India

ਹੋਟਲ-ਰੈਸਤਰਾਂ ਹੁਣ ਗਾਹਕਾਂ ਤੋਂ ਨਹੀਂ ਵਸੂਲ ਸਕਣਗੇ ‘ਸੇਵਾ ਕਰ’

ਨਵੀਂ ਦਿੱਲੀ – ਹੁਣ ਕੋਈ ਵੀ ਹੋਟਲ ਜਾਂ ਰੈਸਟੋਰੈਂਟ ਆਪਣੇ ਫੂਡ ਬਿੱਲ ਵਿਚ ਸਰਵਿਸ ਚਾਰਜ ਨਹੀਂ ਜੋੜ ਸਕਦਾ। ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀ.ਸੀ.ਪੀ.ਏ.) ਨੇ ਸੋਮਵਾਰ ਨੂੰ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਅਨੁਚਿਤ ਵਪਾਰਕ ਪ੍ਰਥਾਵਾਂ ਨੂੰ ਰੋਕਣ ਅਤੇ ਸਰਵਿਸ ਚਾਰਜ ਲਗਾਉਣ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੀ.ਸੀ.ਪੀ.ਏ. ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ ਹੋਟਲ ਜਾਂ ਰੈਸਟੋਰੈਂਟ ਭੋਜਨ
ਬਿੱਲ ਵਿਚ ਡਿਫਾਲਟ ਵਜੋਂ ਫੀਸ ਨਹੀਂ ਜੋੜਨਗੇ। ਸਰਵਿਸ ਚਾਰਜ ਦੀ ਵਸੂਲੀ ਕਿਸੇ ਹੋਰ ਨਾਂ ਤੋਂ ਵੀ ਨਹੀਂ ਕੀਤੀ ਜਾਵੇਗੀ। ਕੋਈ ਵੀ ਹੋਟਲ ਜਾਂ ਰੈਸਟੋਰੈਂਟ ਕਿਸੇ ਗਾਹਕ ਨੂੰ ਸਰਵਿਸ ਚਾਰਜ ਦਾ ਭੁਗਤਾਨ ਕਰਨ ਲਈ ਮਜਬੂਰ ਨਹੀਂ ਕਰੇਗਾ ਤੇ ਉਪਭੋਗਤਾ ਨੂੰ ਸਪੱਸ਼ਟ ਤੌਰ ’ਤੇ ਸੂਚਿਤ ਕਰੇਗਾ ਕਿ ਸਰਵਿਸ ਚਾਰਜ ਦੇਣਾ ਗਾਹਕ ਦੀ ਮਰਜ਼ੀ ’ਤੇ ਨਿਰਭਰ ਹੈ। ਇਹੀ ਨਹੀਂ ਸਰਵਿਸ ਚਾਰਜ ਨੂੰ ਭੋਜਨ ਦੇ ਬਿੱਲ ਦੀ ਰਕਮ ਵਿਚ ਜੋੜ ਕੇ ਜਾਂ ਉਸ ’ਤੇ ਜੀ.ਐੱਸ.ਟੀ. ਲਗਾ ਕੇ ਵੀ ਨਹੀਂ ਵਸੂਲਿਆ ਜਾ ਸਕਦਾ। ਨਵੀਆਂ ਗਾਈਡਲਾਈਜ਼ ਮੁਤਾਬਕ ਗਾਹਕ ਸਬੰਧਤ ਹੋਟਲ ਜਾਂ ਰੈਸਟੋਰੈਂਟ ਵਿਚ ਬਿੱਲ ਰਕਮ ਤੋਂ ਸਰਵਿਸ ਚਾਰਜ ਹਟਾਉਣ ਲਈ ਕਹਿ ਸਕਦੇ ਹਨ। ਜੇਕਰ ਗਾਹਕ ਨੂੰ ਪਤਾ ਲੱਗਦਾ ਹੈ ਕਿ ਕੋਈ ਹੋਟਲ ਜਾਂ ਰੈਸਟੋਰੈਂਟ ਇਨ੍ਹਾਂ ਦਿਸ਼ਾਂ-ਨਿਰਦੇਸ਼ਾਂ ਦੀ ਉਲੰਘਣਾ ਕਰ ਰਿਹਾ ਹੈ ਤਾਂ ਗਾਹਕ ਬਿੱਲ ਰਕਮ ਤੋਂ ਸਰਵਿਸ ਚਾਰਜ ਹਟਾਉਣ ਲਈ ਹੋਟਲ ਜਾਂ ਰੈਸਟੋਰੈਂਟ ਨੂੰ ਕਹਿ ਸਕਦਾ ਹੈ। ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀ.ਸੀ.ਪੀ.ਏ.) ਨੇ ਕਿਹਾ ਕਿ ਜੇਕਰ ਕੋਈ ਹੋਟਲ ਜਾਂ ਰੈਸਟੋਰੈਂਟ ਕਿਸੇ ਗਾਹਕ ਤੋਂ ਸਰਵਿਸ ਚਾਰਜ ਵਸੂਲਦਾ ਹੈ ਤਾਂ ਗਾਹਕ 1915 ’ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਾ ਸਕਦਾ ਹੈ।

Related posts

ਟਰੱਕ ਡਰਾਈਵਰਾਂ ਦੀ ਹੜਤਾਲ ਨਾਲ ਲੋਕਾਂ ’ਚ ਮਚੀ ਹਾਹਾਕਾਰ, ਪੰਪਾਂ ’ਤੇ ਲੱਗੀਆਂ ਲਾਈਨਾਂ

Bunty

ਖ਼ਾਲਿਦ ਹੁਸੈਨ ਨੂੰ ਮਿਲਿਆ ਪੰਜਾਬੀ ਦਾ ਸਾਹਿਤ ਅਕਾਦਮੀ ਪੁਰਸਕਾਰ

Bunty

ਐਲਨ ਮਸਕ ਨੂੰ ਭਾਰਤ ਸਰਕਾਰ ਦਾ ਜਵਾਬ, ਟੈਸਲਾ ਤੋਂ ਨਹੀਂ ਚੀਨ ਤੋਂ ਕਾਰ ਦਰਾਮਦ ਤੋਂ ਹੈ ਸਮੱਸਿਆ

Bunty