Breaking NewsLatest NewsPunjab

‘ਐਕਸਲਰੇਟਰਜ਼: ਗਲੋਬਲ ਮੌਕਿਆਂ ਸਬੰਧੀ ਮਾਹਿਰ ਸੈਸ਼ਨ’ ਵਿਸ਼ੇ ’ਤੇ ਸੈਸ਼ਨ ਕਰਵਾਇਆ

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਸ੍ਰੀ ਕਰਨਬੀਰ ਸਿੰਘ, ਡਾ. ਗੁਰਸ਼ਰਨ ਕੌਰ ਤੇ ਹੋਰ। 

ਅੰਮ੍ਰਿਤਸਰ – ਖਾਲਸਾ ਕਾਲਜ ਦੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ ਆਈ. ਡੀ. ਪੀ. ਐਜੂਕੇਸ਼ਨ ਦੇ ਸਹਿਯੋਗ ਨਾਲ ‘ਐਕਸਲਰੇਟਰਜ਼: ਗਲੋਬਲ ਮੌਕਿਆਂ ਸਬੰਧੀ ਮਾਹਿਰ ਸੈਸ਼ਨ’ ਵਿਸ਼ੇ ’ਤੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਕਰਵਾਏ ਗਏ ਉਕਤ ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉੱਚ ਸਿੱਖਿਆ ਦੇ ਮੌਕਿਆਂ, ਸਕਾਲਰਸ਼ਿਪਾਂ, ਕਰੀਅਰ ਦੇ ਰਾਹਾਂ ਅਤੇ ਫੂਡ ਸਾਇੰਸ ਐਂਡ ਟੈਕਨਾਲੋਜੀ ਦੇ ਖੇਤਰ ’ਚ ਉੱਭਰ ਰਹੀਆਂ ਪੇਸ਼ੇਵਰ ਸੰਭਾਵਨਾਵਾਂ ਬਾਰੇ ਜਾਣੂ ਕਰਵਾਉਣਾ ਸੀ।

ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਮੁਖੀ ਡਾ. ਗੁਰਸ਼ਰਨ ਕੌਰ ਦੇ ਯਤਨਾਂ ਨਾਲ ਉਲੀਕੇ ਪ੍ਰੋਗਰਾਮ ਮੌਕੇ ਆਈ. ਡੀ. ਪੀ. ਸਟਰੈਟਜਿਕ ਅਲਾਇੰਸ ਤੋਂ ਅਸਿਸਟੈਂਟ ਮੈਨੇਜਰ ਸ੍ਰੀ ਕਰਨਬੀਰ ਸਿੰਘ ਨੇ ਮਾਹਿਰ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ’ਚ ਅੰਤਰਰਾਸ਼ਟਰੀ ਸਿੱਖਿਆ, ਕਰੀਅਰ ਦੇ ਵੱਖ-ਵੱਖ ਮੌਕਿਆਂ, ਸਕਾਲਰਸ਼ਿਪਾਂ ਅਤੇ ਫੂਡ ਸਾਇੰਸ ਐਂਡ ਟੈਕਨਾਲੋਜੀ ਦੇ ਖੇਤਰ ’ਚ ਵਿਸ਼ਵ ਪੱਧਰੀ ਪੇਸ਼ੇਵਰ ਸੰਭਾਵਨਾਵਾਂ ਸਬੰਧੀ ਜਾਗ੍ਰਿਤ ਕੀਤਾ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੌਰਾਨ ਆਈ. ਡੀ. ਪੀ. ਦੀ ਮਾਹਿਰ ਟੀਮ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ’ਚ ਉੱਚ ਸਿੱਖਿਆ ਹਾਸਲ ਕਰਨ ਅਤੇ ਕਰੀਅਰ ਨੂੰ ਅੱਗੇ ਵਧਾਉਣ ਸਬੰਧੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਮਾਹਿਰਾਂ ਨੇ ਅੰਤਰਰਾਸ਼ਟਰੀ ਸਿੱਖਿਆ ਨਾਲ ਜੁੜੇ ਯੂਨੀਵਰਸਿਟੀਆਂ ਦੀ ਚੋਣ, ਦਾਖ਼ਲੇ ਦੀਆਂ ਲੋੜਾਂ, ਅਰਜ਼ੀ ਪ੍ਰਕਿਰਿਆ, ਅੰਗਰੇਜ਼ੀ ਭਾਸ਼ਾ ਦੀ ਯੋਗਤਾ ਪ੍ਰੀਖਿਆਵਾਂ, ਸਕਾਲਰਸ਼ਿਪ ਦੇ ਮੌਕੇ ਅਤੇ ਭਵਿੱਖੀ ਕਰੀਅਰ ਸੰਭਾਵਨਾਵਾਂ ਆਦਿ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਗਿਆਨ ਸਾਂਝਾ ਕੀਤਾ। ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਬੁਲਾਰਿਆਂ ਨੇ ਫੂਡ ਪ੍ਰੋਸੈਸਿੰਗ, ਫੂਡ ਸੇਫਟੀ, ਕੁਆਲਿਟੀ ਅਸ਼ੋਰੈਂਸ, ਉਤਪਾਦ ਵਿਕਾਸ, ਪੋਸ਼ਣ ਅਤੇ ਇਸ ਨਾਲ ਸਬੰਧਿਤ ਹੋਰਨਾਂ ਖੇਤਰਾਂ ’ਚ ਹੁਨਰਮੰਦ ਪੇਸ਼ੇਵਰਾਂ ਦੀ ਵਿਸ਼ਵ ਪੱਧਰ ’ਤੇ ਵੱਧ ਰਹੀ ਮੰਗ ਸਬੰਧੀ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਰਵਾਇਤੀ ਅਕਾਦਮਿਕ ਰਾਹਾਂ ਤੋਂ ਇਲਾਵਾ ਵਿਦੇਸ਼ਾਂ ’ਚ ਉਪਲਬਧ ਵਿਆਪਕ ਸਿੱਖਿਆ ਅਤੇ ਕਰੀਅਰ ਦੇ ਮੌਕਿਆਂ ਦਾ ਗਿਆਨ ਵਿਦਿਆਰਥੀਆਂ ਲਈ ਭਵਿੱਖ ’ਚ ਸਹਾਈ ਸਿੱਧ ਹੋਵੇਗਾ। ਇਸ ਮੌਕੇ ਵਿਦਿਆਰਥੀਆਂ ਨੇ ਮਾਹਿਰਾਂ ਪਾਸੋਂ ਵਿਦੇਸ਼ਾਂ ’ਚ ਪੜ੍ਹਾਈ, ਸਕਾਲਰਸ਼ਿਪ ਦੀ ਉਪਲਬਧਤਾ, ਯੋਗਤਾ ਮਾਪਦੰਡ, ਢੁਕਵੇਂ ਅਕਾਦਮਿਕ ਪ੍ਰੋਗਰਾਮਾਂ ਅਤੇ ਭਵਿੱਖ ’ਚ ਕਰੀਅਰ ਦੇ ਮੌਕਿਆਂ ਸਬੰਧੀ ਵੱਖ-ਵੱਖ ਸਵਾਲ ਵੀ ਪੁੱਛੇ। ਉਨ੍ਹਾਂ ਕਿਹਾ ਕਿ ਸੈਸ਼ਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਵਿਸ਼ਵ ਪੱਧਰ ’ਤੇ ਫੂਡ ਇੰਡਸਟਰੀ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਵੱਲੋਂ ਆਧੁਨਿਕ ਗਿਆਨ, ਵਿਹਾਰਕ ਹੁਨਰ, ਅੰਤਰਰਾਸ਼ਟਰੀ ਤਜਰਬਾ ਅਤੇ ਪੇਸ਼ੇਵਰ ਯੋਗਤਾਵਾਂ ਹਾਸਲ ਕਰਨਾ ਬੇਹੱਦ ਜ਼ਰੂਰੀ ਹੈ।

Related posts

ਸ਼੍ਰੋਮਣੀ ਕਮੇਟੀ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਦਾ ਫੈਸਲਾ ਵਾਪਸ ਲੈਣ ਦੀ ਕੀਤੀ ਅਪੀਲ

Bunty

ਅਫ਼ਗਾਨਿਸਤਾਨ ‘ਚੋਂ ਨਿਕਲ ਨਹੀਂ ਸਕੇ ਅਮਰੀਕੀ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀ

Bunty

ਜੇਪੀ ਨੱਡਾ ਦੀ ਲੁਧਿਆਣਾ ਫੇਰੀ ਦਾ ਵਿਰੋਧ, ਪੁਲਿਸ ਤੇ ਯੂਥ ਕਾਂਗਰਸ ਵਰਕਰਾਂ ਵਿਚਾਲੇ ਝੜਪ

Bunty