ਲੰਡਨ – ਫ਼ੈਮਿਲੀ ਵੀਜ਼ੇ’ ’ਤੇ ਪਤੀ-ਪਤਨੀ ਜਾਂ ਸਾਥੀ ਨੂੰ ਸਪੌਂਸਰ ਕਰਨ ਲਈ ਯੂ.ਕੇ. ਸਰਕਾਰ ਵਲੋਂ ਘੱਟੋ-ਘੱਟ ਸਾਲਾਨਾ ਤਨਖਾਹ ਸਬੰਧੀ ਰੱਖੀ ਗਈ ਹੱਦ ’ਚ ਵਾਧਾ ਵੱਖ-ਵੱਖ ਪੜਾਵਾਂ ਵਿੱਚ ਹੋਵੇਗਾ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਬਰਤਾਨਵੀ ਨਾਗਰਿਕਾਂ ਤੇ ਪੱਕੇ ਨਿਵਾਸੀਆਂ ਲਈ ਨਵੀਂ ਸਮਾਂ-ਸੀਮਾ ਤੈਅ ਕੀਤੀ ਹੈ। ਸੰਸਦ ਵਿੱਚ ਜਾਣਕਾਰੀ ਦਿੰਦਿਆਂ ਸਰਕਾਰ ਨੇ ਦੱਸਿਆ ਕਿ ਪਹਿਲਾਂ 2024 ਦੇ ਸ਼ੁਰੂ ਵਿੱਚ ਇਸ ਨੂੰ ਵਧਾ ਕੇ 29,000 ਪੌਂਡ ਕੀਤਾ ਜਾਵੇਗਾ। ਜਦਕਿ ਵਰਤਮਾਨ ’ਚ ਇਹ ਸੀਮਾ 18,600 ਪੌਂਡ ਹੈ। ਇਸ ਤੋਂ ਬਾਅਦ ਦੋ ਹੋਰ ਵਾਧੇ ਹੋਣਗੇ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਜੇਮਜ਼ ਕਲੈਵਰਲੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦੱਸਿਆ ਸੀ ਕਿ ‘ਸਕਿੱਲਡ ਵਰਕਰ ਵੀਜ਼ਾ ਰੂਟ’ ਲਈ ਘੱਟੋ-ਘੱਟ ਤਨਖਾਹ ਦੀ ਯੋਗਤਾ ਵਧਾ ਕੇ 38,700 ਪੌਂਡ ਕੀਤੀ ਜਾ ਰਹੀ ਹੈ। ਸਰਕਾਰ ਪਹਿਲੇ ਪੜਾਅ ਵਿੱਚ ਇਸ ਨੂੰ 18,600 ਤੋਂ ਵਧਾ ਕੇ 29,000 ਪੌਂਡ ਕਰੇਗੀ। ਮਗਰੋਂ 2 ਪੜਾਵਾਂ ਵਿੱਚ ਵਧਾ ਕੇ ਇਸ ਨੂੰ 38,700 ਕਰ ਦਿੱਤਾ ਜਾਵੇਗਾ। ਹੋਮ ਔਫ਼ਿਸ ਮੁਤਾਬਕ ਇਸ ਹੱਦ ਨੂੰ ਪਿਛਲੇ ਇੱਕ ਦਹਾਕੇ ਤੋਂ ਵਧਾਇਆ ਨਹੀਂ ਗਿਆ ਹੈ। ਇਸ ਲਈ ਇਹ ਤਨਖਾਹ ਦਾ ਉਹ ਦਰਜਾ ਨਹੀਂ ਦਿਖਾਉਂਦੀ ਜੋ ਇੱਕ ਪਰਿਵਾਰ ਦੇ ਆਤਮ-ਨਿਰਭਰ ਹੋਣ ਲਈ ਜ਼ਰੂਰੀ ਹੈ ਤਾਂ ਕਿ ਉਨ੍ਹਾਂ ਨੂੰ ਸਰਕਾਰੀ ਫ਼ੰਡਾਂ ਦੀ ਲੋੜ ਨਾ ਪਏ। ਉਨ੍ਹਾਂ ਕਿਹਾ, ‘ਪਰਿਵਾਰਕ ਜ਼ਿੰਦਗੀ ਇੱਥੇ ਕਰਦਾਤਾ ਦੇ ਖ਼ਰਚ ਉਤੇ ਖੜ੍ਹੀ ਨਹੀਂ ਹੋਣੀ ਚਾਹੀਦੀ ਤੇ ਪਰਿਵਾਰਕ ਪੱਖ ਤੋਂ ਆਵਾਸੀ ਉਦੋਂ ਹੀ ਆਉਣੇ ਚਾਹੀਦੇ ਹਨ ਜਦ ਉਹ ਬਰਤਾਨਵੀ ਜ਼ਿੰਦਗੀ ਵਿੱਚ ਪੂਰਾ ਹਿੱਸਾ ਪਾਉਣ ਦੇ ਯੋਗ ਹੋਣ।
previous post
