International

ਵਾਹਨ ਚਲਾਉਣ ਵਾਲੇ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਦਾ ਆਦਰ ਨਹੀਂ ਕਰਦੇ: ਮੈਤੀਓ ਪਿਆਨਤੇਦੋਜੀ

ਰੋਮ (ਇਟਲੀ – ਇਟਲੀ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਤਹਿਤ ਬੇਸ਼ੱਕ ਸਰਕਾਰ ਹਰ ਉਹ ਹੀਲਾ ਕਰ ਰਹੀ ਹੈ ਜਿਸ ਨਾਲ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਪਰ ਇਸ ਦੇ ਬਾਵਜੂਦ ਸੰਨ 2023 ਵਿੱਚ 71 ਹਜ਼ਾਰ ਸੜਕ ਹਾਦਸਿਆਂ ਦੌਰਾਨ 1326 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਜਦੋਂ ਕਿ 41 ਹਜ਼ਾਰ ਲੋਕ ਜ਼ਖ਼ਮੀ ਹੋਏ।ਸੜਕ ਹਾਦਸਿਆਂ ਵਿੱਚ ਉਹ ਲੋਕ ਵੀ ਸ਼ਾਮਲ ਸਨ ਜਿਹੜੇ ਕਿ ਕੋਈ ਵਾਹਨ ਨਹੀਂ ਸਨ ਚਲਾ ਰਹੇ ਸਨ ਸਗੋਂ ਉਹਨਾਂ ਨੂੰ ਤੇਜ ਰਫ਼ਤਾਰ ਵਾਹਨਾਂ ਨੇ ਕੁਚਲਦਿਆਂ ਫੁੱਟਪਾਥ ਉਪੱਰ ਤੁਰਨ ਦੀ ਸਜ਼ਾ ਮੌਤ ਦੇ ਦਿੱਤੀ।ਇੱਕ ਹੋਏ ਸਰਵੇਂ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸੰਨ 2023 ਵਿੱਚ ਇਟਲੀ ਭਰ ਵਿੱਚ 71 ਹਜ਼ਾਰ ਸੜਕ ਹਾਦਸੇ ਹੋਏ 41 ਹਜ਼ਾਰ ਲੋਕ ਇਹਨਾਂ ਹਾਦਸਿਆਂ ਵਿੱਚ ਜ਼ਖ਼ਮੀ ਤੇ ਜਿਹੜੇ ਲੋਕ ਇਹਨਾਂ ਹਾਦਸਿਆਂ ਦੌਰਾਨ ਜਹਾਨੋਂ ਕੂਚ ਕਰ ਗਏ ਉਹਨਾਂ ਦੀ ਉਮਰ ਮਹਿਜ਼ 15 ਤੋਂ 24 ਸਾਲ ਵਿੱਚ ਸੀ।ਇਸ ਸਰਵੇਂ ਤੋਂ ਬਾਅਦ ਇਟਲੀ ਦੇ ਗ੍ਰਹਿ ਮੰਤਰੀ ਮੈਤੀਓ ਪਿਆਨਤੇਦੋਜੀ ਨੇ ਆਪਣੇ ਚੈਂਬਰ ਦੀ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਆਪਣੀਆਂ ਸੜਕਾਂ ਨੂੰ ਘੱਟ ਖਤਰਨਾਕ ਕਰਨ ਅਤੇ ਨਵੇਂ ਗਤੀਸ਼ੀਲਤਾ ਮਾਡਲਾਂ ਨੂੰ ਉਤਸ਼ਾਹਿਤ ਕਰਨ ਲਈ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨਾ ਵੀ ਅਤਿ ਜ਼ਰੂਰੀ ਹੈ ਉਦੋਂ ਤੱਕ ਪੁਲਸ ਦੀ ਜਾਂਚ ਕਾਫ਼ੀ ਨਹੀਂ ਜਦੋਂ ਤੱਕ ਵਾਹਨ ਚਾਲਕ ਡਰਾਈਵਰੀ ਕਰਨ ਸਮੇਂ ਦੂਜਿਆਂ ਦੀ ਜਾਨ ਦੀ ਮਹੱਤਵਤਾ ਨਹੀਂ ਸਮਝਦਾ ਅਜਿਹਾ ਨਾ ਹੋਣ ਕਾਰਨ ਸੜਕਾਂ ਜੰਗ ਦਾ ਮੈਦਾਨ ਬਣੀਆਂ ਹੋਈਆਂ ਹਨ।