International

ਬੰਗਲਾਦੇਸ਼ ’ਚ ਹਿੰਦੂੁਆਂ ’ਤੇ ਹਮਲੇ ‘ਗੰਭੀਰ ਤੇ ਪਰੇਸ਼ਾਨ’ ਕਰਨ ਵਾਲੇ : ਅਮਰੀਕੀ ਕਮਿਸ਼ਨ

ਵਾਸ਼ਿੰਗਟਨ – ਧਾਰਮਿਕ ਸੁਤੰਤਰਤਾ ’ਤੇ ਇਕ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਉਹ ਬੰਗਲਾਦੇਸ਼ ’ਚ ਘੱਟਗਿਣਤੀ ਹਿੰਦੂ ਫਿਰਕੇ ’ਤੇ ਹੋਏ ਹਮਲਿਆਂ ਨਾਲ ‘ਗੰਭੀਰ ਰੂਪ ਨਾਲ ਪਰੇਸ਼ਾਨ’ ਹਨ। ਇਸ ਦੇ ਨਾਲ ਹੀ ਅਮਰੀਕੀ ਕਮਿਸ਼ਨ ਨੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਹਿੰਦੂ ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹਤ ਕਰਨ ਵਾਲੇ ਕੱਟੜਪੰਥੀ ਅਨਸਰਾਂ ’ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਹਮਲੇ ਦੇ ਨਿੰਦਾ ਕਰਦੇ ਹੋਏ ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ (ਯੂਐੱਸਸੀਆਈਆਰਐੱਫ) ਦੇ ਪ੍ਰਧਾਨ ਨਾਦਿਨ ਮੇਂਜਾ ਨੇ ਕਿਹਾ ਕਿ ਹਾਲੀਆ ਬੰਗਲਾਦੇਸ਼ ’ਚ ਭੜਕੀ ਹਿੰਦੂਆਂ ਦੇ ਖ਼ਿਲਾਫ਼ ਹਿੰਸਾ ਦੀ ਲਹਿਰ ਤੋਂ ਗੰਭੀਰ ਰੂਪ ਨਾਲ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਨੀਮ ਫ਼ੌਜੀ ਦਸਤਿਆਂ ਨੂੰ ਭੇਜ ਕੇ ਹਿੰਸਾ ਦੇ ਗੰਭੀਰ ਅਪਰਾਧਾਂ ਨੂੰ ਰੋਕਣ ਦੀ ਕਾਰਵਾਈ ਦੀ ਸ਼ਲਾਘਾ ਕਰਦੇ ਹਨ। ਹਾਲਾਂਕਿ, ਅਸੀਂ ਬੰਗਲਾਦੇਸ਼ੀ ਸਰਕਾਰ ਨੂੰ ਦੇਸ਼ ’ਚ ਹਿੰਦੂ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਵਾਲੇ ਕੱਟੜਪੰਥੀ ਅਨਸਰਾਂ ’ਤੇ ਕਾਰਵਾਈ ਕਰਨ ਦੀ ਅਪੀਲ ਕਰਦੇ ਹਨ। ਇਸ ਦੀ ਕਮਿਸ਼ਨਰ ਅਨੁਰੀਮਾ ਭਾਰਗਵ ਨੇ ਕਿਹਾ ਕਿ ਹਿੰਦੂ ਪੂਜਾ ਸਥਾਨਾਂ ’ਤੇ ਵਿਆਪਕ ਹਮਲਿਆਂ ਤੇ ਅਪਵਿੱਤਰਤਾ ਤੋਂ ਖ਼ਾਸ ਤੌਰ ’ਤੇ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਫਿਰਕੂ ਹਿੰਸਾ ’ਚ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ ਤੇ ਕੁਝ ਦੀ ਮੌਤ ਹੋ ਗਈ ਹੈ। ਬੰਗਲਾਦੇਸ਼ ਸਰਕਾਰ ਨੂੰ ਦੇਸ਼ ’ਚ ਹਿੰਦੂਆਂ ਤੇ ਸਾਰੇ ਧਾਰਮਿਕ ਫਿਰਕਿਆਂ ਦੇ ਅਧਿਕਾਰਾਂ ਤੇ ਸੁਰੱਖਿਆ ਦੀ ਰੱਖਿਆ ਕਰਨ ਤੇ ਇਨ੍ਹਾਂ ਹਮਲਿਆਂ ਦੇ ਅਪਰਾਧੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਅਪੀਲ ਕਰਦਾ ਹੈ।ਇਸ ਦੌਰਾਨ ਇਕ ਅਮਰੀਕੀ ਕੂਟਨੀਤਕ ਪੀਟਰ ਡੀ ਹਾਸ ਨੇ ਕਿਹਾ ਕਿ ਦਸ ਲੱਖ ਰੋਹਿੰਗਿਆ ਸ਼ਰਨਾਰਥੀਆਂ ਨੂੰ ਆਪਣੇ ਇੱਥੇ ਸ਼ਰਨ ਦੇਣ ਦੀ ਉਦਾਰਤਾ ਲਈ ਉਹ ਸ਼ੇਖ ਹਸੀਨਾ ਸਰਕਾਰ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਸੈਨੇਟ ਦੀ ਵਿਦੇਸ਼ੀ ਸਬੰਧਾਂ ਦੀ ਕਮੇਟੀ ਨੂੰ ਕਿਹਾ ਕਿ ਪਿਛਲੇ ਪੰਜ ਦਹਾਕਿਆਂ ਤੋਂ ਅਮਰੀਕਾ ਬੰਗਲਾਦੇਸ਼ ਦਾ ਭਰੋਸੇਯੋਗ ਦੋਸਤ ਹੈ।

ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਹਾਲੀਆ ਹੋਈਆਂ ਫਿਰਕੂ ਝੜਪਾਂ ’ਚ ਘੱਟੋ ਘੱਟ ਸੱਤ ਲੋਕ ਮਾਰੇ ਗਏ ਹਨ। ਬੰਗਲਾਦੇਸ਼ ’ਚ 13 ਅਕਤੂਬਰ ਤੋਂ ਹਿੰਦੂ ਮੰਦਰਾਂ ’ਤੇ ਹਮਲੇ ਹੋ ਰਹੇ ਹਨ। 17 ਅਕਤੂਬਰ ਦੀ ਦੇਰ ਰਾਤ, ਭੀੜ ਨੇ ਬੰਗਲਾਦੇਸ਼ ’ਚ ਹਿੰਦੂਆਂ ਦੇ 66 ਘਰਾਂ ਨੂੰ ਅੱਗ ਲਗਾ ਦਿੱਤੀ।

Related posts

ਮਾਪੇ ਬੇਖ਼ਬਰ, ਨੌਜਵਾਨ ਨਿਕੋਟਿਨ ਦੀ ਲਤ ਜਾਂ ਆਦਤ ਵਿੱਚ ਫਸਦੇ ਜਾ ਰਹੇ !

admin

ਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀ

admin

ਪਾਕਿਸਤਾਨੀ ਫੌਜ ਦੀੇ ਬਲੋਚਿਸਤਾਨ ਵਿੱਚ ਦੋ ਦਿਨਾਂ ਕਾਰਵਾਈ ਦੌਰਾਨ 145 ਤੋਂ ਵੱਧ ਲੋਕਾਂ ਦੀ ਮੌਤ

admin