Sport

ਬੰਗਲਾਦੇਸ਼ ਦੇ ਸਾਬਕਾ ਸਪਿੰਨਰ ਮੁਸ਼ੱਰਫ ਦਾ 40 ਸਾਲ ਦੀ ਉਮਰ ‘ਚ ਦੇਹਾਂਤ

ਢਾਕਾ – ਬੰਗਲਾਦੇਸ਼ ਦੇ ਖੱਬੇ ਹੱਥ ਦੇ ਸਾਬਕਾ ਸਪਿੰਨਰ ਮੁਸ਼ੱਰਫ ਹੁਸੈਨ ਦਾ ਦੇਹਾਂਤ ਹੋ ਗਿਆ ਹੈ। ਬੰਗਲਾਦੇਸ਼ ਕਿ੍ਕਟ ਬੋਰਡ (ਬੀਸੀਬੀ) ਨੇ ਇਹ ਜਾਣਕਾਰੀ ਦਿੱਤੀ। ਬੀਸੀਬੀ ਨੇ 40 ਸਾਲ ਦੇ ਹੁਸੈਨ ਦੇ ਦੇਹਾਂਤ ਦੀ ਘੋਸ਼ਣਾ ਟਵਿੱਟਰ ‘ਤੇ ਕੀਤੀ। ਹੁਸੈਨ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਇਕ ਬੱਚਾ ਹੈ।

ਬੀਸੀਬੀ ਨੇ ਟਵੀਟ ਕੀਤਾ ਕਿ ਬੀਸੀਬੀ ਬੰਗਲਾਦੇਸ਼ ਦੀ ਰਾਸ਼ਟਰੀ ਟੀਮ ਦੇ ਸਾਬਕਾ ਖਿਡਾਰੀ ਮੁਸ਼ੱਰਫ ਹੁਸੈਨ ਰੂਬੇਲ ਦੇ ਦੇਹਾਂਤ ‘ਤੇ ਸੋਗ ਵਿਅਕਤ ਕਰਦਾ ਹੈ। ਖੱਬੇ ਹੱਥ ਦੇ ਇਸ ਸਪਿੰਨਰ ਨੇ ਦੋ ਦਹਾਕੇ ਦੇ ਆਪਣੇ ਕਰੀਅਰ ਦੇ ਦੌਰਾਨ ਸਾਰੇ ਰੂਪਾਂ ਵਿਚ 550 ਤੋਂ ਜ਼ਿਆਦਾ ਵਿਕਟ ਹਾਸਲ ਕੀਤੇ। ਬੀਸੀਬੀ ਹਮਦਰਦੀ ਅਤੇ ਸੋਗ ਪ੍ਰਗਟ ਕਰਦਾ ਹੈ।

Related posts

ਵਿਵਿਅਨ ਰਿਚਰਡਸ, ਸੁਨੀਲ ਗਾਵਸਕਰ ਅਤੇ ਸ਼ਾਨ ਪੋਲਕ ਆਈਐੱਮਐੱਲ ਗਵਰਨਿੰਗ ਕੌਂਸਲ ਚ ਹੋਏ ਸ਼ਾਮਲ

Bunty

ਭਾਰਤ ਦੀ ਸਟਾਰ ਖਿਡਾਰਨ ਮਨਿਕਾ ਬੱਤਰਾ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ‘ਚ ਰਹੀ ਨਾਕਾਮ

Bunty

ਲੇਵਾਂਤੇ ਤੇ ਐਥਲੈਟਿਕ ਰਹੇ ਬਰਾਬਰ, ਮੈਚ ਦੌਰਾਨ ਗੋਂਜਾਲੋ ਮੇਲੇਰੋ ਤੇ ਇਨਾਕੀ ਮਾਰਟੀਨੇਜ ਨੇ ਕੀਤਾ ਇਕ ਇਕ ਗੋਲ

admin