Australia & New Zealand

ਘੱਟ ਹੋ ਗਈ ਆਸਟ੍ਰੇਲੀਆ ਦੀ ਵਿਦੇਸ਼ਾਂ ਵਿਚ ਪੈਦਾ ਹੋਈ ਆਬਾਦੀ

ਕੈਨਬਰਾ – ਆਸਟ੍ਰੇਲੀਆ ਨੇ 2000 ਤੋਂ ਬਾਅਦ ਪਹਿਲੀ ਵਾਰ ਆਪਣੀ ਵਿਦੇਸ਼ ਵਿਚ ਜੰਮੀ ਆਬਾਦੀ ਵਿਚ ਗਿਰਾਵਟ ਦਰਜ ਕੀਤੀ ਹੈ। ਆਸਟ੍ਰੇਲੀਆ ਦੇ ਅੰਕੜਾ ਬਿਊਰੋ ਮੁਤਾਬਕ ਇਸ ਲਈ ਕੋਵਿਡ-19 ਮੁੱਖ ਕਾਰਨ ਹੈ। 2021 ਵਿਚ ਆਸਟ੍ਰੇਲੀਆ ਦੀ ਔਸਤਨ ਨਿਵਾਸੀ ਆਬਾਦੀ ਦਾ 29.1 ਫੀਸਦੀ ਵਿਦੇਸ਼ਾਂ ਵਿਚ (7.5 ਮਿਲੀਅਨ ਪ੍ਰਵਾਸੀ) ਪੈਦਾ ਹੋਏ ਸਨ, ਜੋ 2020 ਵਿਚ 29.8 ਫੀਸਦੀ (7.7 ਮਿਲੀਅਨ ਪ੍ਰਵਾਸੀ) ਤੋਂ ਘੱਟ ਹੈ। ਅੰਕੜਾ ਬਿਊਰੋ ਦੀ ਰਿਪੋਰਟ ਮੁਤਾਬਕ ਸਾਲ 2000 ਤੋਂ ਬਾਅਦ ਆਸਟ੍ਰੇਲੀਆ ਦੀ ਵਿਦੇਸ਼ਾਂ ਵਿਚ ਜੰਮੀ ਆਬਾਦੀ ਦੇ ਅਨੁਪਾਤ ਵਿਚ ਇਹ ਪਹਿਲੀ ਕਮੀ ਹੈ।

ਆਸਟ੍ਰੇਲੀਆ ਦੇ ਅੰਕੜਾ ਬਿਊਰੋ ਦੇ ਮੁਖੀ ਜੇਨੀ ਡੋਬਾਕ ਨੇ ਇਸ ਸਬੰਧੀ ਦੱਸਿਆ ਹੈ ਕਿ ਕੋਵਿਡ-19 ਦੀਆਂ ਯਾਤਰਾ ਪਾਬੰਦੀਆਂ ਨੂੰ ਦੇਖਦੇ ਹੋਏ ਆਸਟ੍ਰੇਲੀਆ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਮੀ ਆਈ ਹੈ। ਮਹਾਂਮਾਰੀ ਦੇ ਕਾਰਨ ਕਈ ਲੋਕਾਂ ਦੇ ਯਾਤਰਾ ਅਤੇ ਪ੍ਰਵਾਸ ਦੇ ਇਰਾਦੇ ਬਦਲ ਗਏ ਹਨ, ਜਿਹਨਾਂ ਵਿਚ ਕੰਮ ਜਾਂ ਪੜ੍ਹਾਈ ਲਈ ਆਉਣ ਵਾਲੇ ਲੋਕੀ ਵੀ ਸ਼ਾਮਲ ਹਨ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਡੈਮੋਗ੍ਰਾਫਰ ਲਿਜ਼ ਐਲਨ ਦਾ ਕਹਿਣਾ ਹੈ ਕਿ ਵਿਦੇਸ਼ਾਂ ਤੋਂ ਆ ਕੇ ਇੱਥੇ ਵੱਸਣ ਵਾਲਿਆਂ ਦੀ ਗਿਣਤੀ ਘਟਣਾ ਚਿੰਤਾ ਵਾਲੀ ਗੱਲ ਹੈ। ਇਹ ਆਸਟ੍ਰੇਲੀਆ ਦੇ ਲਈ ਅੱਗੇ ਕੁਝ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਆਸਟ੍ਰੇਲੀਆ ਦੇ ਲਈ ਘੱਟ ਪ੍ਰਵਾਸ ਇਕ ਸਮੱਸਿਆ ਹੈ ਕਿਉਂਕਿ ਮਹਾਂਮਾਰੀ ਤੋਂ ਪਹਿਲਾਂ ਵੀ ਆਸਟ੍ਰੇਲੀਆ ਵਿਚ ਕੰਮ ਕਰਨ ਲਈ ਨੌਜਵਾਨ ਆਬਾਦੀ ਇੰਨੀ ਨਹੀਂ ਸੀ, ਜਿੰਨੀ ਕਿ ਹੋਣੀ ਚਾਹੀਦੀ ਹੈ। ਅਸੀਂ ਵਪਾਰ ਚਲਾ ਰਹੇ ਹਾਂ, ਜੇਕਰ ਇਕ ਛੋਟੀ ਆਬਾਦੀ ਵਾਲੇ ਦੇਸ਼ ਨੇ ਅੱਗੇ ਵਧਣਾ ਹੈ ਤਾਂ ਪ੍ਰਵਾਸ ਇਕ ਜ਼ਰੂਰਤ ਹੈ। ਸਾਡੇ ਕੋਲ ਹਰ ਖੇਤਰ ਵਿਚ ਲੇਬਰ ਦੀ ਕਮੀ ਮਹਿਸੂਸ ਕੀਤੀ ਜਾਂਦੀ ਹੈ।

