Sport

ਰੋਮਾਂਚਕ ਮੈਚ ’ਚ ਆਸਟ੍ਰੇਲੀਆ 5 ਦੌੜਾਂ ਨਾਲ ਜਿੱਤਿਆ

ਧਰਮਸ਼ਾਲਾ – ਸ਼ਨੀਵਾਰ ਨੂੰ ਧਰਮਸ਼ਾਲਾ ਮੈਦਾਨ ‘’ਤੇ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆਈ ਟੀਮ 49.2 ਓਵਰਾਂ ‘’ਚ 388 ਦੌੜਾਂ ‘’ਤੇ ਆਲ ਆਊਟ ਹੋ ਗਈ। ਜਵਾਬ ‘’ਚ ਨਿਊਜ਼ੀਲੈਂਡ ਦੀ ਟੀਮ 50 ਓਵਰਾਂ ‘’ਚ 9 ਵਿਕਟਾਂ ‘’ਤੇ 383 ਦੌੜਾਂ ਹੀ ਬਣਾ ਸਕੀ।ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਡੇਵਿਡ ਵਾਰਨਰ ਅਤੇ ਟ੍ਰੈਵਿਸ ਹੈੱਡ ਵਿਚਾਲੇ ਪਹਿਲੀ ਵਿਕਟ ਲਈ 175 ਦੌੜਾਂ ਦੀ ਸਾਂਝੇਦਾਰੀ ਹੋਈ। ਇਹ ਸਾਂਝੇਦਾਰੀ ਵਾਰਨਰ ਦੀ ਵਿਕਟ ਦੇ ਨਾਲ ਖਤਮ ਹੋ ਗਈ, ਜੋ 19.1 ਓਵਰਾਂ ਵਿੱਚ ਗਲੇਨ ਫਿਲਿਪਸ ਦੇ ਹੱਥੋਂ ਆਸਾਨੀ ਨਾਲ ਕੈਚ ਹੋ ਗਏ। ਇਸ ਤੋਂ ਬਾਅਦ ਵਾਰਨਰ ਖੁਦ ਖਰਾਬ ਸ਼ਾਟ ਕਾਰਨ ਪਛਤਾ ਰਹੇ ਸਨ। ਵਾਰਨਰ ਨੇ 65 ਗੇਂਦਾਂ ‘’ਚ 5 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 81 ਦੌੜਾਂ ਬਣਾਈਆਂ। ਟ੍ਰੈਵਿਸ ਹੈੱਡ ਨੂੰ 23.2 ਓਵਰਾਂ ਵਿੱਚ ਫਿਲਿਪਸ ਨੇ ਬੋਲਡ ਕੀਤਾ। ਹੈੱਡ ਨੇ 67 ਗੇਂਦਾਂ ਵਿੱਚ 109 ਦੌੜਾਂ ਬਣਾਈਆਂ ਜਿਸ ਵਿੱਚ 10 ਚੌਕੇ ਅਤੇ 7 ਛੱਕੇ ਸ਼ਾਮਲ ਸਨ।ਸਮਿਥ ਇਕ ਵਾਰ ਫਿਰ ਨਾਕਾਮ ਸਾਬਤ ਹੋਏ ਅਤੇ 17 ਗੇਂਦਾਂ ’ਤੇ ਸਿਰਫ਼ 18 ਦੌੜਾਂ ਹੀ ਬਣਾ ਸਕੇ। ਉਹ ਵੀ ਫਿਲਿਪਸ ਦਾ ਸ਼ਿਕਾਰ ਬਣੇ ਅਤੇ 29.4 ਓਵਰਾਂ ਵਿੱਚ ਬੋਲਟ ਦੇ ਹੱਥੋਂ ਕੈਚ ਹੋ ਗਏ। ਫਿਲਿਪਸ ਦਾ ਇਹ ਤੀਜਾ ਵੱਡਾ ਵਿਕਟ ਸੀ। ਮਿਸ਼ੇਲ ਮਾਰਸ਼ ਨੂੰ 36.3 ਓਵਰਾਂ ਵਿੱਚ ਸੈਂਟਨਰ ਨੇ ਬੋਲਡ ਕੀਤਾ। ਉਨ੍ਹਾਂ ਨੇ 51 ਗੇਂਦਾਂ ਵਿੱਚ 36 ਦੌੜਾਂ ਬਣਾਈਆਂ ਜਿਸ ਵਿੱਚ 2 ਚੌਕੇ ਸ਼ਾਮਲ ਸਨ। ਮਾਰਨਸ ਲਾਬੂਸ਼ੇਨ (26 ਗੇਂਦਾਂ ‘’ਤੇ 18 ਦੌੜਾਂ, 2 ਚੌਕੇ) 38.1 ਓਵਰਾਂ ‘’ਚ ਸੈਂਟਨਰ ਦਾ ਦੂਜਾ ਸ਼ਿਕਾਰ ਬਣੇ ਅਤੇ ਰਾਚਿਨ ਹੱਥੋਂ ਕੈਚ ਆਊਟ ਹੋ ਗਏ। ਮੈਕਸਵੈੱਲ ਨੇ 24 ਗੇਂਦਾਂ ‘’ਤੇ 41 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ‘’ਚ 5 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਪਰ ਅਰਧ ਸੈਂਕੜਾ ਨਹੀਂ ਬਣਾ ਸਕੇ ਅਤੇ 44.3 ਓਵਰਾਂ ‘’ਚ ਨੀਸ਼ਮ ਦੀ ਗੇਂਦ ‘ਤੇ ਬੋਲਟ ਦੇ ਹੱਥੋਂ ਕੈਚ ਆਊਟ ਹੋ ਗਏ।ਨਿਊਜ਼ੀਲੈਂਡ ਨੂੰ ਬੋਲਟ ਦੇ 49ਵੇਂ ਓਵਰ ਵਿੱਚ ਤਿੰਨ ਵਿਕਟਾਂ ਮਿਲੀਆਂ। ਬੋਲਟ ਨੇ ਜੋਸ਼ ਇੰਗਲਿਸ (28 ਗੇਂਦਾਂ ‘’ਤੇ 38 ਦੌੜਾਂ) ਨੂੰ ਪਹਿਲੀ ਗੇਂਦ ‘’ਤੇ ਫਿਲਿਪ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਤੀਜੀ ਗੇਂਦ ’ਤੇ ਕਮਿੰਸ (14 ਗੇਂਦਾਂ ‘’ਤੇ 37 ਦੌੜਾਂ) ਨੂੰ ਬੋਲਡ ਕੀਤਾ। ਉਨ੍ਹਾਂ ਨੇ 49ਵੇਂ ਓਵਰ ਦੀ ਆਖਰੀ ਗੇਂਦ ‘ਤੇ ਜ਼ੈਂਪਾ ਨੂੰ ਜ਼ੀਰੋ ‘’ਤੇ ਬੋਲਡ ਕਰ ਦਿੱਤਾ। ਸਟਾਰਕ ਆਖਰੀ ਓਵਰ ਦੀ ਪਹਿਲੀ ਗੇਂਦ ’ਤੇ ਕੈਚ ਆਊਟ ਹੋ ਗਿਆ। ਇਸ ਜਿੱਤ ਨਾਲ ਆਸਟ੍ਰੇਲੀਆਈ ਟੀਮ ਸੈਮੀਫਾਈਨਲ ਦੇ ਨੇੜੇ ਆ ਗਈ ਹੈ। 6 ਮੈਚਾਂ ਤੋਂ ਬਾਅਦ 4 ਜਿੱਤਾਂ ਨਾਲ ਟੀਮ ਦੇ ਖਾਤੇ ‘’ਚ 8 ਅੰਕ ਹਨ।ਆਸਟ੍ਰੇਲੀਆ ਲਈ ਆਪਣਾ ਪਹਿਲਾ ਵਿਸ਼ਵ ਕੱਪ ਮੈਚ ਖੇਡ ਰਹੇ ਟ੍ਰੈਵਿਸ ਹੈੱਡ (109 ਦੌੜਾਂ) ਨੇ ਸੈਂਕੜਾ ਲਗਾਇਆ।ਨਿਊਜ਼ੀਲੈਂਡ ਨੂੰ ਬੋਲਟ ਦੇ 49ਵੇਂ ਓਵਰ ਵਿੱਚ ਤਿੰਨ ਵਿਕਟਾਂ ਮਿਲੀਆਂ।

Related posts

ਆਈ. ਸੀ. ਸੀ. ਵਨਡੇ ਕ੍ਰਿਕਟਰ ‘‘ਆਫ ਦਿ ਈਅਰ ਐਵਾਰਡ’ ਮਹਿਲਾ ਖਿਡਾਰੀਆਂ ਦੀ ਸੂਚੀ ’ਚ ਕੋਈ ਵੀ ਭਾਰਤੀ ਸ਼ਾਮਲ ਨਹੀਂ

Bunty

ਨਿਊਜ਼ੀਲੈਂਡ ਦੀ ਮਹਿਲਾ ਟੀਮ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Bunty

IND vs AUS: ਕੀ ਰੋਹਿਤ ਸ਼ਰਮਾ ਦੀ ਐਂਟਰੀ ਨਾਲ ਦੂਜੇ ਟੈਸਟ ਤੋਂ ਬਾਹਰ ਹੋਣਗੇ KL Rahul? ਜਾਣੋ ਸ਼ੁਭਮਨ ਕਿਸ ਨੂੰ ਕਰਨਗੇ ਰਿਪਲੇਸ

Bunty