International

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਕਰਫਿਊ ਲਾਗੂ ਕਰਨ ਦਾ ਐਲਾਨ

ਕੀਵ – ਰੂਸੀ ਫੌਜ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੀ ਹੈ, ਜਲਦ ਹੀ ਕੀਵ ‘ਤੇ ਕਬਜ਼ਾ ਹੋ ਸਕਦਾ ਹੈ। ਖੁਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਕੀਵ ‘ਤੇ ਰੂਸੀ ਕਬਜ਼ੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਅੱਜ ਦੀ ਰਾਤ ਸਾਡੇ ਲਈ ਸਭ ਤੋਂ ਮੁਸ਼ਕਲ ਹੋਣ ਵਾਲੀ ਹੈ, ਸਾਨੂੰ ਡਟੇ ਰਹਿਣਾ ਪਏਗਾ। ਅਮਰੀਕਾ ਨੇ ਜੇਲੇਂਸੀ ਨੂੰ ਕੀਵ ਛੱਡਣ ਦੀ ਸਲਾਹ ਵੀ ਦਿੱਤੀ, ਜਿਸ ਨੂੰ ਉਨ੍ਹਾਂ ਠੁਕਰਾ ਦਿੱਤਾ।

ਜੰਗ ਦੇ ਵਿਗੜਦੇ ਹਾਲਾਤਾਂ ਨੂੰ ਵੇਖਦੇ ਹੋਏ ਯੂਕਰੇਨ ਦੀ ਰਾਜਧਾਨੀ ਕੀਵ ਦੇ ਮੇਅਰ ਵਿਟਾਲੀ ਕਲਿਤਸ਼ਕੋ ਨੇ ਸ਼ਹਿਰ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ ਪੰਜ ਵਜੇ ਤੋਂ ਕਰਫਿਊ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਫਿਊ ਸਵੇਰੇ 8 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਜੋ ਵੀ ਬਾਹਰ ਦਿਖਾਈ ਦੇਵੇਗਾ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮੇਅਰ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ ਨੂੰ ਦੁਸ਼ਮਣ ਮੰਨਿਆ ਜਾਵੇਗਾ।

ਦੂਜੇ ਪਾਸੇ ਹੰਗਰੀ ਵਿੱਚ ਭਾਰਤੀ ਦੂਤਘਰ ਨੇ ਦੱਸਿਆ ਹੈ ਕਿ ਭਾਰਤੀ ਵਿਦਿਆਰਥੀਆਂ ਦੇ ਬੈਚ ਜਹੋਨੀ ਕ੍ਰਾਸਿੰਗ ‘ਤੇ ਯੂਕਰੇਨ ਤੋਂ ਹੰਗਰੀ ਵਿੱਚ ਦਾਖਲ ਹੋ ਰਹੇ ਹਨ। ਇਹ ਹੁਣ ਬੁਡਾਪੇਸਟ ਵੱਲ ਯਾਤਰਾ ਕਰਨਗੇ, ਜਿਥੋਂ ਇਨ੍ਹਾਂ ਨੂੰ ਅੱਜ ਏਅਰ ਇੰਡੀਆ ਦੇ ਜਹਾਜ਼ ਰਾਹੀਂ ਭਾਰਤ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਦੂਤਾਵਾਸ ਨੇ ਹੰਗਰੀ ਦੇ ਰਸਤਿਓਂ ਯੂਕਰੇਨ ਤੋਂ ਨਿਕਲਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।

ਇਸੇ ਵਿਚਾਲੇ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤ੍ਰੋ ਕੁਲੇਬਾ ਨੇ ਟਵਿੱਟਰ ‘ਤੇ ਇੱਕ ਤਸਵੀਰ ਜਾਰੀ ਕੀਤੀ ਹੈ, ਜਿਸ ਵਿੱਚ ਰੂਸ ਦੇ ਚਾਰ ਸੈਨਿਕ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਯੂਕਰੇਨ ਦੀ ਫੌਜ ਨੇ ਫੜਿਆ ਹੈ। ਕੁਲੋਬਾ ਨੇ ਟਵੀਟ ਵਿੱਚ ਲਿਖਿਆ ਕਿ ਇਹ ਲੋਕ ਮਾਸੂਮ ਨਾਗਰਿਕਾਂ ਨੂੰ ਮਾਰਨ ਲਈ, ਸਾਡੇ ਘਰ ਤਬਾਹ ਕਰਨ ਲਈ ਵਿਦੇਸ਼ੀ ਜ਼ਮੀਨ ‘ਤੇ ਆਏ। ਤੁਹਾਡੀ ਤਾਕਤ ਝੂਠੀ ਹੈ।

Related posts

ਸੁਨੀਤਾ ਸਣੇ ਦੋ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਬਾਰੇ ਨਾਸਾ ਕਰੇਗਾ ਸ਼ਨਿਚਰਵਾਰ ਨੂੰ ਫ਼ੈਸਲਾ

Bunty

ਮਰੀਅਮ ਨਵਾਜ਼ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਫਸੇ ਇਮਰਾਨ ਖਾਨ

Bunty

ਨਿਊਯਾਰਕ ਸਥਿਤ ਕੌਂਸਲਖਾਨੇ ਨੇ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ’ਚ ਵਿਸ਼ੇਸ਼ ਪੋਰਟਲ ਕੀਤਾ ਲਾਂਚ

Bunty