2021 ਵਿਚ ਵਿਦੇਸ਼ੀ ਮੂਲ ਦੇ ਆਸਟ੍ਰੇਲੀਅਨ ਲੋਕਾਂ ਦਾ ਸਭ ਤੋਂ ਵੱਡਾ ਗਰੁੱਪ ਇੰਗਲੈਂਡ (967,000) ਵਿਚ ਜੰਮਿਆ ਹੋਇਆ ਸੀ, ਇਸ ਤੋਂ ਬਾਅਦ ਭਾਰਤ (710,000), ਚੀਨ ਦੇ (595,000), ਨਿਊਜ਼ੀਲੈਂਡ (559,000), ਫਿਲੀਪੀਨਜ਼ (310,000), ਵੀਅਤਨਾਮ (268,000), ਦੱਖਣੀ ਅਫਰੀਕਾ (201,000), ਮਲੇਸ਼ੀਆ (172,000), ਇਟਲੀ (171,000) ਅਤੇ ਸ਼੍ਰੀਲੰਕਾ ਤੋਂ 145,000 ਲੋਕ ਆਏ ਸਨ।

ਇਹ ਅੰਕੜੇ ਵਿਭਿੰਨਤਾ ਦੇ ਸੰਦਰਭ ਵਿਚ ਵੀ ਇਕ ਸਦੀ ਪਹਿਲਾਂ ਦੀ ਤੁਲਨਾ ਵਿਚ ਇਕ ਅਲੱਗ ਦੁਨੀਆਂ ਵੱਲ ਇਸ਼ਾਰਾ ਕਰਦੇ ਹਨ। ਇਸ ਵਕਤ ਸਾਡੇ ਕੋਲ ਟੌਪ 10 ਵਿਚੋਂ 6 ਏਸ਼ੀਆਈ ਮੁਲਕਾਂ ਵਿਚ 2 ਯੂਰਪੀ ਮੁਲਕ ਹਨ। ਪਰ 25 ਸਾਲ ਪਹਿਲਾਂ ਇਹ ਬਿਲਕੁਲ ਉਲਟ ਸੀ। ਹੁਣ ਆਸਟ੍ਰੇਲੀਆ ਵਿਚ ਭਾਰਤ ਤੋਂ ਆਏ ਲੋਕਾਂ ਦਾ ਵੀ ਇਕ ਵੱਡਾ ਅੰਕੜਾ ਹੈ। ਇਸ ਸਾਲ ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ 13,000 ਘਟ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਤੋਂ ਪ੍ਰਵਾਸ ਕਰਕੇ ਆਉਣ ਵਾਲੇ ਜ਼ਿਆਦਾਤਰ ਨੌਜਵਾਨ ਹਨ। ਇਹਨਾਂ ਵਿਚੋਂ ਜ਼ਿਆਦਾਤਰ 30 ਸਾਲ ਤੋਂ ਘੱਟ ਉਮਰ ਦੇ ਹਨ, ਜਦਕਿ ਹੋਰ ਪ੍ਰਵਾਸੀਆਂ ਵਿਚ ਗ੍ਰੀਕ, ਇਟਾਲੀਅਨ ਅਜਿਹੇ ਵੀ ਹਨ ਜਿਹੜੇ 70 ਤੋਂ 80 ਸਾਲ ਦੀ ਉਮਰ ਦੇ ਹਨ। ਇਸ ਕਰਕੇ ਹੁਣ ਸਾਨੂੰ ਭਾਰਤ ਅਤੇ ਚੀਨ ਵੱਲ ਜ਼ਿਆਦਾ ਨਿਰਭਰ ਰਹਿਣਾ ਹੋਵੇਗਾ।

Related posts

ਮਲਟੀਕਲਚਰਲ ਯੂਥ ਨੈੱਟਵਰਕ ਦੇ ਨਵੇਂ ਲੀਡਰ ਨੌਜਵਾਨਾਂ ਦੇ ਮੁੱਦਿਆਂ ‘ਤੇ ਸਰਕਾਰ ਨੂੰ ਸਲਾਹ ਦੇਣਗੇ

admin

ਨੌਜਵਾਨ ਫਿਲਮਕਾਰਾਂ ਦੀਆਂ ਛੋਟੀਆਂ ਫਿਲਮਾਂ ਸੜਕ ਸੁਰੱਖਿਆ ਸਬੰਧੀ ਵੱਡੇ ਸੰਦੇਸ਼ ਦਿੰਦੀਆਂ !

admin

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

admin