India

ਸਾਰਧਾ ਚਿੱਟਫੰਡ ਘੁਟਾਲੇ ‘ਚ ਈਡੀ ਨੇ ਜ਼ਬਤ ਕੀਤੀ 35 ਕਰੋੜ ਦੀ ਜਾਇਦਾਦ

ਕੋਲਕਾਤਾ – ਬਹੁਚਰਚਿਤ ਸਾਰਧਾ ਚਿੱਟਫੰਡ ਘੁਟਾਲੇ ‘ਚ ਮਨੀ ਲਾਂਡਰਿੰਗ ਦੇ ਮਾਮਲੇ ‘ਚ ਈਡੀ ਨੇ 35 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਈਡੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਬਤ ਕੀਤੀ ਗਈ ਜਾਇਦਾਦ ਕੋਲਕਾਤਾ ਨਾਲ ਲਗਦੇ ਬਿਸ਼ਣੁਪੁਰ ‘ਚ ਵਾਹਨ, ਭਵਨ, ਫਲੈਟ ਤੇ ਬੰਗਲੇ, ਦੱਖਣੀ 24 ਪਰਗਨਾ, ਨਦੀਆ, ਕੂਚਬਿਹਾਰ ਤੇ ਜਲਪਾਈਗੁੜੀ ‘ਚ ਜ਼ਮੀਨ ਹੈ। ਈਡੀ ਨੇ ਕਿਹਾ ਕਿ ਇਨ੍ਹਾਂ ਜਾਇਦਾਦਾਂ ਦੀ ਕੀਮਤ 35 ਕਰੋੜ ਰੁਪਏ ਹੈ। ਇਹ ਜਾਇਦਾਦਾਂ ਜਾਂ ਤਾਂ ਸਾਰਧਾ ਗਰੁੱਪ ਦੀ ਮਲਕੀਅਤ ‘ਚ ਸਨ ਜਾਂ ਅਪਰਾਧ ਦੀ ਆਮਦਨ ਨੂੰ ਅਜਿਹੀਆਂ ਜਾਇਦਾਦਾਂ ‘ਚ ਨਿਵੇਸ਼ ਕੀਤਾ ਗਿਆ ਸੀ (ਸਾਰਧਾ ਗਰੁੱਪ ਵਿਕ੍ਰੇਤਾਵਾਂ ਨੂੰ ਪੂਰਾ ਪੇਸ਼ਗੀ ਭੁਗਤਾਨ ਕੀਤਾ ਸੀ)। ਸਾਰਧਾ ਗਰੁੱਪ ‘ਤੇ 2013 ਤਕ ਬੰਗਾਲ, ਅਸਾਮ ਤੇ ਓਡੀਸ਼ਾ ਸੂਬਿਆਂ ‘ਚ ਫੈਲੇ ਨੈੱਟਵਰਕ ਨਾਲ ਚਿੱਟਫੰਡ ਘੁਟਾਲਾ ਚਲਾਉਣ ਦਾ ਦੋਸ਼ ਹੈ। ਵੱਧ ਵਿਆਜ ਦੇਣ ਦਾ ਲਾਲਚ ਦੇ ਕੇ ਲੱਖਾਂ ਨਿਵੇਸ਼ਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਵਸੂਲ ਕੀਤੇ ਤੇ ਵਾਪਸ ਨਹੀਂ ਕੀਤੇ। ਸੁਪਰੀਮ ਕੋਰਟ ਦੇ ਨਿਰਦੇਸ਼ ‘ਤੇ ਮਾਮਲੇ ਦੀ ਸੀਬੀਆਈ ਜਾਂਚ ਵੀ ਹੋ ਰਹੀ ਹੈ, ਜਿਸ ‘ਚ ਤਿ੍ਣਮੂਲ ਕਾਂਗਰਸ ਦੇ ਕਈ ਆਗੂਆਂ ਦੀ ਗਿ੍ਫ਼ਤਾਰੀ ਤੇ ਪੁੱਛਗਿੱਛ ਵੀ ਹੋਈ ਸੀ। ਜਾਂਚ ਏਜੰਸੀ ਨੇ ਸਮੂਹ ਤੇ ਉਸ ਦੇ ਪ੍ਰਮੋਟਰਾਂ ਖ਼ਿਲਾਫ਼ ਕੋਲਕਾਤਾ ਪੁਲਿਸ ਦੀ ਐੱਫਆਈਆਰ ਦਾ ਅਧਿਐਨ ਕਰਨ ਤੋਂ ਬਾਅਦ 2013 ‘ਚ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਸੀ। ਈਡੀ ਮੁਤਾਬਕ, ਇਸ ਸਮੂਹ ਦੀ ਕੰਪਨੀ ਵੱਲੋਂ ਇਕੱਠੇ ਕੀਤੇ ਗਏ ਧਨ ਦੀ ਮਾਤਰਾ ਲਗਪਗ 2459 ਕਰੋੜ ਰੁਪਏ ਹੈ, ਜਿਸ ‘ਚੋਂ ਲਗਪਗ 1983 ਕਰੋੜ ਰੁਪਏ ਜਮ੍ਹਾਂਕਰਤਾਵਾਂ ਨੂੰ ਅੱਜ ਤਕ ਵਾਪਸ ਨਹੀਂ ਕੀਤੇ ਗਏ ਹਨ। ਏਜੰਸੀ ਵੱਲੋਂ ਮਾਰਚ 2016 ‘ਚ ਇਕ ਦੋਸ਼ ਪੱਤਰ ਜਾਂ ਇਸਤਗਾਸਾ ਸ਼ਿਕਾਇਤ ਦਾਖ਼ਲ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਪੂੁਰਕ ਦੋਸ਼ ਪੱਤਰ ਪਿਛਲੇ ਸਾਲ ਅਗਸਤ ‘ਚ ਦਾਖ਼ਲ ਕੀਤਾ ਗਿਆ ਸੀ।

Related posts

‘ਆਪ’ ਸਰਕਾਰ ਦੀ ਆਬਕਾਰੀ ਨੀਤੀ ਕਾਰਨ ਦਿੱਲੀ ਸਰਕਾਰ ਨੂੰ 2,000 ਕਰੋੜ ਰੁਪਏ ਦਾ ਨੁਕਸਾਨ !

admin

ਆਗਰਾ ਦੇ ਤਾਜ ਮਹਿਲ ਦੇ 20 ਕਮਰੇ ਖੋਲ੍ਹਣ ਦੀ ਮੰਗ ‘ਤੇ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ‘ਚ 12 ਨੂੰ ਸੁਣਵਾਈ

Bunty

ਕੋਰੋਨਾ ਦੇ ਮਾਮਲਿਆਂ ‘ਚ ਇੱਕ ਦਿਨ ਬਾਅਦ ਫਿਰ ਆਈ ਗਿਰਾਵਟ, ਪਰ ਮੌਤਾਂ ਦੀ ਗਿਣਤੀ ‘ਚ ਹੋਇਆ ਵਾਧਾ

Bunty