ਇਸ ਕਾਨਫ਼ਰੰਸ ਵਿੱਚ ਮਰਹੂਮ ਫ੍ਰਾਂਸਿਸਕੋ ਦੇ ਪਿਤਾ ਲੂਕਾ ਵਾਲਡੀਸੇਰੀ ਵੀ ਸਨ ਜਿਸ ਦੀ 19 ਸਾਲ ਦੀ ਉਮਰ ਵਿੱਚ ਉਸ ਸਮੇਂ ਮੌਤ ਹੋਈ ਸੀ ਜਦੋਂ ਉਹ ਫੁੱਟਪਾਥ ਤੁਰਿਆ ਜਾ ਰਿਹਾ ਸੀ।ਮਰਹੂਮ ਫ੍ਰਾਂਸਿਸਕੋ ਦੇ ਪਿਤਾ ਨੇ ਕਿਹਾ ਕਿ 18 ਮਹੀਨੇ ਪਹਿਲਾਂ ਉਸ ਦਾ ਬੇਟਾ ਇੱਕ ਸੜਕ ਕਤਲੇਆਮ ਦਾ ਸ਼ਿਕਾਰ ਹੋਇਆ ਸੀ ਜਿਸ ਵਿੱਚ ਇੱਕ ਨਸ਼ੇੜੀ ਕੁੜੀ ਨੇ ਉਸ ਨੂੰ ਪੈਦਲ ਤੁਰੇ ਜਾਂਦੇ ਨੂੰ ਆਪਣੀ ਗੱਡੀ ਨਾਲ ਕੁਚਲ ਦਿੱਤਾ।ਇਸ ਹਾਦਸੇ ਨਾਲ ਉਸ ਦਾ ਪੁੱਤਰ ਤਾਂ ਮਰਿਆ ਹੀ ਸੀ ਪਰ ਉਸ ਕੁੜੀ ਦੀ ਜ਼ਿੰਦਗੀ ਵੀ ਲੀਹ ਤੋਂ ਉੱਤਰ ਗਈ।ਇਟਲੀ ਸਰਕਾਰ ਸੜਕ ਸੁੱਰਖਿਆ ਦੇ ਨਿਯਮਾਂ ਵਿੱਚ ਸੁਧਾਰ ਕਰ ਲੋਕਾਂ ਦੀ ਜਾਨ ਬਚਾਉਣ ਦਾ ਬਹੁਤ ਹੀ ਉਪਰਾਲਾ ਕਰ ਰਹੀ ਹੈ।ਲੂਕਾ ਨੇ ਅੱਜ ਦੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਆਪਣੀ ਜ਼ਿੰਦਗੀ ਨੂੰ ਮਾਨਣਾ ਚਾਹੁੰਦੇ ਹਨ ਤਾਂ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਉਣ।ਕੋਈ ਵੀ ਨਸ਼ਾ ਕਰਕੇ ਵਾਹਨ ਨਾ ਚਲਾਣ ।ਸੰਨ 2023 ਵਿੱਚ 71 ਹਜ਼ਾਰ ਹੋਏ ਸੜਕ ਹਾਦਸਿਆਂ ਦਾ ਮਤਲਬ ਹਰ ਰੋਜ਼ 194 ਸੜਕ ਹਾਦਸੇ ਹੋ ਰਹੇ ਜਿਹਨਾਂ ਵਿੱਚ ਕਈ ਬੇਕਸੂਰ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਜਿਹਨਾਂ ਨੂੰ ਬਚਾਉਣ ਲਈ ਸਭ ਨੂੰ ਸੰਜੀਦਾ ਹੋ ਵਾਹਨ ਚਲਾਉਣ ਦੀ ਅਹਿਮ ਲੋੜ ਹੈ।

Related posts

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

admin

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

admin

ਈਰਾਨ ਦੇ ਨਾਗਰਿਕੋ, ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਓ – ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ

admin