International

ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ’ਚ ਸ਼ਹੀਦੀ ਸਮਾਗਮ

ਮਿਲਾਨ/ਇਟਲੀ – ਇਟਲੀ ਦੇ ਸ਼ਹਿਰ ਫਾਈਸਾ ਵਿਖੇ „ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਰ ਕਮੇਟੀ ਇਟਲੀ ਅਤੇ ਕਮੂਨੇ ਦੀ ਫਾਈਸਾ ਵਲੋਂ ਮਿਲਕੇ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਸਿੱਖ ਤੇ ਇਟਾਲੀਅਨ ਫੌਜੀਆਂ ਦਾ 79ਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਸ਼ਹੀਦੀ ਸਮਾਗਮ ਵਿਚ ਵਿਸ਼ੇਸ਼ ਸੱਦੇ ‘’ਤੇ ਪਹੁੰਚੇ „ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਦੇ ਅਹੁੱਦੇਦਾਰਾਂ ਵੱਲੋਂ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਉਪਰੰਤ ਸਥਾਨਿਕ ਮੇਅਰ ਮਾਸਮੋ ਲਾਸੋਲਾ ਨੇ ਆਪਣੇ ਭਾਸ਼ਣ ਵਿਚ ਸੰਸਾਰ ਜੰਗ ਵਿਚ ਸ਼ਹੀਦ ਹੋਣ ਵਾਲੇ ਸੈਨਿਕਾਂ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਆਖਿਆ ਕਿ ਸਿੱਖ ਇੱਕ ਬਹਾਦਰ ਕੌਮ ਹੈ, ਜਿੰਨਾਂ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸ਼ਹੀਦੀ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਮਿਲਾਨ ਕੌਸਲੇਟ ਤੋਂ ਰਾਜ ਕਮਲ ਵੀ ਸ਼ਾਮਲ ਸਨ। ਇਸ ਮੌਕੇ ਸਥਾਨਕ ਅਧਿਕਾਰੀਆਂ ਤੋਂ ਇਲਾਵਾ ਵਰਲਡ ਸਿੱਖ ਕਮੇਟੀ ਦੇ ਪ੍ਰਧਾਨ ਪਿ੍ਰਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਨਾਮ ਸਿੰਘ, ਗੁਰਮੇਲ ਸਿੰਘ ਭੱਟੀ, ਜਸਵੀਰ ਸਿੰਘ ਧਨੋਤਾ, ਹਰਜਾਪ ਸਿੰਘ, ਪਰਿਮੰਦਰ ਸਿੰਘ ਤੇ ਸਥਾਨਿਕ ਪੁਲਸ, ਮਿਉਂਸੀਪਲ ਤੇ ਹੋਰ ਕਈ ਸਾਬਕਾ ਇਟਾਲੀਅਨ ਫੌਜੀ ਤੇ ਅਧਿਕਾਰੀਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।

Related posts

ਮੈਂ ਕਸ਼ਮੀਰ ਮੁੱਦੇ ‘ਤੇ ਤੁਹਾਡੇ ਦੋਵਾਂ ਨਾਲ ਗੱਲ ਕਰਨ ਲਈ ਤਿਆਰ ਹਾਂ: ਟਰੰਪ

admin

ਦੱਖਣੀ ਅਫ਼ਰੀਕਾ ਨੇ ਇਜ਼ਰਾਈਲ ਖ਼ਿਲਾਫ਼ ਕੌਮਾਂਤਰੀ ਅਦਾਲਤ ’ਚ ਦਰਜ ਕਰਵਾਇਆ ‘ਨਸਲਕੁਸ਼ੀ’ ਦਾ ਮੁਕੱਦਮਾ

Bunty

ਅਫ਼ਗਾਨਿਸਤਾਨ ਕਾਰਨ ਪਾਕਿਸਤਾਨ ਤੇ ਅਮਰੀਕਾ ਦੇ ਰਿਸ਼ਤਿਆਂ ‘ਚ ਦੂਰੀ ਨਹੀਂ

Bunty