International

ਜੇ.ਐਫ਼. ਕੈਨੇਡੀ ਏਅਰਪੋਰਟ ’ਤੇ ਬਣੇਗਾ ਵਿਸ਼ਾਲ ਮੰਦਰ

ਨਿਊਯਾਰਕ – ਦੁਨੀਆਂ ਦੇ ਸਭ ਤੋਂ ਵਿਅਸਤ ਨਿਊਯਾਰਕ ਦੇ ਜੇ.ਐੱਫ. ਕੈਨੇਡੀ ਹਵਾਈ ਅੱਡੇ ’ਤੇ ਇਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਜੇ.ਐਫ.ਕੇ ਅਥਾਰਟੀ ਨੇ ਇਸ ਦੀ ਉਸਾਰੀ ਲਈ ਮਨਜ਼ੂਰੀ ਦੇ ਦਿੱਤੀ ਹੈ। ਜੇ.ਐਫ.ਕੇ ਬੋਰਡ ਤੋਂ ਵੀ ਜਲਦੀ ਹੀ ਇਜਾਜ਼ਤ ਮਿਲਣ ਦੀ ਸੰਭਾਵਨਾ ਹੈ। ਨਿਊਯਾਰਕ ਇਸਕੋਨ, ਸੇਵਾ ਇੰਟਰਨੈਸ਼ਨਲ ਸਮੇਤ 100 ਤੋਂ ਵੱਧ ਸੰਸਥਾਵਾਂ ਨੇ ਇਸ ਲਈ ਆਨਲਾਈਨ ਪਟੀਸ਼ਨ ਮੁਹਿੰਮ ਵੀ ਸ਼ੁਰੂ ਕੀਤੀ ਹੈ। ਅਮਰੀਕਾ ਦੇ ਨਿਊਯਾਰਕ, ਨਿਊਜਰਸੀ, ਪੈਨਸਿਲਵੇਨੀਆ, ਕਨੈਕਟੀਕਟ, ਰੋਡੇਅਈਲੈਂਡ ਅਤੇ 5 ਹੋਰ ਉੱਤਰ ਪੂਰਬੀ ਰਾਜਾਂ ਦੇ 1 ਲੱਖ ਤੋਂ ਵੱਧ ਲੋਕਾਂ ਨੇ ਇਸ ਮੰਦਰ ਦੇ ਨਿਰਮਾਣ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਸੀ। ਇਹ ਮੰਦਰ ਡੇਢ ਸਾਲ ‘’ਚ ਬਣ ਕੇ ਤਿਆਰ ਹੋ ਜਾਵੇਗਾ। ਜੇ.ਐਫ.ਕੇ ਹਵਾਈ ਅੱਡੇ ‘’ਤੇ ਹਰ ਰੋਜ਼ ਲਗਭਗ 2500 ਉਡਾਣਾਂ ਉਡਾਣ ਭਰਦੀਆਂ ਹਨ ਅਤੇ ਹਰ ਸਾਲ ਇੱਥੇ 6 ਕਰੋੜ ਦੇ ਕਰੀਬ ਯਾਤਰੀ ਆਉਂਦੇ ਹਨ। ਨਿਊਯਾਰਕ ਦੇ ਹਵਾਈ ਅੱਡੇ ‘’ਤੇ ਸਾਰੇ ਧਰਮਾਂ ਲਈ ਆਸਥਾ ਦਾ ਸਥਾਨ ਹੋਵੇਗਾ। ਇਸਕੋਨ ਅਮਰੀਕਾ ਦੇ ਰਾਸ਼ੇਸ਼ਵਰ ਦਾਸ ਦਾ ਕਹਿਣਾ ਹੈ ਕਿ ਜੇ.ਐਫ.ਕੇ ਹਵਾਈ ਅੱਡੇ ’ਤੇ ਕੈਥੋਲਿਕ, ਪ੍ਰੋਟੈਸਟੈਂਟ, ਮੁਸਲਿਮ ਅਤੇ ਯਹੂਦੀ ਧਰਮਾਂ ਦੇ ਪੂਜਾ ਸਥਾਨ ਹਨ ਪਰ ਇੱਥੇ ਲੰਬੇ ਸਮੇਂ ਤੋਂ ਹਿੰਦੂ ਮੰਦਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਪਹਿਲਾਂ ਇਹ ਮੰਗ ਜੇ.ਐਫ.ਕੇ ਹਵਾਈ ਅੱਡੇ ਦੇ ਲਗਭਗ ਇਕ ਹਜ਼ਾਰ ਹਿੰਦੂ ਕਰਮਚਾਰੀਆਂ ਨੇ ਕੀਤੀ ਸੀ। ਉਸ ਤੋਂ ਬਾਅਦ 5 ਸਾਲਾਂ ਵਿਚ ਵੱਖ-ਵੱਖ ਜਥੇਬੰਦੀਆਂ ਨੇ ਇਸ ਮੰਗ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਸੀ। ਮੌਜੂਦਾ ਇੰਟਰਫੇਥ ਐਲੀ ਦੇ ਸਥਾਨ ‘’ਤੇ ਜੇ.ਐਫ.ਕੇ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਟਰਮੀਨਲ ’ਤੇ ਇਹ ਮੰਦਰ ਬਣਾਇਆ ਜਾਵੇਗਾ।

 

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin