Sport

ਓਰਲੀਅੰਸ ਮਾਸਟਰਜ਼ : ਜਾਰਜ, ਮੇਸਨਾਮ ਤੇ ਮੰਜੂਨਾਥ ਪ੍ਰੀ-ਕੁਆਰਟਰ ਫਾਈਨਲ ‘ਚ

ਓਰਲੀਅੰਸ – ਭਾਰਤ ਦੇ ਕਿਰਨ ਜਾਰਜ, ਮੇਰਾਬਾ ਲੁਵਾਂਗ ਮੇਸਨਾਮ ਤੇ ਮਿਥੁਨ ਮੰਜੂਨਾਥ ਨੇ ਇੱਥੇ ਓਰਲੀਅੰਸ ਮਾਸਟਰਜ਼ ਸੁਪਰ 100 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਦੇ ਮੁਕਾਬਲੇ ਜਿੱਤ ਕੇ ਮਰਦ ਸਿੰਗਲਜ਼ ਦੇ ਪ੍ਰਰੀ-ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਜਾਰਜ ਨੇ ਨੀਦਰਲੈਂਡ ਦੇ ਤੀਜਾ ਦਰਜਾ ਹਾਸਲ ਮਾਰਕ ਕਾਲਜੋਊ ਨੂੰ 19-21, 21-16, 23-21 ਨਾਲ ਹਰਾ ਕੇ ਉਲਟਫੇਰ ਕੀਤਾ। ਕੁਆਲੀਫਾਇਰ ਮੇਰਾਬਾ ਨੇ ਇੰਗਲੈਂਡ ਦੇ ਅੱਠਵਾਂ ਦਰਜਾ ਹਾਸਲ ਟਾਬੀ ਪੇਂਟ ਨੂੰ 21-16, 21-16 ਨਾਲ ਮਾਤ ਦਿੱਤੀ ਜਦਕਿ ਮੰਜੂਨਾਥ ਨੇ ਹਮਵਤਨ ਸਿਧਾਰਥ ਪ੍ਰਤਾਪ ਸਿੰਘ ਨੂੰ 21-14, 21-10 ਨਾਲ ਹਰਾਇਆ। ਜਨਵਰੀ ਵਿਚ ਓਡੀਸ਼ਾ ਸੁਪਰ 100 ਟੂਰਨਾਮੈਂਟ ਜਿੱਤਣ ਵਾਲੇ ਜਾਰਜ ਦਾ ਸਾਹਮਣਾ ਇੰਡੋਨੇਸ਼ੀਆ ਦੇ ਕੁਆਲੀਫਾਇਰ ਕ੍ਰਿਸਟੀਅਨ ਏਡੀਨਾਤਾ ਨਾਲ ਹੋਵੇਗਾ। ਮੇਰਾਬਾ ਆਪਣੇ ਅਗਲੇ ਮੁਕਾਬਲੇ ਵਿਚ ਹਾਂਗਕਾਂਗ ਦੇ ਚਾਨ ਿਯਨ ਚਾਕ ਤੇ ਮੰਜੂਨਾਥ ਡੈਨਮਾਰਕ ਦੇ ਦੂਜਾ ਦਰਜਾ ਹਾਸਲ ਹੈਂਸ ਕ੍ਰਿਸਟੀਅਨ ਸੋਲਬਰਗ ਵਿਟਿੰਘਸ ਸਾਹਮਣੇ ਹੋਣਗੇ। ਅਸ਼ਵਿਨ ਭੱਟ ਕੇ ਤੇ ਸ਼ਿਖਾ ਗੌਤਮ ਦੀ ਭਾਰਤੀ ਜੋੜੀ ਨੇ ਅਮਾਲੀ ਸ਼ੁਲਜ ਤੇ ਕ੍ਰਿਸਟੀਨ ਬੁਸ਼ ‘ਤੇ 21-23, 21-12, 21-10 ਨਾਲ ਜਿੱਤ ਦਰਜ ਕੀਤੀ। ਪੀਐੱਸ ਰਵੀਕ੍ਰਿਸ਼ਨਾ ਤੇ ਸ਼ੰਕਰ ਪ੍ਰਸਾਦ ਉਦੈ ਕੁਮਾਰ ਦੀ ਜੋੜੀ ਨੇ ਵੀ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਮਾਰਵਿਨ ਦਾਟਕੋ ਤੇ ਪੈਟਿ੍ਕ ਸ਼ੇਇਲ ਨੂੰ 19-21, 21-11, 21-12 ਨਾਲ ਮਾਤ ਦਿੱਤੀ। ਸਿਖਰਲਾ ਦਰਜਾ ਬੀ ਸਾਈ ਪ੍ਰਣੀਤ ਤੇ ਮਹਿਲਾ ਸਿੰਗਲਜ਼ ਖਿਡਾਰਨ ਅਨੁਪਮਾ ਉਪਾਧਿਆਏ ਤੇ ਈਰਾ ਸ਼ਰਮਾ ਨੇ ਬੁੱਧਵਾਰ ਦੀ ਰਾਤ ਤੀਜੇ ਗੇੜ ਵਿਚ ਥਾਂ ਬਣਾਈ। ਇਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰਾਸਟੋ ਦੀ ਮਿਕਸਡ ਡਬਲਜ਼ ਜੋੜੀ ਨੇ ਵੀ ਸ਼ੁਰੂਆਤੀ ਗੇੜ ਦਾ ਅੜਿੱਕਾ ਪਾਰ ਕੀਤਾ।

Related posts

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin

ਸਾਊਥ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਕੇ ਵਰਲਡ ਟੈਸਟ ਚੈਂਪੀਅਨਸਿ਼ਪ 2025 ਜਿੱਤੀ !

admin