Sport

ਦਿੱਲੀ ਹਾਈ ਕੋਰਟ ਨੇ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਦਿੱਤੀ ਰਾਹਤ

ਨਵੀਂ ਦਿੱਲੀ – ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ‘ਤੇ ਰੋਕ ਲਾਉਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ਨੇ ਭਾਰਤੀ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਰਾਹਤ ਦਿੱਤੀ ਹੈ। ਜਸਟਿਸ ਸਿਧਾਰਥ ਮਿ੍ਦੁਲ ਤੇ ਜਸਟਿਸ ਅਮਿਤ ਸ਼ਰਮਾ ਦੇ ਬੈਂਚ ਨੇ ਆਰਜ਼ੀ ਹੁਕਮ ਜਾਰੀ ਕਰਦੇ ਹੋਏ ਭਾਰਤੀ ਮਹਿਲਾ ਹਾਕੀ ਟੀਮ ਦੇ ਸਾਬਕਾ ਕੋਚ ਸ਼ੋਰਡ ਮਾਰਿਨ ਨੂੰ ਉਨ੍ਹਾਂ ਦੀ ਕਿਤਾਬ ‘ਵਿਲ ਪਾਵਰ’ ਵਿਚ ਗੁਰਜੀਤ ਦੀ ਮੈਡੀਕਲ ਸਥਿਤੀ ਪ੍ਰਕਾਸ਼ਤ ਕਰਨ ਤੋਂ ਰੋਕ ਦਿੱਤਾ।
ਸਿੰਗਲ ਬੈਂਚ ਨੇ 15 ਸਤੰਬਰ ਨੂੰ ਕਿਤਾਬ ਨੂੰ ਜਾਰੀ ਕਰਨ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਕਿਤਾਬ 21 ਸਤੰਬਰ ਮਤਲਬ ਕਿ ਅੱਜ ਜਾਰੀ ਹੋਣੀ ਸੀ। ਬੈਂਚ ਨੇ ਕਿਹਾ ਕਿ ਕੌਰ ਦੀ ਟੀਮ ਦੇ ਸਾਥੀ ਉਸ ਦੀ ਮੈਡੀਕਲ ਸਥਿਤੀ ਬਾਰੇ ਜਾਣਦੇ ਸੀ ਪਰ ਇਹ ਪ੍ਰਕਾਸ਼ਨ ਲਈ ਨਹੀਂ ਹੈ ਕਿਉਂਕਿ ਉਹ ਜ਼ਾਬਤੇ ਨਾਲ ਵੀ ਬੱਝੇ ਹਨ। ਜ਼ਾਬਤਾ ਉਕਤ ਜਾਣਕਾਰੀ ਤੀਜੇ ਸਥਾਨ ‘ਤੇ ਜ਼ਾਹਰ ਕਰਨ ਤੋਂ ਰੋਕਦਾ ਹੈ।

Related posts

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

admin

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

admin

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ

admin