International

ਮੇਰੀਆਂ ਲੜਕੀਆਂ ਕਦੇ ਰਾਜਨੀਤੀ ‘’ਚ ਨਹੀਂ ਆਉਣਗੀਆਂ:ਓਬਾਮਾ

ਵਾਸ਼ਿੰਗਟਨ, – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਣਗੀਆਂ। ਉਨ੍ਹਾਂ ਨੇ ਲਾਸ ਏਂਜਲਸ ’ਚ ਰਾਸ਼ਟਰਪਤੀ ਜੋ ਬਿਡੇਨ ਨਾਲ ਜੁੜੇ ਫੰਡ ਰੇਜਿੰਗ ਪ੍ਰੋਗਰਾਮ ‘’ਚ ਇਹ ਗੱਲ ਕਹੀ। ਬਰਾਕ ਓਬਾਮਾ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨਹੀਂ ਚਾਹੁੰਦੀ ਕਿ ਉਨ੍ਹਾਂ ਦੀਆਂ ਬੇਟੀਆਂ ਇਸ ਖੇਤਰ ‘’ਚ ਆਉਣ। ਉਸ ਨੇ ਆਪਣੀਆਂ ਧੀਆਂ ਨੂੰ ਇਸ ਲਈ ਮਾਨਸਿਕ ਤੌਰ ‘’ਤੇ ਤਿਆਰ ਕੀਤਾ ਹੈ ਕਿ ਰਾਜਨੀਤੀ ਉਨ੍ਹਾਂ ਲਈ ਨਹੀਂ ਹੈ।ਬਰਾਕ ਅਤੇ ਮਿਸ਼ੇਲ ਓਬਾਮਾ ਦੀਆਂ ਦੋ ਬੇਟੀਆਂ ਮਾਲੀਆ (25) ਅਤੇ ਸਾਸ਼ਾ (22) ਹਨ। ਪ੍ਰੋਗਰਾਮ ’ਚ ਬਰਾਕ ਓਬਾਮਾ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੀਆਂ ਧੀਆਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਦੇ ਦੇਖਣਾ ਚਾਹੁੰਦੇ ਹਨ?ਇਸ ਦਾ ਜਵਾਬ ਦਿੰਦੇ ਹੋਏ ਬਰਾਕ ਓਬਾਮਾ ਨੇ ਕਿਹਾ ਕਿ ਮੈਨੂੰ ਇਸ ਸਵਾਲ ਦਾ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮਿਸ਼ੇਲ ਨੇ ਉਨ੍ਹਾਂ ਨੂੰ ਬਚਪਨ ‘’ਚ ਹੀ ਕਿਹਾ ਸੀ ਕਿ ਰਾਜਨੀਤੀ ‘’ਚ ਜਾਣਾ ਇਕ ਤਰ੍ਹਾਂ ਦਾ ਪਾਗਲਪਨ ਹੋਵੇਗਾ। ਇਸ ਲਈ ਅਜਿਹਾ ਕਦੇ ਨਹੀਂ ਹੋਵੇਗਾ।ਆਪਣੀ ਮਾਂ ਦੀ ਸਲਾਹ ਤੋਂ ਬਾਅਦ, ਓਬਾਮਾ ਪਰਿਵਾਰ ਦੀਆਂ ਦੋਵੇਂ ਧੀਆਂ ਨੇ ਰਾਜਨੀਤੀ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਕਰੀਅਰ ਦੀ ਖੋਜ ਕੀਤੀ ਹੈ। ਮਾਲਿਆ ਓਬਾਮਾ 2021 ਵਿੱਚ ਹਾਰਵਰਡ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਸ਼ਾਮਲ ਹੋਈ।ਪਿਛਲੇ ਸਾਲ ਓਪਰਾ ਵਿਨਫਰੇ ਨਾਲ ਇੱਕ ਇੰਟਰਵਿਊ ਵਿੱਚ ਮਿਸ਼ੇਲ ਨੇ ਕਿਹਾ ਸੀ ਕਿ ਉਸ ਦੀ ਰਾਜਨੀਤੀ ਵਿੱਚ ਜਾਣ ਦੀ ਕੋਈ ਇੱਛਾ ਨਹੀਂ ਹੈ।

Related posts

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !

admin

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

admin

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

admin