Breaking News India Latest News News

ਦੇਸ਼ ‘ਚ ਇਕ ਹੋਰ ਔਰਤ ਨਾਲ ‘ਨਿਰਭੈਆ’ ਵਰਗੀ ਦਰਿੰਦਗੀ

ਮੁੰਬਈ – ਮੁੰਬਈ ‘ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਹ ਕੇਸ ਬਿਲੁਕਲ ਦਿੱਲੀ ਦੇ ਨਿਰਭੈਆ ਕਾਂਡ ਵਰਗਾ ਹੈ। ਮੁੰਬਈ ਦੇ ਸਾਕੀਨਾਕਾ ਇਲਾਕੇ ‘ਚ ਇਕ 30 ਸਾਲ ਦੀ ਔਰਤ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੇ ਪ੍ਰਾਈਵੇਟ ਪਾਰਟ ‘ਚ ਰਾਡ ਵਾੜ ਦਿੱਤੀ ਜਿਸ ਦੀ ਵਜ੍ਹਾ ਨਾਲ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਔਰਤਾਂ ਲਈ ਸਭ ਤੋਂ ਜ਼ਿਆਦਾ ਸੁਰੱਖਿਅਤ ਮੰਨੇ ਜਾਣ ਵਾਲੇ ਸ਼ਹਿਰ ਮੁੰਬਈ ‘ਚ ਹੁਣ ਔਰਤਾਂ ਸਭ ਤੋਂ ਜ਼ਿਆਦਾ ਅਸੁਰੱਖਿਅਤ ਹੁੰਦੀਆਂ ਜਾ ਰਹੀਆਂ ਹਨ। ਸਾਕੀਨਾਕਾ ਰੇਪ ਕੇਸ ‘ਚ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਇਸ ਘਟਨਾ ‘ਚ ਹੋਰ ਵੀ ਮੁਲਜ਼ਮ ਸ਼ਾਮਲ ਹੋ ਸਕਦੇ ਹਨ। ਫਿਲਹਾਲ ਇਸ ਦਿਸ਼ਾ ਵਿਚ ਜਾਂਚ ਸ਼ੁਰੂ ਹੈ। ਇਹ ਘਟਨਾ ਸਾਕੀਨਾਕਾ ਦੇ ਖੈਰਾਨੀ ਰੋਡ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਉਨ੍ਹਾਂ ਨੂੰ ਵੀਰਵਾਰ ਦੇਰ ਰਾਤ ਤਕਰੀਬਨ ਸਾਢੇ ਤਿੰਨ ਵਜੇ ਕੰਟਰੋਲ ਰੂਮ ‘ਚ ਕਾਲ ਆਈ ਸੀ ਕਿ ਇਕ ਔਰਤ ਸਾਕੀਨਾਕਾ ਦੇ ਖੈਰਾਨੀ ਰੋਡ ‘ਤੇ ਬੇਹੋਸ਼ ਪਈ ਹੈ ਤੇ ਖ਼ੂਨ ਨਾਲ ਲਥਪਥ ਹੈ। ਸੂਚਨਾ ਤੋਂ ਤੁਰੰਤ ਬਾਅਦ ਸਾਕੀਨਾਕਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਪੀੜਤਾ ਨੂੰ ਮੁੰਬਈ ਦੇ ਰਾਜਾਵਾੜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

Related posts

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

‘ਲਖਪਤੀ ਦੀਦੀ ਯੋਜਨਾ’ ਦਾ ਮੁੱਖ-ਉਦੇਸ਼ ਔਰਤਾਂ ਨੂੰ ਸਵੈ-ਨਿਰਭਰ ਤੇ ਸ਼ਕਤੀਸ਼ਾਲੀ ਬਣਾਉਣਾ ਹੈ !

admin

ਭਾਰਤ ਦਾ ਹਾਊਸਿੰਗ ਫਾਈਨੈਂਸ ਬਾਜ਼ਾਰ ਅਗਲੇ 6 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ !

admin