International

ਪਾਬੰਦੀ ਦੇ ਬਾਵਜੂਦ ਰੂਸੀ ਤੇਲ ਤੇ ਗੈਸ ਦੀ ਦਰਾਮਦ ਘੱਟ ਨਹੀਂ ਕਰ ਸਕਿਆ ਯੂਰਪ

ਬਰਲਿਨ – ਰੂਸ ਦੇ ਤੇਲ ਤੇ ਗੈਸ ਕਾਰੋਬਾਰ ‘ਤੇ ਅਮਰੀਕਾ ਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਦੋ ਹਫ਼ਤਿਆਂ ਤੋਂ ਜ਼ਿਆਦਾ ਬੀਤ ਚੁੱਕੇ ਹਨ ਪਰ ਯੂਰਪ ਲਈ ਰੂਸ ਅਜੇ ਵੀ ਤੇਲ ਤੇ ਗੈਸ ਦਾ ਸਭ ਤੋਂ ਵੱਡਾ ਸਪਲਾਈਕਰਤਾ ਬਣਿਆ ਹੋਇਆ ਹੈ। ਰੂਸ ‘ਤੇ ਪਾਬੰਦੀਆਂ ‘ਚ ਯੂਰਪੀ ਦੇਸ਼ ਵੀ ਸ਼ਾਮਿਲ ਹਨ ਪਰ ਉਹ ਖ਼ੁਦ ਇਨ੍ਹਾਂ ਨੂੰ ਲਾਗੂ ਨਹੀਂ ਕਰ ਸਕਦੇ, ਕਿਉਂਕਿ ਰੂਸੀ ਤੇਲ ਤੇ ਗੈਸ ‘ਤੇ ਉਨ੍ਹਾਂ ਦੀ ਨਿਰਭਰਤਾ ਖ਼ਤਮ ਨਹੀਂ ਹੋ ਰਹੀ।

ਯੂਕਰੇਨ ‘ਤੇ ਰੂਸੀ ਹਮਲੇ ਦੇ ਵਿਰੋਧ ‘ਚ ਲਾਗੂ ਪਾਬੰਦੀਆਂ ‘ਤੇ ਰੂਸ ਨੇ ਵੀ ਜਵਾਬੀ ਹਮਲਾ ਕੀਤਾ ਹੈ। ਰੂਸ ਨੇ ਗ਼ੈਰ ਮਿੱਤਰ ਦੇਸਾਂ ਨੂੰ ਆਪਣੇ ਤੇਲ ਤੇ ਗੈਸ ਦੀ ਕੀਮਤ ਰੂਬਲ ‘ਚ ਮੰਗਣੀ ਸ਼ੁਰੂ ਕਰ ਦਿੱਤੀ ਹੈ। ਰੂਬਲ ‘ਚ ਭੁਗਤਾਨ ਨਾਲ ਕਰਨ ‘ਤੇ ਸਪਲਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਰੂਸੀ ਗੈਸ ਦੇ ਸਭ ਤੋਂ ਵੱਡੇ ਦਰਾਮਦਕਾਰ ਦੇਸ਼ ਜਰਮਨੀ ਨੇ ਰੂਬਲ ‘ਚ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਸ ਦੇ ਹੱਥ-ਪੈਰ ਫੁੱਲ ਰਹੇ ਹਨ। ਜਰਮਨ ਸਰਕਾਰ ਨੇ ਦੇਸ਼ਵਾਸੀਆਂ ਨੂੰ ਗੈਸ ਦੀ ਖ਼ਪਤ ‘ਚ ਕਮੀ ਲਿਆਉਣ ਦੀ ਬੇਨਤੀ ਕੀਤੀ ਹੈ। ਨਾਲ ਹੀ ਰੂਸੀ ਗੈਸ ਦੀ ਸਪਲਾਈ ਬੰਦ ਹੋਣ ‘ਤੇ ਦੇਸ਼ ‘ਚ ਐਮਰਜੈਂਸੀ ਲਾਗੂ ਕਰਨ ਦੇ ਸੰਕੇਤ ਦਿੱਤੇ ਹਨ। ਅਮਰੀਕਾ ਨੇ ਆਪਣੇ ਰਣਨੀਤਕ ਭੰਡਾਰ ਤੋਂ 18 ਕਰੋੜ ਬੈਰਲ ਤੇਲ ਕੱਢ ਕੇ ਖੁੱਲ੍ਹੇ ਬਾਜ਼ਾਰ ‘ਚ ਵਿਕਰੀ ਲਈ ਭੇਜਿਆ ਹੈ। ਅਮਰੀਕਾ ਦੇ ਇਸ ਕਦਮ ਨਾਲ ਤੇਲ ਦੀ ਕੌਮਾਂਤਰੀ ਕੀਮਤ ਨੂੰ ਕੰਟਰੋਲ ਕਰਨ ‘ਚ ਮਦਦ ਮਿਲੀ ਹੈ ਪਰ ਉਸ ਨਾਲ ਯੂਰਪੀ ਦੇਸ਼ਾਂ ਨੂੰ ਖ਼ਾਸ ਰਾਹਤ ਨਹੀਂ ਮਿਲੀ। ਇਸ ਦੌਰਾਨ ਗੈਸ ਕੀਮਤਾਂ ਨੂੰ ਕੰਟਰੋਲ ਕਰਨ ਲਈ ਅਮਰੀਕਾ ਨੇ ਯਤਨ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਹਨ।

Related posts

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin

ਯੂਐਨ ‘ਚ ਪਾਕਿਸਤਾਨ ਵਲੋਂ ਅਮਰੀਕਾ ਦੁਆਰਾ ਈਰਾਨ ‘ਤੇ ਹਮਲੇ ਦੀ ਨਿਖੇਧੀ !

admin

ਕੀ ਈਰਾਨ-ਇਜ਼ਰਾਈਲ ਯੁੱਧ ਵਿਚਕਾਰ ਅਮਰੀਕਾ ਦੀ ਐਂਟਰੀ ਭਿਆਨਕ ਰੂਪ ਧਾਰ ਲਵੇਗੀ ?

admin