India

ਜ਼ਮੀਨ ਘਪਲੇ ਸਬੰਧੀ ਸੋਰੇਨ ਨੂੰ 7ਵਾਂ ਸੰਮਨ

ਰਾਂਚੀ – ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਜ਼ਮੀਨ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ ਪੜਤਾਲ ਲਈ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਪੱਤਰ-ਕਮ-ਸੰਮਨ ਜਾਰੀ ਕੀਤਾ ਹੈ। ਕੇਂਦਰੀ ਏਜੰਸੀ ਨੇ ਸੋਰੇਨ (48) ਨੂੰ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਨੂੰ ਆਪਣੀ ਸਹੂਲਤ ਅਨੁਸਾਰ ਮਿਤੀ, ਸਥਾਨ ਤੇ ਸਮੇਂ ਬਾਰੇ ਸੂਚਿਤ ਕਰਨ ਲਈ ਕਿਹਾ ਹੈ ਤਾਂ ਜੋ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਤਹਿਤ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾ ਸਕੇ। ਈ.ਡੀ. ਨੇ ਮੁੱਖ ਮੰਤਰੀ ਤੋਂ 31 ਦਸੰਬਰ ਤਕ ਜਵਾਬ ਮੰਗਿਆ ਹੈ, ਜਿਸ ਵਿੱਚ ਅਸਫਲ ਰਹਿਣ ’ਤੇ ਉਹ ਐਂਟੀ ਮਨੀ ਲਾਂਡਰਿੰਗ ਐਕਟ ਦੀਆਂ ਧਾਰਾਵਾਂ ਤਹਿਤ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰੇਗਾ। ਸੋਰੇਨ ਨੂੰ ਜਾਰੀ ਕੀਤਾ ਗਿਆ, ਇਹ ਸੱਤਵਾਂ ਸੰਮਨ ਹੈ ਅਤੇ ਉਹ ਕਦੇ ਵੀ ਈ.ਡੀ. ਸਾਹਮਣੇ ਪੇਸ਼ ਨਹੀਂ ਹੋਏ।

Related posts

ਬੰਗਾਲ ਦੇ ਪੰਜ ਜ਼ਿਲਿ੍ਹਆਂ ‘ਚ ਚੋਣਾਂ ਮਗਰੋਂ ਹਿੰਸਾ ਦੇ 50 ਫ਼ੀਸਦੀ ਮਾਮਲੇ

Bunty

ਸੋਸ਼ਲ ਮੀਡੀਆ ’ਤੇ ਅਸ਼ਲੀਲ ਸਮੱਗਰੀ ਨੂੰ ਰੋਕਣ ਲਈ ਹੋਰ ਸਖ਼ਤ ਕਾਨੂੰਨ ਬਣਾਉਣ ਦੀ ਲੋੜ: ਵੈਸ਼ਨਵ

Bunty

ਸੁਪਰੀਮ ਕੋਰਟ ਦੀ ਨਸੀਹਤ, ਅਦਾਲਤਾਂ ’ਚ ਬਾਰ ਤੇ ਬੈਂਚ ਦਰਮਿਆਨ ਸਦਭਾਵਨਾ ਭਰੇ ਰਿਸ਼ਤੇ ਜ਼ਰੂਰੀ

Bunty