NewsBreaking NewsLatest NewsPunjab

ਪੰਜਾਬ ਦੇ ਥਰਮਲਾਂ ‘ਚ ਕੋਲੇ ਦੀ ਸਥਿਤੀ ਚਿੰਤਾਜਨਕ, ਸਰਕਾਰੀ ਪਲਾਂਟ ਬੰਦ ਹੋਣ ਪਿੱਛੋਂ ਹੁਣ ਨਿੱਜੀ ਥਰਮਲ ਪਲਾਂਟਾਂ ‘ਤੇ ਟੇਕ

ਪਟਿਆਲਾ – ਪੰਜਾਬ ਦੇ ਥਰਮਲਾਂ ਵਿਚ ਕੋਲੇ ਦੀ ਸਥਿਤੀ ਹਾਲੇ ਚਿੰਤਾਜਨਕ ਬਣੀ ਹੋਈ ਹੈ, ਜਿਸ ਕਾਰਨ ਸਰਕਾਰੀ ਥਰਮਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਦੋਂਕਿ ਨਿੱਜੀ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚਲਾਏ ਜਾ ਰਹੇ ਹਨ। ਸ਼ਨਿੱਚਰਵਾਰ ਨੂੰ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਤੋਂ ਪਾਰ ਹੋ ਗਈ ਹੈ। ਮੰਗ ਪੂਰੀ ਕਰਨ ਲਈ ਨਿੱਜੀ ਥਰਮਲ ਪਲਾਂਟਾਂ ਤੋਂ ਤਿੰਨ ਹਜ਼ਾਰ ਤੋਂ ਵੱਧ ਤੇ ਹਾਈਡਲਾਂ ਤੋਂ 600 ਮੈਗਾਵਾਟ ਤੋਂ ਵੱਧ ਬਿਜਲੀ ਲਈ ਗਈ ਹੈ।

ਇਸ ਤੋਂ ਇਲਾਵਾ ਹੋਰ ਬਿਜਲੀ ਹੋਰ ਵਸੀਲਿਆਂ ਤੋਂ ਲੈ ਕੇ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਝਾਰਖੰਡ ਤੋਂ ਕੋਲੇ ਦਾ ਸਟਾਕ ਨਾ ਪੂਰ ਸਮਰੱਥਾ ਨਾ ਹਾਸਲ ਨਹੀਂ ਹੋ ਰਿਹਾ ਹੈ। ਸ਼ਨਿੱਚਰਵਾਰ ਨੂੰ ਸਰਕਾਰੀ ਪਲਾਂਟ ਬੰਦ ਰੱਖੇ ਗਏ ਜਦੋਂਕਿ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਤੇ ਤਲੰਡੀ ਸਾਬੋ ਪਲਾਂਟ ਦੇ 2-2 ਯੂਨਿਟ ਪੂਰੀ ਸਮਰੱਥਾ ਨਾਲ ਚਾਲੂ ਰੱਖੇ ਗਏ ਤੇ ਗੋਇੰਦਵਾਲ ਪਲਾਂਟ ਦੇ 2 ਯੂਨਿਟ ਅੱਧੀ ਸਮਰੱਥਾ ਨਾਲ ਚੱਲਦੇ ਰਹੇ।

Related posts

ਸ਼੍ਰੋਮਣੀ ਕਮੇਟੀ ਨੇ ਸਿੱਖ ਪਛਾਣ ਨੂੰ ਰਲਗੱਡ ਕਰਨ ਦੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਫੈਸਲੇ ’ਤੇ ਕੀਤਾ ਇਤਰਾਜ਼ ਸਿੱਖ ਦਾ ਨਾਮ ਸਿੰਘ ਜਾਂ ਕੌਰ ਤੋਂ ਬਿਨਾਂ ਕਿਆਸ ਹੀ ਨਹੀਂ ਕੀਤਾ ਜਾ ਸਕਦਾ- ਐਡਵੋਕੇਟ ਧਾਮੀ

Bunty

ਮੁੱਖ-ਮੰਤਰੀ ਮਾਨ ਨੇ ਅਕਾਲ ਤਖਤ ਨੂੰ ਸਪੱਸ਼ਟੀਕਰਨ ਦੇਣ ਮੌਕੇ ਦਾ ਲਾਈਵ ਟੈਲੀਕਾਸਟ ਕਰਨ ਦੀ ਕੀਤੀ ਅਪੀਲ

admin

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਦਾ ਬਿਆਨ-‘ਹਰ ਸਿੱਖ ਨੂੰ ਜੰਮਣੇ ਚਾਹੀਦੇ 5-5 ਬੱਚੇ’

Bunty