India

ਨਵੀਂ ਦਿੱਲੀ ’ਚ ਰੇਵੰਤ ਰੈੱਡੀ ਨੇ ਖੜਗੇ, ਸੋਨੀਆ ਤੇ ਰਾਹੁਲ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ  –  ਤਿਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨੁਮੂਲਾ ਰੇਵੰਤ ਰੈੱਡੀ ਨੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਇਕ ਦਿਨ ਬਾਅਦ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਬਾਅਦ ਵਿੱਚ ਰੈੱਡੀ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਉਹ ਤਿਲੰਗਾਨਾ ਦੀ ਮਲਕਾਜਗਿਰੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਕਾਂਗਰਸ ਲੀਡਰਸ਼ਿਪ ਨੇ ਮੰਗਲਵਾਰ ਨੂੰ ਰੈੱਡੀ ਨੂੰ ਵਿਧਾਇਕ ਦਲ ਦਾ ਨੇਤਾ ਬਣਾਉਣ ਦਾ ‘ਸਰਬਸੰਮਤੀ’ ਫੈਸਲਾ ਲਿਆ। ਰੈੱਡੀ 7 ਦਸੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਉਹ ਤਿਲੰਗਾਨਾ ਦੇ ਦੂਜੇ ਮੁੱਖ ਮੰਤਰੀ ਹੋਣਗੇ।

Related posts

ਭਾਰਤ ਮੰਡਪਮ ’ਚ ਮਨਾਇਆ ਜਾਵੇਗਾ ਵੀਰ ਬਾਲ ਦਿਵਸ, ਪੀ.ਐਮ. ਮੋਦੀ ਵੀ ਹੋਣਗੇ ਸ਼ਾਮਲ

Bunty

ਭਾਰਤ ਦੇ ਰਾਸ਼ਟਰਪਤੀ ਨੇ ਆਈ.ਆਈ.ਟੀ. ਭਿਲਾਈ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕੀਤੀ ਸਫਲਤਾ ਜੋਖਮ ਤੋਂ ਬਚ ਕੇ ਪ੍ਰਾਪਤ ਨਹੀਂ ਕੀਤੀ ਜਾ ਸਕਦੀ ; ਦ੍ਰੋਪਦੀ ਮੁਰਮੂ

Bunty

ਕੈਨੇਡਾ ‘ਚ ਭਾਰਤੀ ਵਿਦਿਆਰਥੀ ਦੀ ਗੋਲ਼ੀ ਮਾਰ ਕੇ ਹੱਤਿਆ, ਸ਼ੇਰਬੌਰਨ ਮੈਟਰੋ ਸਟੇਸ਼ਨ ਦੇ ਬਾਹਰ ਹੋਈ ਵਾਰਦਾਤ

Bunty