International

ਕੈਮਿਸਟਰੀ ਦੇ ਨੋਬਲ ਪੁਰਸਕਾਰ ਦਾ ਐਲਾਨ, 3 ਵਿਗਿਆਨੀਆਂ ਨੂੰ ਮਿਲਿਆ ਸਨਮਾਨ

ਵਾਸ਼ਿੰਗਟਨ – 2022 ਦੇ ਨੋਬਲ ਪੁਰਸਕਾਰ ਦਿੱਤੇ ਜਾ ਰਹੇ ਹਨ। ਰਸਾਇਣ ਵਿਗਿਆਨ ਯਾਨੀ ਕੈਮਿਸਟਰੀ ‘ਚ ਤਿੰਨ ਲੋਕਾਂ ਨੂੰ ਨੋਬਲ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਕੈਰੋਲਿਨ ਦੇ ਬਰਟੋਜੀ (Carolyn Bertozzi), ਮੋਰਟਨ ਮੇਲਡਾਲ (Morten Meldel) ਤੇ ਕੇ ਬੈਰੀ ਸ਼ਾਰਪਲੈੱਸ (K. Barry Sharpless) ਨੂੰ ਕੈਮਿਸਟਰੀ ‘ਚ ਨੋਬਲ ਪ੍ਰਾਈਜ਼ ਦਿੱਤਾ ਗਿਆ ਹੈ। ਇਨ੍ਹਾਂ ਨੂੰ ‘ਕਲਿੱਕ ਕੈਮਿਸਟਰੀ ਤੇ ਬਾਇਓਆਰਥੋਗੋਨਲ ਕੈਮਿਸਟਰੀ ਦੇ ਵਿਕਾਸ ਲਈ’ ਨੋਬਲ ਪੁਰਸਕਾਰ ਮਿਲਿਆ।
ਕੈਮਿਸਟਰੀ ਸਾਇੰਸ ‘ਚ ਮੁਸ਼ਕਲ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ ਲਈ ਨੋਬਲ ਪੁਰਸਕਾਰ ਦਿੱਤਾ ਜਾਂਦਾ ਹੈ। ਜਿਵੇਂ ਕਿ ਕਲਿੱਕ ਕੈਮਿਸਟਰੀ ਤੇ ਬਾਇਓਆਰਥੋਗੋਨਲ ‘ਚ ਹੋਇਆ ਹੈ। ਇਹ ਕੈਮਿਸਟਰੀ ਨੂੰ ਫੰਕਸ਼ਨਲਿਜ਼ਮ ਦੇ ਯੁੱਗ ਵਿਚ ਲੈ ਗਿਆ ਹੈ।
ਕਲਿੱਕ ਕੈਮਿਸਟਰੀ ਦੀ ਵਰਤੋਂ ਫਾਰਮਾਸਿਊਟੀਕਲ ਦੇ ਵਿਕਾਸ ‘ਚ DNA ਦੀ ਮੈਪਿੰਗ ਤੇ ਜ਼ਿਆਦਾ ਢੁਕਵੀਂ ਸਮੱਗਰੀ ਬਣਾਉਣ ਲਈ ਕੀਤੀ ਜਾਂਦੀ ਹੈ, ਬਾਇਓਆਰਥੋਨੋਗਲ ਪ੍ਰਤੀਕਿਰਿਆਵਾਂ ਦੀ ਵਰਤੋਂ ਕਰ ਕੇ ਖੋਜੀਆਂ ਨੇ ਕੈਂਸਰ ਫਾਰਮਾਸਿਊਟੀਕਲਜ਼ ਦੀ ਟਾਰਗੈਟਿੰਗ ‘ਚ ਸੁਧਾਰ ਕੀਤਾ ਹੈ।
ਬੈਰੀ ਸ਼ਾਰਪਲੈੱਸ, ਮੋਰਟਨ ਮੇਲਡਲ ਤੇ ਕੈਰੋਲਿਨ ਬਰਟੋਜ਼ੀ ਨੇ ਕਲਿੱਕ ਕੈਮਿਸਟਰੀ ਨੂੰ ਇਕ ਨਵੇਂ ਆਯਾਮ ‘ਤੇ ਪਹੁੰਚਾਇਆ ਤੇ ਕੋਸ਼ਿਕਾਵਾਂ ਨੂੰ ਮੈਪ ਕਰਨ ਲਈ ਇਸਦਾ ਇਸਤੇਮਾਲ ਕਰਨ ਲਈ ਉਪਯੋਗੀ ਬਣਾਇਆ ਹੈ। ਇਨ੍ਹਾਂ ਦੀ ਬਾਇਓਆਰਥੋਗੋਨਲ ਰਿਐਕਸ਼ਨਜ਼ ਨਾ ਸਿਰਫ਼ ਕੈਂਸਰ ਨਾਲ ਲੜਾਈ ‘ਚ ਵਰਦਾਨ ਸਾਬਿਤ ਹੋਣਗੇ ਬਲਕਿ ਹੁਣ ਕਈ ਬਾਕੀ ਐਕਸਪੈਰੀਮੈਂਟਸ ‘ਚ ਵੀ ਇਸਤੇਮਾਲ ਕੀਤੇ ਜਾਣਗੇ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin