News Breaking News India Latest News

ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਵੀ ਡੈਲਟਾ ਵੇਰੀਐਂਟ ਦਾ ਖ਼ਤਰਾ ਬਰਕਰਾਰ

ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਅਜੇ ਤਕ ਦੁਨੀਆਭਰ ’ਚ ਇਕ ਮਾਤਰ ਕੋਵਿਡ 19 ਵੈਕਸੀਨ ਨੂੰ ਹੀ ਪੂਰੀ ਤਰ੍ਹਾਂ ਮਾਨਤਾ ਦਿੱਤੀ ਗਈ ਹੈ, ਪਰ ICMR ਦਾ ਕਹਿਣਾ ਹੈ ਕਿ ਵਾਇਰਸ ਦਾ ਡੈਲਟਾ ਵੇਰੀਐਂਟ ਵੈਕਸੀਨ ਲੈਣ ਤੋਂ ਬਾਅਦ ਵੀ ਲੋਕਾਂ ਨੂੰ ਸੰਕ੍ਰਮਿਤ ਕਰ ਸਕਦਾ ਹੈ। ਚੇਨਈ ’ਚ ICMR ਨੇ ਇਕ ਅਧਿਐਨ ਕੀਤਾ ਜਿਸ ਦੇ ਨਤੀਜਿਆਂ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਅਧਿਐਨ ਅਨੁਸਾਰ ਇਹ ਵੇਰੀਐਂਟ ਬਗੈਰ ਵੈਕਸੀਨ ਦੇ ਵੀ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ ਤੇ ਵੈਕਸੀਨ ਦੀ ਪ੍ਰਾਪਤ ਲੈ ਚੁੱਕੇ ਲੋਕ ਵੀ ਇਸ ਤੋਂ ਸੁਰੱਖਿਅਤ ਨਹੀਂ ਹਨ। ਹਾਲਾਂਕਿ ਅਧਿਐਨ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਇਸ ਨਾਲ ਸੰਕ੍ਰਮਿਤ ਵੈਕਸੀਨੇਟੇਡ ਲੋਕਾਂ ਦੀ ਮ੍ਰਿਤਕ ਦਾ ਜੋਖ਼ਮ ਘੱਟ ਹੈ।
ਇਸ ਵਿਚਕਾਰ ਭਾਰਤ ’ਚ SARS-CoV-2 ਟੈਸਟਿੰਗ ਦਾ ਅੰਕੜਾ 50 ਕਰੋੜ ਹੋ ਗਿਆ। ICMR ਨੇ ਟੀਵਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਤੇ ਪਰਿਸ਼ਦ ਲਈ ਕੰਮ ਕਰਨ ਵਾਲੇ ਸਟਾਫ਼, ਸਹਿਯੋਗੀ ਲੈਬੋਰੇਟ੍ਰੀ, ਕੇਂਦਰ ਤੇ ਸੂਬਾ ਸਰਕਾਰ ਵੱਲੋ ਮਿਲਣ ਵਾਲੀ ਮਦਦ ਦਾ ਵੀ ਜ਼ਿਕਰ ਕੀਤਾ।
ICMR ਦੇ ਇਸ ਅਧਿਐਨ ਦੀ ਰਿਪੋਰਟ ਅਨੁਸਾਰ ਵੈਕਸੀਨ ਲੈ ਚੁੱਕੇ ਗਰੁੱਪ ’ਚ ਕਿਸੇ ਦੀ ਮੌਤ ਨਹੀਂ ਹੋਈ ਜਦਕਿ ਤਿੰਨ ਵੈਸੇ ਸੰਕ੍ਰਮਿਤਾਂ ਦੀ ਮੌਤ ਹੋਈ ਜਿਨ੍ਹਾਂ ਨੇ ਵੈਕਸੀਨ ਦੀ ਪ੍ਰਾਪਤ ਡੋਜ਼ ਨਹੀਂ ਲਈ ਸੀ ਤੇ ਸੱਤ ਇਸ ਤਰ੍ਹਾਂ ਸੰਕ੍ਰਮਿਤ ਦੀ ਮੌਤ ਹੋਈ ਜਿਨ੍ਹਾਂ ਨੇ ਵੈਸਕੀਨ ਲਈ ਹੀ ਨਹੀਂ ਸੀ। ਇਸ ਅਧਿਐਨ ’ਚ ਵੈਕਸੀਨ ਲੈ ਚੁੱਕੇ ਗਰੁੱਪ ’ਚੋ 354 ਲੋਕਾਂ ਨੂੰ ਲਿਆ ਗਿਆ ਜਿਸ ’ਚ 241 ਨੇ ਵੈਕਸੀਨ ਦੀ ਇਕ ਡੋਜ਼ ਲਈ ਸੀ ਤੇ 113 ਲੋਕਾਂ ਨੇ ਦੋਵੇਂ ਡੋਜ਼ ਲੈ ਲਈਆਂ ਸੀ। ਬਗੈਰ ਵੈਕਸੀਨ ਲੈਣ ਵਾਲਿਆਂ ’ਚੋ 185 ਲੋਕਾਂ ’ਤੇ ਇਹ ਅਧਿਐਨ ਕੀਤਾ ਗਿਆ।

Related posts

ਇਜ਼ਰਾਈਲ-ਈਰਾਨ ਜੰਗ ਦੌਰਾਨ ਭਾਰਤ ਨੂੰ ਤੇਲ ਸਪਲਾਈ ‘ਚ ਵਿਘਨ ਨਹੀਂ ਪਵੇਗਾ: ਪੁਰੀ

admin

ਭਾਰਤ ਸਰਕਾਰ ਨੇ ਛੇ ਸੂਚਿਤ ਘੱਟ ਗਿਣਤੀ ਭਾਈਚਾਰਿਆਂ ਦਾ ਕਈ ਖੇਤਰਾਂ ‘ਚ ਸੁਧਾਰ ਕੀਤਾ !

admin

31 ਮਾਰਚ, 2026 ਤੱਕ ਭਾਰਤ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ: ਅਮਿਤ ਸ਼ਾਹ

admin