NewsBreaking NewsIndiaLatest News

ਕੇਂਦਰੀ ਸਿਹਤ ਮੰਤਰੀ ਮਾਂਡਵੀਆ ਕਰ ਰਹੇ ਆਰੋਗਿਆ ਧਾਰਾ 2.0 ਦਾ ਸ਼ੁਭਆਰੰਭ, NHA ਨੇ ਆਯੋਜਿਤ ਕੀਤਾ ਹੈ ਸਮਾਗਮ

ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵਡੀਆ ਬੁੱਧਵਾਰ ਨੂੰ ਆਰੋਗਿਆ ਧਾਰਾ 2.0 ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਰਾਸ਼ਟਰੀ ਸਿਹਤ ਅਧਿਕਰਨ ਵੱਲੋਂ ਆਯੋਜਿਤ ਸਮਾਗਮ ‘ਚ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਭਾਰਤ PMJAY ਮੁਹਿੰਮ ‘ਚ ਸ਼ਾਮਲ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ 2 ਕਰੋੜ ਇਲਾਜ ਤੋਂ ਅੱਗੇ ਜਾਣ ਦਾ ਟੀਚਾ ਰੱਖਿਆ। NHA ਦੇ ਡਿਪਟੀ CEO ਵਿਪੁਲ ਅਗਰਵਾਲ ਨੇ ਦੁਨੀਆ ਦੀ ਸਭ ਤੋਂ ਵੱਡੀ-ਵੱਡੇ ਸਿਹਤ ਯੋਜਨਾ PMJAY ਦੇ ਵਿਕਾਸ ਦੇ ਅੰਕੜਿਆਂ ਨੂੰ ਸਾਂਝਾ ਕੀਤਾ।ਵਿਪੁਲ ਅਗਰਵਾਲ ਨੇ ਦੱਸਿਆ ਕਿ ਜਲਦ ਹੀ ਲਾਭਪਾਤਰੀ ਪਛਾਣ ਲਈ ਰਾਸ਼ਟਰਵਿਆਪੀ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰਨ ਦੀ ਯੋਜਨਾ ਹੈ ਜਿਸ ਤਹਿਤ 10 ਕਰੋੜ ਤੋਂ ਜ਼ਿਆਦਾ ਲਾਭਪਾਤਰਾਂ ਨੂੰ ਜੋੜਨ ਦਾ ਟੀਚਾ ਰੱਖਿਆ ਗਿਆ ਹੈ।
ਇਸ ਦੀ ਜਾਣਕਾਰੀ ਸਿਹਤ ਮੰਤਰੀ ਤੇ NHA ਵੱਲੋਂ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਦਿੱਤੀ ਗਈ ਸੀ। ਇਸ ‘ਚ ਦੱਸਿਆ ਗਿਆ ਹੈ ਕਿ ਦੇਸ਼ ਦੇ ਗਰੀਬ ਲੋਕਾਂ ਨੂੰ ਮੁਫ਼ਤ ਇਲਾਜ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਆਯੁਸ਼ਮਾਨ ਭਾਰਤ ਯੋਜਨਾ ਤੋਂ 2 ਕਰੋੜ ਤੋਂ ਜ਼ਿਆਦਾ ਲੋਕ ਲਾਭਪਾਤਰੀ ਹੋਣ ਜਾ ਰਹੇ ਹਨ। ਦੱਸ ਦੇਈਏ ਕਿ ਆਯੁਸ਼ਮਾਨ ਭਾਰਤ PMJAY ਨੇ ਅੱਜ 2 ਕਰੋੜ ਮੁਫਤ ਇਲਾਜ ਦਵਾਉਣ ਦਾ ਟੀਚਾ ਹਾਸਲ ਕੀਤਾ ਹੈ।

Related posts

ਵਕੀਲ ਜੋੜੇ ਨੂੰ ਆਨਲਾਈਨ ਵਿਆਹ ਲਈ ਕੇਰਲ ਹਾਈ ਕੋਰਟ ਤੋਂ ਮਨਜ਼ੂਰੀ

Bunty

ਮੌਸਮ ਵਿਭਾਗ ਨੇ ਮੌਨਸੂਨ ਦੇ ਆਉਣ ਦੀ ਤਰੀਕ ਦਾ ਕੀਤਾ ਐਲਾਨ

Bunty

ਕਰਨਾਟਕ ‘ਚ ਭੜਕੀ ਦਿੱਲੀ ਵਰਗੀ ਹਿੰਸਾ, ਭੀੜ ਨੇ ਥਾਣੇ ‘ਤੇ ਕੀਤਾ ਹਮਲਾ, 12 ਪੁਲਿਸ ਮੁਲਾਜ਼ਮ ਜ਼ਖ਼ਮੀ, 40 ਗ੍ਰਿਫਤਾਰ

Bunty