Australia & New ZealandBreaking NewsLatest News

ਵਿਕਟੋਰੀਆ ਦੇ ਵਿੱਚ 190 ਨਵੇਂ ਸਥਾਨਕ ਕੋਵਿਡ-19 ਕੇਸ

ਮੈਲਬੌਰਨ – ਵਿਕਟੋਰੀਆ ਦੇ ਵਿੱਚ ਅੱਜ ਕੋਵਿਡ-19 ਦੇ 190 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਅੱਜ ਨਵੇਂ ਆਏ ਕੇਸਾਂ ਦੇ ਵਿੱਚੋਂ 103 ਪਹਿਲਾਂ ਤੋਂ ਹੀ ਮਿਲੇ ਫੈਲਾਅ ਦੇ ਨਾਲ ਸਬੰਧਤ ਹਨ ਜਦਕਿ 87 ਨਵੇਂ ਲੋਕਲ ਕੇਸ ਕਮਿਊਨਿਟੀ ਦੇ ਵਿੱਚ ਪਾਏ ਗਏੇ ਹਨ ਅਤੇ ਇਹਨਾਂ ਕੇਸਾਂ ਦੇ ਸਰੋਤਾਂ ਦੀ ਜਾਂਚ ਜਾਰੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮੌਜੂਦਾ ਫੈਲਾਅ ਵਾਲੀਆਂ ਥਾਵਾਂ ਦੇ ਵਿੱਚੋਂ 313 ਸਿੱਖਿਆ ਸੰਸਥਾਵਾਂ ਦੇ ਨਾਲ ਸਬੰਧਤ ਹਨ। ਕੱਲ੍ਹ ਸ਼ੁੱਕਰਵਾਰ ਨੂੰ 49 ਹਜ਼ਾਰ 584 ਟੈਸਟ ਕੀਤੇ ਗਏ ਜਦਕਿ 35 ਹਜ਼ਾਰ 464 ਟੀਕੇ ਲਗਾਏ ਗਏ।

ਵਿਕਟੋਰੀਆ ਦੇ ਵਿੱਚ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਲੋਂ ਪਹਿਲਾ ਵੈਕਸੀਨ ਲੈਣ ਵਾਲਿਆਂ ਦੇ ਵਿੱਚ ਤੇਜ਼ੀ ਆਈ ਹੈ ਅਤੇ 70 ਪ੍ਰਤੀਸ਼ਤ ਦੇ ਟੀਚੇ ਨੂੰ ਉਮੀਦ ਨਾਲੋਂ ਥੋੜ੍ਹੀ ਤੇਜ਼ੀ ਨਾਲ ਹਾਸਲ ਕਰ ਲਏ ਜਾਣ ਦੀ ਉਮੀਦ ਹੈ। ਵਿਕਟੋਰੀਆਂ ਦੇ ਸਿਹਤ ਅਧਿਕਾਰੀ ਹਸਪਤਾਲ ਪ੍ਰਣਾਲੀ ‘ਤੇ ਪੈਣ ਵਾਲੇ ਪ੍ਰਭਾਵਾਂ ਦੀ ਤਿਆਰੀ ਕਰ ਰਹੇ ਹਨ। ਹੁਣ ਜਦੋਂ ਡੈਲਟਾ ਵੈਰੀਐਂਟ ਦੇ ਤਾਜ਼ਾ ਪ੍ਰਕੋਪ ਦੇ ਕਾਰਣ ਵਾਇਰਸ ਦੇ ਕੇਸਾਂ ਦੀ ਗਿਣਤੀ ਜ਼ੀਰੋ ਨਹੀਂ ਹੋ ਰਹੀ ਹੈ ਤਾਂ ਲੌਕਡਾਊਨ ਦੇ ਵਿੱਚੋਂ ਬਾਹਰ ਨਿਕਣ ਦਾ ਰਸਤਾ ਸਿਰਫ਼ ਟੀਕਾਰਕਰਨ ਦੇ ਟੀਚੇ ਦੇ ਉਪਰ ਹੀ ਨਿਰਭਰ ਕਰਦਾ ਹੈ।

Related posts

ਮੈਲਬੌਰਨ ਦੇ ਵਿੱਚ ਕਤਲ ਅਤੇ ਅਗਵਾ ਦੇ ਦੋਸ਼ਾਂ ਹੇਠ 6 ਵਿਅਕਤੀ ਗ੍ਰਿਫਤਾਰ !

admin

20 ਫੀਸਦੀ ਛੋਟ ਵਾਸਤੇ 48 ਘੰਟਿਆਂ ‘ਚ 10 ਲੱਖ ਲੋਕਾਂ ਨੇ ਅਪਲਾਈ ਕਰ ਦਿੱਤਾ !

admin

ਆਸਟ੍ਰੇਲੀਆ-ਭਾਰਤ ਰੱਖਿਆ, ਰੱਖਿਆ ਉਦਯੋਗ ਅਤੇ ਟੈਕਨੋਲੋਜੀ ਖੋਜ ‘ਚ ਸਹਿਯੋਗ ਲਈ ਸਹਿਮਤ !

admin