International

ਟੈਕਸਾਸ ਵਿੱਚ ਲਾਪਤਾ ਗਰਭਵਤੀ ਨਬਾਲਗ ਕੁੜੀ ਅਤੇ ਉਸ ਦੇ ਦੋਸਤ ਦੀਆਂ ਲਾਸ਼ਾਂ ਕਾਰ ’ਚੋਂ ਮਿਲੀਆਂ

ਸੈਕਰਾਮੈਂਟੋ  – ਅਮਰੀਕਾ ਦੇ ਟੈਕਸਾਸ ਰਾਜ ਵਿੱਚ ਲਾਪਤਾ ਗਰਭਵਤੀ ਨਾਬਾਲਗ ਕੁੜੀ ਤੇ ਉਸ ਦੇ ਦੋਸਤ ਮੁੰਡੇ ਦੀਆਂ ਕਾਰ ਵਿਚੋਂ ਲਾਸ਼ਾਂ ਬਰਾਮਦ ਹੋਣ ਦੀ ਖ਼ਬਰ ਹੈ। ਪੁਲਿਸ ਨੇ ਕਿਹਾ ਹੈ ਕਿ ਦੋਨਾਂ ਦੇ ਹੀ ਗੋਲੀਆਂ ਵੱਜੀਆਂ ਹੋਈਆਂ ਹਨ ਹਾਲਾਂ ਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਖੁਦਕੁਸ਼ੀ ਜਾਂ ਕਤਲ ਦਾ ਮਾਮਲਾ ਹੈ। ਪੁਲਿਸ ਅਨੁਸਾਰ ਲਾਸ਼ਾਂ ਇੱਕ ਅਪਾਰਮੈਂਟ ਕੰਪਲੈਕਸ ਨੇੜੇ ਕਾਰ ਵਿਚੋਂ ਮਿਲੀਆਂ ਜੋ ਕਾਰ ਪਿਛਲੇ 3-4 ਦਿਨਾਂ ਤੋਂ ਇਥੇ ਖੜੀ ਸੀ। ਸੈਨ ਐਨਟੋਨੀਓ ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਦਾ ਵਿਸ਼ਵਾਸ ਹੈ ਕਿ ਇਹ ਲਾਸ਼ਾਂ 18 ਸਾਲਾ ਸਵੰਨਾਹ ਸੋਟੋ ਤੇ ਉਸ ਦੇ ਦੋਸਤ ਮੁੰਡੇ ਦੀਆਂ ਹਨ ਪਰੰਤੂ ਅਜੇ ਇਸ ਸਬੰਧੀ ਪੁਸ਼ਟੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਡਾਕਟਰੀ ਜਾਂਚ ਉਪਰੰਤ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ। ਮੈਕਮੈਨਸ ਅਨੁਸਾਰ ਮੌਕੇ ਦਾ ਦ੍ਰਿਸ਼ ਬਹੁਤ ਹੀ ਪੇਚੀਦਾ ਹੈ ਤੇ ਇਸ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਸੈਨ ਐਨਟੋਨੀਓ ਪੁਲਿਸ ਲੈਫਟੀਨੈਂਟ ਮਾਈਕਲ ਰਾਮੋਸ ਨੇ ਕਿਹਾ ਹੈ ਕਿ ਇਹ ਸੰਗੀਨ ਹੱਤਿਆਵਾਂ ਦਾ ਮਾਮਲਾ ਹੈ ਕਿਉਂਕਿ ਇੱਕ ਅਣਜੰਮੇ ਬੱਚੇ ਦੀ ਵੀ ਮੌਤ ਹੋਈ ਹੈ। ਲੀਓਨ ਵੈਲੀ ਪੁਲਿਸ ਵਿਭਾਗ ਅਨੁਸਾਰ ਸੋਟੋ ਪਿਛਲੇ 9 ਮਹੀਨੇ ਤੋਂ ਗਰਭਵਤੀ ਸੀ ਤੇ ਉਹ ਜ਼ਰੂਰੀ ਡਾਕਟਰੀ ਜਾਂਚ ਲਈ ਹਸਪਤਾਲ ਨਹੀਂ ਪੁੱਜੀ। ਇਸ ਉਪਰੰਤ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਟੈਕਸਾਸ ਡਿਪਾਰਟਮੈਂਟ ਆਫ਼ ਪਬਲਿਕ ਸੇਫਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੋਟੋ ਨੂੰ ਆਖਰੀ ਵਾਰ 22 ਦਸੰਬਰ ਨੂੰ ਲਿਓਨ ਵੈਲੀ ਵਿੱਚ ਗਰੀਸੋਮ ਰੋਡ ਦੇ 6000 ਬਲਾਕ ਵਿੱਚ ਵੇਖਿਆ ਗਿਆ ਸੀ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin