Breaking NewsLatest NewsPunjab

ਯੂਥ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸੂਬਾ ਪੱਧਰੀ ਤੇ ਜਿਲ੍ਹਾ ਪ੍ਰਧਾਨਾ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ, ਸੀਨੀਅਰ ਮੀਤ ਪ੍ਰਧਾਨ ਸ ਸੁੱਚਾ ਸਿੰਘ ਛੋਟੇਪੁਰ ਅਤੇ ਯੂਥ ਵਿੰਗ ਦੇ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ।
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਵੱਲੋਂ ਸੂਬਾ ਪੱਧਰੀ ਤੇ ਕੁੱਝ ਜਿਲ੍ਹਾ ਪ੍ਰਧਾਨਾ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਸ ਮਲਕੀਤ ਸਿੰਘ ਹੁੰਦਲ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰਾ, ਸ ਕੁਲਵਿੰਦਰ ਸਿੰਘ ਮਹਿਮੀ ਨੂੰ ਜਨਰਲ ਸਕੱਤਰ, ਸ ਹਰਜਸ਼ਨ ਸਿੰਘ ਜੱਸੀ ਡੂੰਮਵਾਲੀ ਨੂੰ ਜਨਰਲ ਸਕੱਤਰ ਅਤੇ ਜਸਪ੍ਰੀਤ ਸਿੰਘ ਢਿੱਲੋਂ ਨੂੰ ਜਥੇਬੰਧਕ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਿਲ੍ਹਾ ਮਾਨਸਾ ਦਿਹਾਤੀ ਐਡਵੋਕੇਟ ਅਮਨਦੀਪ ਸਿੰਘ ਭਲਾਈਕੇ, ਜਿਲ੍ਹਾ ਫਿਰੋਜ਼ਪੁਰ ਦਿਹਾਤੀ ਡਾ ਮੋਹਨ ਸਿੰਘ ਲਾਲਕਾ, ਜਿਲਾ ਨਵਸ਼ਹਿਰ ਸ਼ਹਿਰੀ ਸ੍ਰੀ ਅਮਿਤ ਕੁਮਾਰ ਸੇਠੀ ਥੋਪੀਆ ਅਤੇ ਜਿਲਾ ਨਵਾਂਸ਼ਹਿਰ ਦਿਹਾਤੀ ਦੇ ਪ੍ਰਧਾਨ ਸ ਅਰਵਿੰਦਰ ਸਿੰਘ ਪੱਲੀਆ ਨੂੰ ਬਣਾਇਆ ਗਿਆ ਹੈ।
ਯੂਥ ਪ੍ਰਧਾਨ ਸ ਤਲਵੰਡੀ ਵੱਲੋਂ ਸਾਰੇ ਅਹੁਦੇਦਾਰਾਂ ਨੂੰ ਜਿੱਥੇ ਜਿੰਮੇਵਾਰੀ ਮਿਲਣ ਤੇ ਵਧਾਈ ਦਿੱਤੀ ਉੱਥੇ ਆਪੋ ਆਪਣੇ ਜਿਲ੍ਹਿਆਂ ‘ਚ ਪਾਰਟੀ ਗਤੀਵਿਧੀਆ ਨੂੰ ਤੇਜ ਕਰਨ ਲਈ ਹਿਦਾਇਤਾਂ ਵੀ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਜਲਦੀ ਹੀ ਜ਼ਿਲ੍ਹੇ ਵਾਰ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆ ਜਾਣਗੀਆ। ਪ੍ਰੈਸ ਨੂੰ ਇਹ ਜਾਣਕਾਰੀ ਸ ਤੇਜਿੰਦਰ ਸਿੰਘ ਪੰਨੂ ਵਾਲੀ ਜਾਰੀ ਕੀਤੀ ਗਈ।

Related posts

ਸੰਧਵਾਂ ਨੇ ਗੁਹਾਟੀ ‘ਚ 3 ਦਿਨਾਂ ਭਾਰਤੀ ਖੇਤਰੀ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿੱਚ ਲਿਆ ਹਿੱਸਾ

Bunty

ਮਣੀਪੁਰ ਵਿੱਚ ਅੱਤਵਾਦ ਦੀ ਸਮੱਸਿਆ : ਲੋਕ ਹਥਿਆਰ ਚੁੱਕਣ ਲਈ ਮਜਬੂਰ ਕਿਉਂ ਹੁੰਦੇ ਹਨ

admin

ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪੰਜਾਬ ਭਾਜਪਾ ਆਗੂਆਂ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

Bunty