International

72 ਸਾਲਾਂ ਬਾਅਦ ਸਾਊਦੀ ਅਰਬ ’ਚ ਖੁੱਲ੍ਹੇਗਾ ਪਹਿਲਾ ਐਲਕੋਹਲ ਸਟੋਰ

ਦੁਬਈ – ਸਾਊਦੀ ਅਰਬ ਆਪਣੀ ਰਾਜਧਾਨੀ ਰਿਆਦ ’ਚ 72 ਸਾਲਾਂ ਬਾਅਦ ਪਹਿਲਾ ਐਲਕੋਹਲ ਸਟੋਰ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਇਹ ਸਟੋਰ ਗ਼ੈਰ-ਮੁਸਲਿਮ ਡਿਪਲੋਮੈਟਾਂ ਨੂੰ ਸੇਵਾ ਪ੍ਰਦਾਨ ਕਰੇਗਾ। ਨਿਊਜ਼ ਏਜੰਸੀ ਰੌਇਟਰਜ਼ ਦੀ ਖ਼ਬਰ ਮੁਤਾਬਿਕ ਸਾਊਦੀ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਦੀ ਅਗਵਾਈ ’ਚ ਇਸ ਨੂੰ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਮਾਹਿਰ ਇਸ ਨੂੰ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਵਿਯਨ 2030 ਨਾਮਕ ਵਿਆਪਕ ਯੋਜਨਾਵਾਂ ਦੇ ਹਿੱਸੇ ਵਜੋਂ ਦੇਖ ਰਹੇ ਹਨ। ਸਾਊਦੀ ਸਰਕਾਰ ਵਲੋਂ ਇਸ ਦੀ ਅਧਿਕਾਰਿਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ। ਦੱਸ ਦਈਏ ਕਿ 1952 ਤੋਂ ਇਸ ਦੇਸ਼ ’ਚ ਸ਼ਰਾਬ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਐਪ ਰਾਹੀਂ ਰੈਜਿਸਟ੍ਰੇਸ਼ਨ
ਰੌਇਟਰਜ਼ ਦੁਆਰਾ ਪ੍ਰਾਪਤ ਕੀਤੇ ਗਏ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿ ਗਾਹਕਾਂ ਨੂੰ ਮੋਬਾਈਲ ਐਪ ਰਾਹੀਂ ਰੈਜਿਸਟਰ ਕਰਨਾ ਹੋਵੇਗਾ, ਅਤੇ ਸਟੇਟ ਡਿਪਾਰਟਮੈਂਟ ਤੋਂ ਕਲੀਅਰੈਂਸ ਕੋਡ ਪ੍ਰਾਪਤ ਕਰਨ ਤੋਂ ਬਾਅਦ ਇੱਕ ਮਹੀਨਾਵਾਰ ਕੋਟਾ ਨਿਰਧਾਰਿਤ ਕੀਤਾ ਜਾਵੇਗਾ। ਨਵਾਂ ਸਟੋਰ ਰਿਆਦ ਦੇ ਡਿਪਲੋਮੈਟਿਕ ਕੁਆਰਟਰ ’ਚ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਹ ਉਹ ਥਾਂ ਹੈ ਜਿੱਥੇ ਦੂਤਾਵਾਸ ਹਨ ਅਤੇ ਡਿਪਲੋਮੈਟਸ ਰਹਿੰਦੇ ਹਨ। ਅਜੇ ਇਹ ਸਪੱਸ਼ਟ ਨਹੀਂ ਕਿ ਕੀ ਹੋਰ ਗ਼ੈਰ-ਮੁਸਲਿਮ ਪਰਵਾਸੀਆਂ ਨੂੰ ਵੀ ਸਟੋਰ ਤਕ ਪਹੁੰਚ ਮਿਲੇਗੀ ਜਾਂ ਨਹੀਂ। ਦੱਸਣਯੋਗ ਹੈ ਕਿ ਸਾਊਦੀ ਅਰਬ ’ਚ ਲੱਖਾਂ ਪ੍ਰਵਾਸੀ ਰਹਿੰਦੇ ਹਨ, ਪਰ ਉਨ੍ਹਾਂ ’ਚ ਜ਼ਿਆਦਾਤਰ ਏਸ਼ੀਆ ਅਤੇ ਮਿਸਰ ਦੇ ਮੁਸਲਿਮ ਮਜ਼ਦੂਰ ਹਨ। ਦੂਜੇ ਭਾਈਚਾਰਿਆਂ ਦੇ ਬਹੁਤ ਘੱਟ ਗਿਣਤੀ ’ਚ ਪਰਵਾਸੀ ਉੱਥੇ ਰਹਿੰਦੇ ਹਨ। ਇੱਕ ਸੂਤਰ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਹਫ਼ਤਿਆਂ ’ਚ ਸਟੋਰ ਦੇ ਖੁੱਲ੍ਹਣ ਦੀ ਉਮੀਦ ਹੈ।

Related posts

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !

admin

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

admin

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

admin