International

ਬਿ੍ਰਟੇਨ ਦਾ ਆਖਰੀ ਕੋਲਾ ਪਾਵਰ ਪਲਾਂਟ ਬੰਦ, 142 ਸਾਲ ਪੁਰਾਣੀ ਕੋਲਾ ਪਾਵਰ ਖ਼ਤਮ

ਲੰਡਨ – ਬਿ੍ਰਟੇਨ ਦਾ ਆਖਰੀ ਕੋਲਾ-ਚਾਲਿਤ ਪਾਵਰ ਪਲਾਂਟ ਸੋਮਵਾਰ ਨੂੰ ਬੰਦ ਹੋ ਜਾਵੇਗਾ, ਜਿਸ ਨਾਲ ਉਦਯੋਗਿਕ ਕ੍ਰਾਂਤੀ ਨੂੰ ਜਨਮ ਦੇਣ ਵਾਲੀ ਦੇਸ਼ ਦੀ ਕੋਲਾ ਊਰਜਾ ਦੀ 142 ਸਾਲ ਪੁਰਾਣੀ ਪ੍ਰਣਾਲੀ ਦਾ ਅੰਤ ਹੋ ਜਾਵੇਗਾ। ਮੱਧ ਇੰਗਲੈਂਡ ਵਿੱਚ ਰੈਟਕਲਿਫ-ਆਨ-ਸੋਰ ਸਟੇਸ਼ਨ ਅੱਧੀ ਰਾਤ ਨੂੰ ਆਪਣੀ ਆਖਰੀ ਸ਼ਿਫਟ ਤੋਂ ਬਾਅਦ ਹਮੇਸ਼ਾ ਲਈ ਵਿਰਾਮ ਲੈ ਲਵੇਗਾ। ਯੂ.ਕੇ ਸਰਕਾਰ ਨੇ 2030 ਤੱਕ ਦੇਸ਼ ਦੀ ਸਾਰੀ ਊਰਜਾ ਨੂੰ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਦੇ ਬੰਦ ਹੋਣ ਨੂੰ ਮੀਲ ਪੱਥਰ ਵਜੋਂ ਸ਼ਲਾਘਾ ਕੀਤੀ। ਊਰਜਾ ਮੰਤਰੀ ਮਾਈਕਲ ਸ਼ੈਂਕਸ ਨੇ ਕਿਹਾ, “ਪਲਾਂਟ ਦਾ ਬੰਦ ਹੋਣਾ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ ਅਤੇ ਕੋਲਾ ਕਰਮਚਾਰੀ 140 ਸਾਲਾਂ ਤੋਂ ਵੱਧ ਸਮੇਂ ਤੋਂ ਸਾਡੇ ਦੇਸ਼ ਨੂੰ ਬਿਜਲੀ ਪ੍ਰਦਾਨ ਕਰਨ ਦੇ ਆਪਣੇ ਕੰਮ ‘ਤੇ ਮਾਣ ਮਹਿਸੂਸ ਕਰ ਸਕਦੇ ਹਨ। ਇੱਕ ਦੇਸ਼ ਦੇ ਤੌਰ ‘ਤੇ ਅਸੀਂ ਪੀੜ੍ਹੀਆਂ ਦੇ ਰਿਣੀ ਹਾਂ।” ਉਸ ਨੇ ਕਿਹਾ, “ਕੋਲੇ ਦਾ ਯੁੱਗ ਭਾਵੇਂ ਖ਼ਤਮ ਹੋ ਰਿਹਾ ਹੈ, ਪਰ ਸਾਡੇ ਦੇਸ਼ ਲਈ ਚੰਗੀ ਊਰਜਾ ਦੀਆਂ ਨੌਕਰੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ।”

Related posts

ਅਰਥ ਸ਼ਾਸਤਰ ਦਾ ਨੋਬਲ ਡੇਰੋਨ ਏਸੇਮੋਗਲੂ, ਸਾਈਮਨ ਜੌਹਨਸਨ ਅਤੇ ਜੇਮਸ ਏ.ਰੌਬਿਨਸਨ ਨੂੰ ਦਿੱਤਾ

editor

ਅਮਰੀਕਾ ਟਰੰਪ ਦੀ ਰੈਲੀ ਨਜ਼ਦੀਕ ਹਥਿਆਰਬੰਦ ਵਿਅਕਤੀ ਗਿ੍ਰਫ਼ਤਾਰ

editor

ਟਰੰਪ ਦੀ ਅਮਰੀਕੀ ਫੌਜਾਂ ਨੂੰ ਵਿਦੇਸ਼ਾਂ ਤੋਂ ਬੁਲਾ ਕੇ ਦੇਸ਼ ’ਚ ਤਾਇਨਾਤ ਕਰਨ ਦੀ ਯੋਜਨਾ

editor