Australia & New Zealand

ਕੁਈਨਜ਼ਲੈਂਡ ਤੇ ਵਿਕਟੋਰੀਆ ’ਚ ਜਿੱਤ ਲਈ ਮੌਰਿਸਨ ਤੇ ਐਲਬਨੀਜ਼ ਸਰਗਰਮ

ਮੈਲਬੌਰਨ – ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦੇ ਵਿੱਚ ਕੁਈਨਜ਼ਲੈਂਡ ਅਤੇ ਵਿਕਟੋਰੀਆ ਵਿਚ ਆਪਣੀਆਂ ਪਾਰਟੀਆਂ ਦੀਆਂ ਸੀਟਾਂ ਵਧਾਉਣ ਲਈ ਲੇਬਰ ਅਤੇ ਕੁਲੀਸ਼ਨ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਹਾਲ ਹੀ ਵਿਚ ਲੇਬਰ ਲੀਡਰ ਐਂਥਨੀ ਐਲਬਨੀਜ਼ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਰਾਜਧਾਨੀ ਦੀਆਂ ਸੜਕਾਂ ਖੁੱਲ੍ਹੀਆਂ ਕਰਨਗੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਆਰਟ੍ਰੀਅਲ ਬਰੂਸ ਹਾਈਵੇ ਨੂੰ 8 ਲੇਨ ਦਾ ਬਣਾਉਣ ਲਈ 200 ਮਿਲੀਅਨ ਜਾਰੀ ਕਰੇਗੀ। ਉਹਨਾਂ ਕਿਹਾ ਕਿ ਕੁਈਨਜ਼ਲੈਂਡ ਦੀਆਂ ਕਈ ਸੀਟਾਂ ਤੇ ਲੇਬਰ ਪਾਰਟੀ ਜਿੱਤਣ ਦੀ ਆਸ ਰੱਖਦੀ ਹੈ। ਪਰ ਉਹਨਾਂ ਇਹ ਵੀ ਸਵੀਕਾਰ ਕੀਤਾ ਕਿ ਪਾਰਟੀ ਨੂੰ ਸੂਬੇ ਵਿਚ ਹੋਰ ਮਿਹਨਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਹੋਮ ਕੇਅਰ ਫੀਸਾਂ ਵਿਚ ਕਟੌਤੀ ਹੋਵੇਗੀ ਅਤੇ ਪੈਸਾ ਬੁਢਾਪਾ ਘਰਾਂ ਲਈ ਬੋਨਸ ਵਜੋਂ ਨਹੀਂ ਬਲਕਿ ਸਿੱਧਾ ਹੀ ਜਾਰੀ ਕੀਤਾ ਜਾਵੇਗਾ।

ਇੱਧਰ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਆਪਣੀ ਮੈਲਬੌਰਨ ਦੀਆਂ ਸੀਟਾਂ ਨੂੰ ਬਚਾਉਣ ਲਈ ਸਰਗਰਮ ਨਜ਼ਰ ਆ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਮੈਨੂਫੈਕਚਰਿੰਗ ਅਤੇ ਯੋਗਤਾ ਵਧਾਉਣ ਲਈ ਕੰਮ ਕਰ ਰਹੀ ਹੈ।

ਵਰਣਨਯੋਗ ਹੈ ਕਿ ਹਾਲ ਹੀ ਵਿਚ ਨਿਊਜ਼ਪੋਲ ਦੀ ਇਕ ਰਿਪੋਰਟ ਮੁਤਾਬਕ ਲੇਬਰ ਪਾਰਟੀ ਨੂੰ ਆਗਾਮੀ ਚੋਣਾਂ ਵਿਚ 38 ਫੀਸਦੀ ਪ੍ਰਾਈਮਰੀ ਵੋਟ ਮਿਲ ਸਕਦੀ ਹੈ ਜਦਕਿ ਕੁਲੀਸ਼ਨ 36 ਫੀਸਦੀ ਵੋਟਾਂ ਹਾਸਲ ਕਰ ਸਕਦੀ ਹੈ। ਦੋ ਪਾਰਟੀਆਂ ਦੀ ਤਰਜ਼ੀਹ ਦੇ ਆਧਾਰ ‘ਤੇ ਲੇਬਰ ਨੂੰ 54 ਅਤੇ ਲਿਬਰਲ ਗਠਜੋੜ ਨੂੰ 46 ਫੀਸਦੀ ਅੱਗੇ ਦਰਸਾਇਆ ਗਿਆ ਹੈ। ਇੱ ਕ ਹੋਰ ਸਰਵੇਖਣ ਦੇ ਵਿੱਚ ਵੀ ਦੋ ਪਾਰਟੀ ਵੋਟ ਗੈਪ ਵਿੱਚ 10 ਅੰਕਾਂ ਦਾ ਫਰਕ ਦਿਖਾਇਆ ਗਿਆ ਹੈ। ਇਸ ਵਿੱਚ ਲੇਬਰ ਨੂੰ 55 ਜਦਕਿ ਗਠਜੋੜ ਨੂੰ 45 ਫੀਸਦੀ ਦਿਖਾਇਆ ਗਿਆ ਹੈ।

ਬੇਸ਼ੱਕ ਸੱਤਾਧਾਰੀ ਕੁਲੀਸ਼ਨ ਸਰਕਾਰ ਇਸ ਸਰਵੇਖਣ ਨੂੰ ਨਹੀਂ ਮੰਨ ਰਹੀ ਪਰ ਖੇਤੀ ਮੰਤਰੀ ਡੇਵਿਡ ਲਿਟਲਪ੍ਰਾਊਟਡ ਦਾ ਕਹਿਣਾ ਹੈ ਕਿ ਉਪਰੋਕਤ ਰਿਪੋਰਟ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ।

ਇਥੇ ਇਹ ਵੀ ਵਰਨਣਯੋਗ ਹੈ ਕਿ ਲੇਬਰ ਪਾਰਟੀ ਨੇ 69 ਸੀਟਾਂ ‘ਤੇ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸਪੀਕਰ ਚੁਣਨ ਅਤੇ ਸਰਕਾਰ ਬਣਾਉਣ ਲਈ ਕੁੱਲ ਸੱਤ ਸੀਟਾਂ ਜਿੱਤਣ ਦੀ ਲੋੜ ਹੈ। ਦੂਜੇ ਪਾਸੇ ਗੱਠਜੋੜ ਕੋਲ 76 ਸੀਟਾਂ ਹਨ ਅਤੇ ਇਸ ਨੂੰ ਆਪਣੀ ਸਰਕਾਰ ਬਣਾਈ ਰੱਖਣ ਅਤੇ ਲੇਬਰ ਦੀ ਕਿਸੇ ਵੀ ਜਿੱਤ ਨੂੰ ਸੰਤੁਲਿਤ ਕਰਨ ਲਈ ਕੁੱਝ ਸੀਟਾਂ ਹਾਸਲ ਕਰਨ ਦੀ ਲੋੜ ਹੈ।

Related posts

ਵਿਕਟੋਰੀਅਨ ਸਰਕਾਰ ‘ਚ ਵੱਡਾ ਫੇਰਬਦਲ: ਸੂਬੇ ‘ਚ ਪਹਿਲੀ ਵਾਰ ਦੋ ਸਮਲਿੰਗੀ ਮੰਤਰੀ ਬਣੇ

admin

Nurse, living with cancer, appeals for more people to donate blood and join the stem cell registry

admin

ਡੇਲਾਈਟ ਸੇਵਿੰਗ ਸ਼ੁਰੂ: ਘੜੀਆਂ ਨੂੰ ਅੱਗੇ ਕਿਉਂ ਕਰਨਾ ਪੈਂਦਾ?

admin