NewsBreaking NewsInternationalLatest News

ਇਟਲੀ ‘ਚ ਨਹਿਰ ‘ਚ ਡੁੱਬਣ ਨਾਲ ਹੋਈ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ, ਸੋਗ ਦੀ ਲਹਿਰ

ਮਿਲਾਨ – ਚੰਗੀ ਰੋਜ਼ੀ ਰੋਟੀ ਦੀ ਭਾਲ ਲਈ ਇਟਲੀ ਵਿਚ ਤਕਰੀਬਨ ਡੇਢ ਸਾਲ ਤੋਂ ਆਏ ਭਾਰਤੀ ਨੌਜਵਾਨ ਸਰਬਜੀਤ ਸਿੰਘ ਦੀ ਨਹਿਰ ‘ਚ ਡੁੱਬਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਉਮਰ 25 ਸਾਲ ਜੋ ਕਿ ਹਾਲੇ ਕੁਆਰਾ ਸੀ ਤੇ ਪੰਜਾਬ ਦੇ ਪਿੰਡ ਮੀਰੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ। ਉਹ ਭੂਆ ਦੇ ਮੁੰਡੇ ਨਾਲ ਮਿਲਾਨ ਦੇ ਨਜ਼ਦੀਕ ਪੈਂਦੇ ਸ਼ਹਿਰ ਤੁਰਬੀਗੋ ਵਿਖੇ ਨਹਿਰ ‘ਤੇ ਨਹਾਉਣ ਗਿਆ ਸੀ ਜਿਸ ਦੀ ਉੱਥੇ ਡੁੱਬ ਜਾਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਸਰਬਜੀਤ ਸਿੰਘ ਇਟਲੀ ਦੇ ਸ਼ਹਿਰ ਨੋਵਾਰਾ ਵਿਖੇ ਰਹਿ ਰਿਹਾ ਸੀ। ਮ੍ਰਿਤਕ ਇਟਲੀ ‘ਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਸਰਬਜੀਤ ਸਿੰਘ ਨਾਲ ਵਾਪਰੇ ਹਾਦਸੇ ਕਾਰਨ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ

Related posts

ਅਲਬਾਨੀਜ਼ ਨੇ ਜੰਗੀ ਬੇੜੇ ’ਚ ਸੋਨਾਰ ਪ੍ਰਣਾਲੀ ਦੀ ਵਰਤੋਂ ਨੂੰ ਲੈ ਕੇ ਚੀਨ ਦੀ ਕੀਤੀ ਆਲੋਚਨਾ

Bunty

ਇਮਰਾਨ ਖਾਨ ਦੀ ਜਲਦੀ ਚੋਣਾਂ ਦੀ ਮੰਗ ‘ਤੇ ਸ਼ਾਹਬਾਜ਼ ਸ਼ਰੀਫ਼ ਨੇ ਦਿੱਤਾ ਮੂੰਹ ਤੋੜ ਜਵਾਬ, ਕਿਹਾ- ‘ਤੁਹਾਡੇ ਕਹਿਣ ਨਾਲ ਨਹੀਂ ਹੋਣਗੀਆਂ ਚੋਣਾਂ’

Bunty

ਅਮਰੀਕਾ ਸਣੇ ਛੇ ਦੇਸ਼ਾਂ ਨੇ ਬੁਲਾਈ UNSC ਦੀ ਐਮਰਜੈਂਸੀ ਬੈਠਕ, ਯੂਕਰੇਨ ‘ਚ ਮਨੁੱਖੀ ਸਥਿਤੀ ‘ਤੇ ਹੋਵੇਗੀ ਚਰਚਾ

Bunty