India

ਦੇਸ਼ ’ਚ ਲੂ ਕਾਰਨ ਘੱਟੋ-ਘੱਟ 56 ਮੌਤਾਂ

ਨਵੀਂ ਦਿੱਲੀ – ਭਾਰਤ ਵਿੱਚ ਮਾਰਚ 2024 ਤੋਂ ਮਈ 2024 ਤੱਕ ਦੇਸ਼ ਭਰ ਵਿੱਚ ਅਤਿ ਦੀ ਗਰਮੀ ਦੇ ਦਿਨਾਂ ਦੌਰਾਨ ਲੂ ਲੱਗਣ ਦੇ ਲਗਪਗ 25,000 ਮਾਮਲੇ ਸਾਹਮਣੇ ਆਏ ਅਤੇ 56 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਦਿੱਤੀ। ਰਾਜਧਾਨੀ ਦਿੱਲੀ ਅਤੇ ਨੇੜਲੇ ਰਾਜ ਰਾਜਸਥਾਨ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਛੂਹ ਗਿਆ ਜਿਸ ਦੀ ਤਪਸ਼ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।
ਭਾਰਤ ਦੀਆਂ ਹੁਣੇ-ਹੁਣੇ ਸੰਪੰਨ ਹੋਈਆਂ ਆਮ ਚੋਣਾਂ ਵਿੱਚ ਡਿਊਟੀ ’ਤੇ ਚੋਣ ਅਧਿਕਾਰੀਆਂ ਸਮੇਤ ਘੱਟੋ-ਘੱਟ 33 ਲੋਕਾਂ ਦੀ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼, ਬਿਹਾਰ ਅਤੇ ਪੂਰਬ ਵਿੱਚ ਉੜੀਸਾ ਰਾਜਾਂ ਵਿੱਚ ਲੂ ਲੱਗਣ ਕਾਰਨ ਮੌਤ ਹੋ ਗਈ।

Related posts

ਲਾਸ ਏਂਜਲਸ, ਕੈਲੀਫੋਰਨੀਆ, ਅਮਰੀਕਾ ਤੋਂ ਵਿਸ਼ਵ ਪ੍ਰਸਿੱਧ ਡਾਕਟਰਾਂ ਦੀ ਟੀਮ ਪਰਮਾਰਥ ਨਿਕੇਤਨ ਆਈ

Bunty

ਸੰਵਿਧਾਨ ਬਦਲਣ ਦਾ ਸੁਪਨਾ ਨਾ ਦੇਖੇ ਭਾਜਪਾ : ਰਾਹੁਲ

Bunty

ਨਵੀਂ ‘ਅਕਾਸਾ ਏਅਰ’ 7 ਅਗਸਤ ਨੂੰ ਅਕਾਸ਼ ਵਿੱਚ ਉਡੇਗੀ !

admin