿਨ ਤੋਂ ਸਿੰਗਾਪੁਰ, ਡੇਨਪਾਸਰ ਅਤੇ ਦਿਲੀ ਵਰਗੇ ਅੰਤਰਰਾਸ਼ਟਰੀ ਹਵਾਈ ਕੇਂਦਰਾਂ ਰਾਹੀਂ ਚੀਨ ਅਤੇ ਹੋਰ ਦੇਸ਼ਾਂ ਤੱਕ ਪਹੁੰਚ ਬਣਾਈ ਰੱਖੀ ਜਾ ਸਕਦੀ ਹੈ। ਉਨ੍ਹਾਂ ਮੁਤਾਬਕ ਏਅਰਪੋਰਟ ਡਿਵੈਲਪਮੈਂਟ ਗਰੁੱਪ ਹੋਰ ਏਅਰਲਾਈਨਾਂ ਨਾਲ ਗੱਲਬਾਤ ਕਰ ਰਿਹਾ ਹੈ, ਤਾਂ ਜੋ ਡਾਰਵਿਨ ਲਈ ਨਵੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਣ।

ਨਾਰਦਰਨ ਟੈਰੀਟਰੀ ਚੈਂਬਰ ਆਫ ਕਾਮਰਸ ਦੇ ਮੁੱਖ ਕਾਰਜਕਾਰੀ ਗਲੈਨ ਹਿੰਗਲੇ ਨੇ ਇਸ ਫ਼ੈਸਲੇ ਨੂੰ ਇਲਾਕੇ ਦੇ ਕਾਰੋਬਾਰਾਂ ਲਈ ਵੱਡਾ ਝਟਕਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾਰਦਰਨ ਟੈਰੀਟਰੀ ਦੇ ਉਹ ਸਾਰੇ ਕਾਰੋਬਾਰ ਜੋ ਚੀਨ ਨਾਲ ਵਪਾਰ ਵਧਾਉਣ ਅਤੇ ਨਵੇਂ ਮੌਕੇ ਪੈਦਾ ਕਰਨ ਦੀ ਉਮੀਦ ਕਰ ਰਹੇ ਸਨ, ਇਸ ਫ਼ੈਸਲੇ ਤੋਂ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਏਅਰਲਾਈਨਾਂ ਨੂੰ ਕਿਸੇ ਰੂਟ ਦੀ ਸਫ਼ਲਤਾ ਦਾ ਮੁਲਾਂਕਣ ਕਰਦੇ ਸਮੇਂ ਸਿਰਫ਼ ਯਾਤਰੀਆਂ ਦੀ ਗਿਣਤੀ ਨਹੀਂ ਦੇਖਣੀ ਚਾਹੀਦੀ, ਸਗੋਂ ਮਾਲ ਢੋਆ-ਢੁਆਈ ਦੇ ਮੌਕਿਆਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਡਾਰਵਿਨ ਤੋਂ ਚੱਲਣ ਵਾਲੇ ਜਹਾਜ਼ ਦੀ ਸਮਰੱਥਾ ਅਤੇ ਆਕਾਰ ਵੀ ਕਾਰਗੋ ਕਾਰੋਬਾਰ ਨੂੰ ਪ੍ਰਭਾਵਿਤ ਕਰਦੇ ਹਨ।

ਗਲੈਨ ਹਿੰਗਲੇ ਮੁਤਾਬਕ ਨਾਰਦਰਨ ਟੈਰੀਟਰੀ ਵਿੱਚ ਨਵੇਂ ਅੰਤਰਰਾਸ਼ਟਰੀ ਹਵਾਈ ਰੂਟ ਲਿਆਉਣ ਲਈ ਸਰਕਾਰ, ਏਅਰਪੋਰਟ ਪ੍ਰਬੰਧਕਾਂ ਅਤੇ ਵੱਖ-ਵੱਖ ਉਦਯੋਗਿਕ ਸੰਸਥਾਵਾਂ ਨੂੰ ਇਕੱਠੇ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਫੈਡਰਲ ਸਰਕਾਰ ਤੋਂ ਮਦਦ ਦੀ ਉਮੀਦ ਕਰਦੇ ਰਹਿਣ ਨਾਲ ਕੋਈ ਹੱਲ ਨਹੀਂ ਨਿਕਲੇਗਾ।

ਡਾਰਵਿਨ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸੈਰ-ਸਪਾਟੇ, ਵਪਾਰ, ਨਿਵੇਸ਼, ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਬਹੁਤ ਮਹੱਤਵਪੂਰਨ ਹਨ। ਹੁਣ ਦੇਖਣਾ ਹੋਵੇਗਾ ਕਿ ਚਾਈਨਾ ਸਾਊਦਰਨ ਦੀ ਸੇਵਾ ਬੰਦ ਹੋਣ ਤੋਂ ਬਾਅਦ ਡਾਰਵਿਨ ਲਈ ਕੋਈ ਹੋਰ ਏਅਰਲਾਈਨ ਚੀਨ ਵਾਸਤੇ ਸਿੱਧੀ ਉਡਾਣ ਸ਼ੁਰੂ ਕਰਦੀ ਹੈ ਜਾਂ ਨਹੀਂ।

Related posts

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

India’s Republic Day: Leader of Opposition

admin

“ਆਈ ਵਿਸਾਖੀ-ਆਈ ਵਿਸਾਖੀ, ਖੁਸ਼ੀਆਂ ਨਾਲ ਲਿਆਈ ਵਿਸਾਖੀ” !

admin