International

ਅਮਰੀਕੀ ਸੰਸਦ ਮੈਂਬਰ ਥਾਣੇਦਾਰ ਨੇ ਆਪਣੀ ਚੋਣ ਮੁਹਿੰਮ ਲਈ ਇਕੱਠੇ ਕੀਤੇ 50 ਲੱਖ ਡਾਲਰ

ਵਾਸ਼ਿੰਗਟਨ – ਭਾਰਤੀ-ਅਮਰੀਕੀ ਸੰਸਦ ਮੈਂਬਰ ਸ੍ਰੀ ਥਾਣੇਦਾਰ ਨੇ 5 50 ਲੱਖ ਅਮਰੀਕੀ ਡਾਲਰ ਇਕੱਠੇ ਕੀਤੇ ਹਨ ਅਤੇ 15 ਤੋਂ ਵੱਧ ਪ੍ਰਭਾਵਸ਼ਾਲੀ ਚੁਣੇ ਹੋਏ ਅਧਿਕਾਰੀਆਂ ਅਤੇ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਕਰ ਕੇ ਆਉਣ ਵਾਲੀਆਂ ਚੋਣਾਂ ਵਿੱਚ ਇੱਕ ਪ੍ਰਭਾਵਸਾਲੀ ਉਮੀਦਵਾਰ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਥਾਣੇਦਾਰ ਮਿਸ਼ੀਗਨ ਦੀ ਨੁਮਾਇੰਦਗੀ ਕਰਦੇ ਹਨ। ਉਹ ਡੈਮੋਕਰੇਟਿਕ ਪਾਰਟੀ ਨਾਲ ਸਬੰਧਤ ਹੈ ਅਤੇ 2022 ਦੀਆਂ ਚੋਣਾਂ ਵਿੱਚ ਅਮਰੀਕੀ ਪ੍ਰਤੀਨਿੱਧੀ ਸਭਾ ਲਈ ਚੁਣਿਆ ਗਿਆ ਸੀ।
ਸੰਸਦ ਮੈਂਬਰ ਦੀ ਮੁਹਿੰਮ ਟੀਮ ਨੇ ਕਿਹਾ ਕਿ ਥਾਣੇਦਾਰ ਨੂੰ 5,100,462 ਡਾਲਰ ਨਕਦ ਮਿਲੇ ਹਨ। ਥਾਣੇਦਾਰ ਦੇ ਦਫ਼ਤਰ ਤੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘‘ਮੈਂ ਕਮਿਊਨਿਟੀ ਅਤੇ ਨਾਮਵਰ ਸੰਸਥਾਵਾਂ ਤੋਂ ਇਸ ਤਰ੍ਹਾਂ ਦਾ ਭਾਰੀ ਸਮਰਥਨ ਪ੍ਰਾਪਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’’ ਉਨ੍ਹਾਂ ਕਿਹਾ ਕਿ ਮਿਲ ਕੇ ਅਸੀਂ ਤਰੱਕੀ, ਸਮਾਨਤਾ ਅਤੇ ਮਿਸ਼ੀਗਨ ਦੇ ਸਾਰੇ ਨਾਗਰਿਕਾਂ ਲਈ ਮੌਕੇ ਨੂੰ ਹਾਸਲ ਕਰਨ ਲਈ ਲੜਨਾ ਜਾਰੀ ਰੱਖਾਂਗੇ।
ਥਾਣੇਦਾਰ ਨੂੰ ਕਾਂਗਰਸਮੈਨ ਐਮੀ ਬੇਰਾ, ਜੂਡੀ ਸੀ, ਰੌਬਰਟ ਗਾਰਸੀਆ, ਮਾਰਸੀ ਕੈਪਟੂਰ, ਰੋ ਖੰਨਾ, ਰਾਜਾ ਕ੍ਰਿਸਨਮੂਰਤੀ, ਟੇਡ ਲਿਊ, ਸੇਠ ਮੈਗਜੀਨਰ, ਬ੍ਰੈਡ ਸਰਮਨ, ਦੀਨਾ ਟਾਈਟਸ ਦਾ ਸਮਰਥਨ ਪ੍ਰਾਪਤ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ‘ਹਿਊਮਨ ਰਾਈਟਸ ਕੈਂਪੇਨ’, ‘ਲੇਬਰਰਜ਼ ਇੰਟਰਨੈਸ਼ਨਲ ਯੂਨੀਅਨ ਔਫ਼ ਨੌਰਥ ਅਮਰੀਕਾ’ (ਲਿਊਨਾ), ‘ਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ’, ‘ਮਿਸ਼ੀਗਨ ਐਜੂਕੇਸ਼ਨ ਐਸੋਸੀਏਸ਼ਨ’ ਅਤੇ ‘ਨਿਊਟਨ ਐਕਸ਼ਨ ਅਲਾਇੰਸ’ ਅਜਿਹੀਆਂ ਜਥੇਬੰਦੀਆਂ ਹਨ ਜਿਨ੍ਹਾਂ ਨੇ ਥਾਣੇਦਾਰ ਦਾ ਸਾਥ ਦਿੱਤਾ ਹੈ।

Related posts

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

admin

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

admin

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

admin