Australia & New Zealand

ਨਿਊਜ਼ੀਲੈਂਡ ‘ਚ ਕੋਵਿਡ-19 ਦੇ 10,239 ਨਵੇਂ ਕੇਸ

ਵੈਲਿੰਗਟਨ – ਨਿਊਜ਼ੀਲੈਂਡ ਵਿਚ ਐਤਵਾਰ ਨੂੰ ਕੋਵਿਡ-19 ਦੇ 10,239 ਨਵੇਂ ਕੇਸ ਆਏ ਹਨ। ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਅਨੁਸਾਰ ਸਥਾਨਕ ਤੌਰ ‘ਤੇ ਪ੍ਰਸਾਰਿਤ 10,239 ਨਵੇਂ ਮਾਮਲਿਆਂ ਵਿੱਚੋਂ, 1,886 ਇਸ ਦੇ ਸਭ ਤੋਂ ਵੱਡੇ ਸ਼ਹਿਰ, ਆਕਲੈਂਡ ਤੋਂ ਰਿਪੋਰਟ ਕੀਤੇ ਗਏ ਹਨ।

ਇਸ ਤੋਂ ਬਾਅਦ ਕੈਂਟਰਬਰੀ ਤੋਂ 1,750, ਵਾਈਕਾਟੋ ਤੋਂ 913, ਬੇ ਆਫ ਪਲੈਂਟੀ ਤੋਂ 617, ਵੈਲਿੰਗਟਨ ਤੋਂ 692 ਮਾਮਲੇ ਦਰਜ ਕੀਤੇ ਗਏ ਹਨ।

ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀ ਸਰਹੱਦ ‘ਤੇ ਵੀ ਕੋਰੋਨਾ ਇਨਫੈਕਸ਼ਨ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੁੱਲ 848 ਕੋਰੋਨਾ ਮਰੀਜ਼ ਹਨ, ਜਿਨ੍ਹਾਂ ਵਿੱਚੋਂ 28 ਮਰੀਜ਼ ਆਈਸੀਯੂ ਜਾਂ ਐਚਡੀਯੂ ਵਿੱਚ ਦਾਖਲ ਹਨ। ਮੰਤਰਾਲੇ ਨੇ ਇਸ ਦੌਰਾਨ ਚਾਰ ਲੋਕਾਂ ਦੀ ਮੌਤ ਦੀ ਵੀ ਸੂਚਨਾ ਦਿੱਤੀ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਨਿਊਜ਼ੀਲੈਂਡ ਵਿੱਚ 596,402 ਪੁਸ਼ਟੀ ਕੀਤੇ ਕੇਸ ਹਨ। ਨਿਊਜ਼ੀਲੈਂਡ ‘ਚ ਕੋਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਰੈੱਡ ਅਲਰਟ ਜਾਰੀ ਹੈ। ਸ਼ੁੱਕਰਵਾਰ ਨੂੰ ਜਾਰੀ ਨਿਯਮਾਂ ਮੁਤਾਬਕ ਬੰਦ ਥਾਂ ‘ਤੇ ਹੋਣ ਵਾਲੇ ਇਕੱਠ ‘ਚ ਲੋਕਾਂ ਦੀ ਸੀਮਾ 200 ਹੈ, ਜਦਕਿ ਖੁੱਲ੍ਹੀ ਥਾਂ ‘ਤੇ ਅਜਿਹੀ ਕੋਈ ਸੀਮਾ ਨਹੀਂ ਹੈ।

Related posts

ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ 19ਵੇਂ ਜੀ-20 ਸਿਖਰ ਸੰਮੇਲਨ ਦੌਰਾਨ !

admin

ਉੱਪਲ ਪ੍ਰੀਵਾਰ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਰੂਪ ਲਿਜਾਣ ਵਾਲੀ ਸਪੈਸ਼ਲ ਬੱਸ ਸ਼੍ਰੋਮਣੀ ਕਮੇਟੀ ਨੂੰ ਭੇਂਟ !

editor

ਆਸਟ੍ਰੇਲੀਆ-ਭਾਰਤ ਵਧਦੇ ਰਿਸ਼ਤੇ ਮਾਇਨੇ ਰੱਖਦੇ ਹਨ – ਮੰਤਰੀ ਐਂਥਨੀ ਐਲਬਨੀਜ਼

admin