International

ਚੀਨ ਵਿਚ ਭੂਚਾਲ ਨੇ ਮਚਾਈ ਤਬਾਹੀ, ਹੁਣ ਤਕ 118 ਮੌਤਾਂ

ਬੀਜਿੰਗ – ਚੀਨ ਦੇ ਗਾਂਸੂ ਸੂਬੇ ‘’ਚ ਸੋਮਵਾਰ ਦੇਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘’ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ ਮੁਤਾਬਕ ਸੋਮਵਾਰ ਰਾਤ ਕਰੀਬ 12 ਵਜੇ ਪੱਛਮੀ ਚੀਨ ਦੇ ਗਾਂਸੂ ਸੂਬੇ ‘’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਰਿਪੋਰਟ ਮੁਤਾਬਕ ਚੀਨ ਦੇ ਗਾਂਸੂ ਸੂਬੇ ‘’ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 118 ਹੋ ਗਈ ਹੈ। ਇਸ ਦੇ ਨਾਲ ਹੀ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ।ਇਮਾਰਤਾਂ ਡਿੱਗਣ ਕਾਰਨ ਕਈ ਲੋਕ ਮਲਬੇ ਹੇਠ ਦੱਬ ਗਏ। ਇਸ ਦੇ ਨਾਲ ਹੀ ਕਿੰਗਹਾਈ ਸੂਬੇ ਦੇ ਮਿਨਹੇ ਕਾਉਂਟੀ ਅਤੇ ਜ਼ੁਨਹੁਆ ਸਲਾਰ ਆਟੋਨੋਮਸ ਕਾਉਂਟੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ।ਐਸ ਜੀਓਲਾਜੀਕਲ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਚੀਨ ਦੇ ਲਾਂਝੂ ਤੋਂ 102 ਕਿਲੋਮੀਟਰ ਦੱਖਣ-ਪੱਛਮ ਵਿੱਚ ਛੇ ਮੀਲ ਦੀ ਡੂੰਘਾਈ ਵਿੱਚ ਸੀ।ਭੂਚਾਲ ਤੋਂ ਬਾਅਦ ਮੰਗਲਵਾਰ ਤੜਕੇ ਤੋਂ ਬਚਾਅ ਕਾਰਜ ਜਾਰੀ ਹੈ।ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਜਾਨਾਂ ਬਚਾਉਣ ਅਤੇ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਡੁਬਈ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ‘ਤੇ ਹੋ ਸਕਦੀ ਕੈਦ ਤੇ ਦੇਸ਼ ਨਿਕਾਲਾ

admin

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ

admin